ਪੰਜਾਬ ਦਾ ਸਾਹਮਣਾ ਅੱਜ ਦਿੱਲੀ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ
Thursday, May 08, 2025 - 11:45 AM (IST)

ਧਰਮਸ਼ਾਲਾ– ਆਈਪੀਐੱਲ 2025 ਦਾ 58ਵਾਂ ਮੈਚ ਅੱਜ ਪੰਜਾਬ ਕਿੰਗਜ਼ ਤੇ ਦਿੱਲੀ ਕੈਪੀਟਲਜ਼ ਵਿਚਾਲੇ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਦਿੱਲੀ ਕੈਪੀਟਲਸ ਨੂੰ ਆਈ. ਪੀ. ਐੱਲ. ਪਲੇਅ ਆਫ ਦੀ ਦੌੜ ਵਿਚ ਬਣੇ ਰਹਿਣ ਲਈ ਫਾਰਮ ਵਿਚ ਚੱਲ ਰਹੀ ਪੰਜਾਬ ਕਿੰਗਜ਼ ਵਿਰੁੱਧ ਵੀਰਵਾਰ ਨੂੰ ‘ਕਰੋ ਜਾਂ ਮਰੋ’ ਦੇ ਮੁਕਾਬਲੇ ਵਿਚ ਹਰ ਹਾਲ ਵਿਚ ਜਿੱਤ ਦਰਜ ਕਰਨੀ ਪਵੇਗੀ।
ਇਹ ਵੀ ਪੜ੍ਹੋ : ਇਹ ਵੀ ਪੜ੍ਹੋ : ਭਾਰਤ-ਪਾਕਿ ਤਣਾਅ ਵਿਚਾਲੇ IPL ਬਾਰੇ BCCI ਦਾ ਵੱਡਾ ਫ਼ੈਸਲਾ
ਪਿਛਲੇ 5 ਮੈਚਾਂ ਵਿਚੋਂ 3 ਹਾਰ ਜਾਣ ਤੇ 1 ਬੇਨਤੀਜਾ ਰਹਿਣ ਤੋਂ ਬਾਅਦ ਦਿੱਲੀ 11 ਮੈਚਾਂ ਵਿਚੋਂ 13 ਅੰਕ ਲੈ ਕੇ 5ਵੇਂ ਸਥਾਨ ’ਤੇ ਹੈ। ਅਕਸ਼ਰ ਪਟੇਲ ਦੀ ਕਪਤਾਨੀ ਵਾਲੀ ਟੀਮ ਆਪਣੇ ਘਰੇਲੂ ਮੈਦਾਨ ਅਰੁਣ ਜੇਤਲੀ ਸਟੇਡੀਅਮ ਵਿਚ ਸਿਰਫ ਇਕ ਮੈਚ ਸੁਪਰ ਓਵਰ ਵਿਚ ਜਿੱਤ ਸਕੀ ਹੈ। ਪਹਿਲੇ ਚਾਰ ਮੈਚ ਜਿੱਤਣ ਵਾਲੀ ਦਿੱਲੀ ਦੀ ਟੀਮ ਨੂੰ ਉਮੀਦ ਹੈ ਕਿ ਮੈਦਾਨ ਬਦਲਣ ਨਾਲ ਉਸਦੀ ਤਕਦੀਰ ਵੀ ਬਦਲੇਗੀ।
ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਮੀਂਹ ਵਿਚ ਰੱਦ ਹੋਏ ਪਿਛਲੇ ਮੈਚ ਵਿਚ ਦਿੱਲੀ ਦੀ ਬੱਲੇਬਾਜ਼ੀ ਇਕਾਈ ਨੇ ਨਿਰਾਸ਼ ਕੀਤਾ। ਉਸਦੇ ਟਾਪ-5 ਬੱਲੇਬਾਜ਼ 29 ਦੌੜਾਂ ਦੇ ਸਕੋਰ ’ਤੇ ਪੈਵੇਲੀਅਨ ਵਿਚ ਸਨ ਤੇ ਆਸ਼ੂਤੋਸ਼ ਵਰਮਾ ਦੀ ਪਾਰੀ ਦੇ ਦਮ ’ਤੇ ਹੀ ਟੀਮ 133 ਦੌੜਾਂ ਬਣਾ ਸਕੀ। ਪਿਛਲੇ ਮੈਚ ਵਿਚ ਕਰੁਣ ਨਾਇਰ ਤੋਂ ਪਾਰੀ ਦੀ ਸ਼ੁਰੂਆਤ ਕਰਵਾਉਣ ਦਾ ਦਾਅ ਵੀ ਨਹੀਂ ਚੱਲਿਆ ਤੇ ਉਹ ਖਾਤਾ ਵੀ ਨਹੀਂ ਖੋਲ੍ਹ ਸਕਿਆ। ਦੱਖਣੀ ਅਫਰੀਕਾ ਦਾ ਫਾਫ ਡੂ ਪਲੇਸਿਸ ਗੇਂਦਬਾਜ਼ਾਂ ਦੀ ਮਦਦਗਾਰ ਪਿੱਚ ’ਤੇ ਸ਼ੁਰੂ ਤੋਂ ਹੀ ਚੌਕੇ-ਛੱਕੇ ਲਾਉਣ ਦੀ ਕੋਸ਼ਿਸ਼ ਵਿਚ ਆਊਟ ਹੋ ਗਿਆ। ਅਭਿਸ਼ੇਕ ਪੋਰੈੱਲ ਚੰਗੀ ਸ਼ੁਰੂਆਤ ਦਾ ਫਾਇਦਾ ਨਹੀਂ ਚੁੱਕ ਪਾ ਰਿਹਾ ਹੈ। ਉੱਥੇ ਹੀ, ਹੁਣ ਤੱਕ 381 ਦੌੜਾਂ ਬਣਾ ਚੁੱਕਾ ਕੇ. ਐੱਲ. ਰਾਹੁਲ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਿਚ ਅਸਫਲ ਰਿਹਾ ਹੈ। ਅਕਸ਼ਰ ਖੁਦ ਜਲਦੀ ਆਊਟ ਹੋ ਗਿਆ ਸੀ। ਦਿੱਲੀ ਦੀ ਬੱਲੇਬਾਜ਼ੀ ਵਿਚ ਹਾਲਾਂਕਿ ਅਜੇ ਵੀ ਗਹਿਰਾਈ ਹੈ। ਟ੍ਰਿਸਟਨ ਸਟੱਬਸ, ਵਿਪਰਾਜ ਨਿਗਮ ਤੇ ਆਸ਼ੂਤੋਸ਼ ਨੇ ਉਸ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਹਿਮਾਚਲ ਪ੍ਰਦੇਸ਼ ਕ੍ਰਿਕਟ ਸੰਘ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਦਾ ਮਦਦਗਾਰ ਰਹੀ ਹੈ। ਇੱਥੇ ਪੰਜਾਬ ਕਿੰਗਜ਼ ਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਮੈਚ ਵਿਚ ਵੱਡਾ ਸਕੋਰ ਬਣਿਆ ਸੀ।
ਇਹ ਵੀ ਪੜ੍ਹੋ : ਇਹ ਵੀ ਪੜ੍ਹੋ : ਕੀ ਬੰਦ ਹੋਵੇਗੀ Dream 11? ਰੋਹਿਤ-ਧੋਨੀ ਸਣੇ ਦਿੱਗਜ ਕ੍ਰਿਕਟਰ ਵੀ ਲਪੇਟ 'ਚ
