ਬੈਂਗਲੁਰੂ ਦਾ ਸਾਹਮਣਾ ਅੱਜ ਦਿੱਲੀ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

Sunday, Apr 27, 2025 - 01:58 PM (IST)

ਬੈਂਗਲੁਰੂ ਦਾ ਸਾਹਮਣਾ ਅੱਜ ਦਿੱਲੀ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

ਸਪੋਰਟਸ ਡੈਸਕ : ਦਿੱਲੀ ਕੈਪੀਟਲਜ਼ ਅਤੇ ਰਾਇਲ ਚੈਲੰਜਰਜ਼ ਬੰਗਲੁਰੂ ਵਿਚਾਲੇ ਆਈਪੀਐਲ 2025 ਦਾ 46ਵਾਂ ਮੈਚ ਅੱਜ ਸ਼ਾਮ 7.30 ਵਜੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਮੈਚ ਜਿੱਤ ਕੇ ਅੰਕ ਸੂਚੀ ਵਿੱਚ ਸਿਖਰ 'ਤੇ ਰਹਿਣਾ ਚਾਹੁਣਗੀਆਂ। ਅਜਿਹੀ ਸਥਿਤੀ ਵਿੱਚ, ਇੱਕ ਸਖ਼ਤ ਮੁਕਾਬਲਾ ਦੇਖਣ ਨੂੰ ਮਿਲੇਗਾ। ਦਿੱਲੀ ਅੰਕ ਸੂਚੀ ਵਿੱਚ ਦੂਜੇ ਸਥਾਨ 'ਤੇ ਹੈ ਜਦੋਂ ਕਿ ਬੰਗਲੁਰੂ ਤੀਜੇ ਸਥਾਨ 'ਤੇ ਹੈ। ਦਿੱਲੀ ਅਤੇ ਬੰਗਲੌਰ ਦੋਵਾਂ ਦੇ 12-12 ਅੰਕ ਹਨ ਪਰ ਦਿੱਲੀ ਨੇ ਹੁਣ ਤੱਕ 8 ਮੈਚ ਖੇਡੇ ਹਨ ਜਦੋਂ ਕਿ ਬੰਗਲੌਰ ਨੇ 9 ਮੈਚ ਖੇਡੇ ਹਨ।

ਹੈੱਡ ਟੂ ਹੈੱਡ

ਕੁੱਲ ਮੈਚ - 32
ਦਿੱਲੀ - 12 ਜਿੱਤਾਂ
ਬੰਗਲੁਰੂ - 19 ਜਿੱਤਾਂ
ਨੋਰਿਜ਼ਲਟ - ਇੱਕ

ਇਹ ਵੀ ਪੜ੍ਹੋ : ਕੌਣ ਸੀ ਉਹ... ਖ਼ੂਨ ਨਾਲ ਲਿਖਿਆ ਖ਼ਤ ਵੇਖ ਵਿਰਾਟ ਕੋਹਲੀ ਦੇ ਉੱਡ ਗਏ ਹੋਸ਼

ਪਿੱਚ ਰਿਪੋਰਟ

ਅਰੁਣ ਜੇਤਲੀ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਅਨੁਕੂਲ ਹੈ, ਖਾਸ ਕਰਕੇ ਛੋਟੀਆਂ ਬਾਊਂਡਰੀਆਂ ਦੇ ਕਾਰਨ ਦੌੜਾਂ ਬਣਾਉਣਾ ਆਸਾਨ ਹੋ ਜਾਂਦਾ ਹੈ। ਹਾਲਾਂਕਿ, ਮੈਦਾਨ ਸਪਿਨਰਾਂ ਨੂੰ ਵੀ ਸਹਾਇਤਾ ਪ੍ਰਦਾਨ ਕਰੇਗਾ। ਟਾਸ ਜਿੱਤਣ ਵਾਲੀ ਟੀਮ ਤੋਂ ਗੇਂਦਬਾਜ਼ੀ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਕਿਉਂਕਿ ਇਸ ਸਥਾਨ 'ਤੇ ਟੀਚਿਆਂ ਦਾ ਪਿੱਛਾ ਕਰਨਾ ਇਤਿਹਾਸਕ ਤੌਰ 'ਤੇ ਆਸਾਨ ਰਿਹਾ ਹੈ।

ਮੌਸਮ

ਐਤਵਾਰ ਨੂੰ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਮੌਸਮ ਬਹੁਤ ਗਰਮ ਰਹਿਣ ਦੀ ਉਮੀਦ ਹੈ। ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।

ਇਹ ਵੀ ਪੜ੍ਹੋ : ਇਸ ਧਾਕੜ ਕ੍ਰਿਕਟਰ ਨੇ ਅਚਾਨਕ ਲੈ ਲਈ ਬ੍ਰੇਕ, ਸਾਹਮਣੇ ਆਈ ਇਹ ਵੱਡੀ ਵਜ੍ਹਾ

ਸੰਭਾਵਿਤ ