ਜੇਕਰ ਸੁਪਰ ਓਵਰ ਵੀ ਹੁੰਦਾ ਹੈ ਟਾਈ ਤਾਂ ਕਿਵੇਂ ਨਿਕਲਦਾ ਹੈ ਮੈਚ ਦਾ ਨਤੀਜਾ? ਜਾਣੋ ਪੂਰਾ ਨਿਯਮ

Thursday, Apr 17, 2025 - 11:34 AM (IST)

ਜੇਕਰ ਸੁਪਰ ਓਵਰ ਵੀ ਹੁੰਦਾ ਹੈ ਟਾਈ ਤਾਂ ਕਿਵੇਂ ਨਿਕਲਦਾ ਹੈ ਮੈਚ ਦਾ ਨਤੀਜਾ? ਜਾਣੋ ਪੂਰਾ ਨਿਯਮ

ਸਪੋਰਟਸ ਡੈਸਕ- ਆਈਪੀਐਲ 2025 ਦੇ 32ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ ਨੂੰ ਦਿੱਲੀ ਕੈਪੀਟਲਜ਼ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਦਾ ਨਤੀਜਾ ਸੁਪਰ ਰਾਹੀਂ ਤੈਅ ਹੋਇਆ। ਦੋਵੇਂ ਟੀਮਾਂ 20-20 ਓਵਰਾਂ ਵਿੱਚ 188-188 ਦੌੜਾਂ ਹੀ ਬਣਾ ਸਕੀਆਂ, ਜਿਸ ਕਾਰਨ ਮੈਚ ਟਾਈ ਹੋ ਗਿਆ। ਮਿਸ਼ੇਲ ਸਟਾਰਕ ਨੇ ਸੁਪਰ ਓਵਰ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਕੇ ਦਿੱਲੀ ਕੈਪੀਟਲਜ਼ ਨੂੰ ਜਿੱਤ ਦਿਵਾਈ। ਹੁਣ ਵੱਡਾ ਸਵਾਲ ਇਹ ਹੈ ਕਿ ਜੇਕਰ ਸੁਪਰ ਓਵਰ ਵੀ ਟਾਈ ਹੁੰਦਾ ਹੈ, ਤਾਂ ਇਸ ਮੈਚ ਦਾ ਨਤੀਜਾ ਕਿਵੇਂ ਤੈਅ ਹੋਵੇਗਾ ਅਤੇ ਆਈਪੀਐਲ ਦੇ ਨਿਯਮ ਇਸ ਬਾਰੇ ਕੀ ਕਹਿੰਦੇ ਹਨ?

ਇਹ ਵੀ ਪੜ੍ਹੋ : ਸ਼੍ਰੇਅਸ ਅਈਅਰ ਨੇ ਲਿਆ KKR ਤੋਂ ਬਦਲਾ! ਟਰਾਫੀ ਜਿਤਾਉਣ ਦੇ ਬਾਵਜੂਦ ਨਹੀਂ ਕੀਤਾ ਸੀ ਰਿਟੇਨ, ਜਾਣੋ ਵਜ੍ਹਾ

ਜੇਕਰ ਸੁਪਰ ਓਵਰ ਟਾਈ ਹੁੰਦਾ ਹੈ ਤਾਂ ਨਤੀਜਾ ਕਿਵੇਂ ਤੈਅ ਹੋਵੇਗਾ?
ਆਈਪੀਐਲ 2025 ਵਿੱਚ ਪਹਿਲਾ ਸੁਪਰ ਓਵਰ ਦਿੱਲੀ ਕੈਪੀਟਲਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਦੇਖਿਆ ਗਿਆ। ਜਿਸ ਵਿੱਚ ਦਿੱਲੀ ਜਿੱਤ ਗਈ। ਆਈਪੀਐਲ ਦੇ ਨਿਯਮਾਂ ਅਨੁਸਾਰ, ਜਦੋਂ ਮੈਚ ਟਾਈ ਹੁੰਦਾ ਹੈ ਤਾਂ ਅਗਲੇ 10 ਮਿੰਟਾਂ ਦੇ ਅੰਦਰ ਇੱਕ ਸੁਪਰ ਓਵਰ ਕੀਤਾ ਜਾਂਦਾ ਹੈ। ਇਸ ਤੋਂ ਬਾਅਦ, ਜੇਕਰ ਸੁਪਰ ਓਵਰ ਵਿੱਚ ਵੀ ਮੈਚ ਬਰਾਬਰ ਰਹਿੰਦਾ ਹੈ, ਤਾਂ ਅਗਲੇ 5 ਮਿੰਟਾਂ ਦੇ ਅੰਦਰ ਦੂਜਾ ਸੁਪਰ ਓਵਰ ਕਰਵਾਇਆ ਜਾਂਦਾ ਹੈ। ਜੇਕਰ ਦੂਜਾ ਸੁਪਰ ਓਵਰ ਵੀ ਟਾਈ ਹੋ ਜਾਂਦਾ ਹੈ, ਤਾਂ ਮੈਚ ਟਾਈ ਹੋਣ ਤੋਂ 1 ਘੰਟੇ ਬਾਅਦ ਤੱਕ ਸੁਪਰ ਓਵਰ ਕਰਵਾਏ ਜਾ ਸਕਦੇ ਹਨ। ਹਾਲਾਂਕਿ, ਅੰਤ ਵਿੱਚ ਅੰਪਾਇਰ ਫੈਸਲਾ ਕਰਨਗੇ ਕਿ ਆਖਰੀ ਸੁਪਰ ਓਵਰ ਕਦੋਂ ਖੇਡਿਆ ਜਾਵੇਗਾ। ਇਸ ਤੋਂ ਇਲਾਵਾ, ਜੇਕਰ ਸੁਪਰ ਓਵਰ ਖੇਡਣਾ ਸੰਭਵ ਨਹੀਂ ਹੈ ਤਾਂ ਮੈਚ ਟਾਈ ਹੋ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ 'ਸ਼ੇਰ' ਦਾ ਜ਼ਬਰਦਸਤ ਰਿਕਾਰਡ, ਜੋ ਅੱਜ ਤਕ ਕੋਈ ਨਹੀਂ ਕਰ ਸਕਿਆ ਉਹ ਚਾਹਲ ਨੇ ਕਰ ਵਿਖਾਇਆ

ਇਹ ਰਿਹਾ ਸੁਪਰ ਓਵਰ ਦਾ ਹਾਲ
ਮੈਚ ਟਾਈ ਹੋਣ ਤੋਂ ਬਾਅਦ, ਦੌੜਾਂ ਦਾ ਪਿੱਛਾ ਕਰਨ ਵਾਲੀ ਟੀਮ ਸੁਪਰ ਓਵਰ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੀ ਹੈ। ਜਿਸ ਕਾਰਨ ਇਸ ਮੈਚ ਵਿੱਚ ਰਾਜਸਥਾਨ ਰਾਇਲਜ਼ ਪਹਿਲਾਂ ਬੱਲੇਬਾਜ਼ੀ ਕਰਦੀ ਨਜ਼ਰ ਆਈ। ਰਾਜਸਥਾਨ ਦੀ ਟੀਮ ਸੁਪਰ ਓਵਰ ਵਿੱਚ ਸਿਰਫ਼ 11 ਦੌੜਾਂ ਹੀ ਬਣਾ ਸਕੀ। ਦਿੱਲੀ ਕੈਪੀਟਲਸ ਲਈ ਮਿਸ਼ੇਲ ਸਟਾਰਕ ਨੇ ਸੁਪਰ ਓਵਰ ਵਿੱਚ ਸ਼ਾਨਦਾਰ ਗੇਂਦਬਾਜ਼ੀ ਦਿਖਾਈ। ਇਸ ਤੋਂ ਬਾਅਦ ਕੇਐਲ ਰਾਹੁਲ ਅਤੇ ਟ੍ਰਿਸਟਨ ਸਟੱਬਸ ਨੇ ਸੁਪਰ ਓਵਰ ਵਿੱਚ ਦਿੱਲੀ ਨੂੰ ਸਿਰਫ਼ 4 ਗੇਂਦਾਂ ਵਿੱਚ ਜਿੱਤ ਦਿਵਾਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News