ਦੂਜੇ ਪਾਸੇ ਪੰਜਾਬ ਕਿੰਗਜ਼ ਨੇ 11 ਵਿਚੋਂ ਸਿਰਫ 3 ਮੈਚ ਗੁਆਏ ਹਨ ਤੇ ਅੰਕ ਸੂਚੀ ਵਿਚ ਤੀਜੇ ਸਥਾਨ ’ਤੇ ਹੈ। ਦਿੱਲੀ ਦੀ ਬੱਲੇਬਾਜ਼ੀ ਵਿਚ ਨਿਰੰਤਰਤਾ ਦੀ ਘਾਟ ਰਹੀ ਹੈ ਜਦਕਿ ਪੰਜਾਬ ਦੇ ਸਲਾਮੀ ਬੱਲੇਬਾਜ਼ਾਂ ਨੇ ਉਸ ਨੂੰ ਹਮੇਸ਼ਾ ਸ਼ਾਨਦਾਰ ਸ਼ੁਰੂਆਤ ਦਿੱਤੀ ਹੈ। ਪ੍ਰਭਸਿਮਰਨ ਸਿੰਘ ਅਜੇ ਤੱਕ 437 ਦੌੜਾਂ ਬਣਾ ਚੁੱਕਾ ਹੈ। ਕਪਤਾਨ ਸ਼੍ਰੇਅਸ ਅਈਅਰ ਨੇ ਵੀ 405 ਦੌੜਾਂ ਬਣਾ ਲਈਆਂ ਹਨ, ਜਿਸ ਵਿਚ ਚਾਰ ਅਰਧ ਸੈਂਕੜਾ ਸ਼ਾਮਲ ਹਨ। ਉਹ ਇਸ ਆਈ. ਪੀ. ਐੱਲ. ਵਿਚ ਸਭ ਤੋਂ ਵੱਧ ਛੱਕੇ ਲਾਉਣ ਵਾਲਾ ਦੂਜਾ ਬੱਲੇਬਾਜ਼ (27) ਹੈ। ਪ੍ਰਿਆਂਸ਼ ਆਰੀਆ 347 ਦੌੜਾਂ ਚੁੱਕਾ ਹੈ ਜਦਕਿ ਨੇਹਾਲ ਵਢੇਰਾ ਤੇ ਸ਼ਸ਼ਾਂਕ ਸਿੰਘ ਨੇ ਵੀ ਲੋੜ ਪੈਣ ’ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮਿਸ਼ੇਲ ਸਟਾਰਕ, ਕੁਲਦੀਪ ਯਾਦਵ, ਅਕਸ਼ਰ ਪਟੇਲ ਤੇ ਵਿਪਰਾਜ ਨਿਗਮ ਸਮੇਤ ਦਿੱਲੀ ਕੋਲ ਬਿਹਤਰੀਨ ਗੇਂਦਬਾਜ਼ੀ ਹਮਲਾ ਹੈ।
ਦੂਜੇ ਪਾਸੇ ਪੰਜਾਬ ਲਈ ਅਰਸ਼ਦੀਪ ਸਿੰਘ 16 ਵਿਕਟਾਂ ਲੈ ਚੁੱਕਾ ਹੈ। ਲੈੱਗ ਸਪਿੰਨਰ ਯੁਜਵੇਂਦਰ ਚਾਹਲ ਨੇ ਚੇਨਈ ਸੁਪਰ ਕਿੰਗਜ਼ ਵਿਰੁੱਧ ਹੈਟ੍ਰਿਕ ਦੇ ਨਾਲ 14 ਵਿਕਟਾਂ ਲਈਆਂ ਹਨ। ਉਸ ਤੋਂ ਇਲਾਵਾ ਮਾਰਕੋ ਜਾਨਸੇਨ, ਅਜ਼ਮਤਉੱਲ੍ਹਾ ਉਮਰਜਈ, ਵਿਜੇਕੁਮਾਰ ਵਿਸ਼ਾਖ ਤੇ ਮਾਰਕਸ ਸਟੋਇੰਸ ਦੇ ਬਦਲ ਵੀ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8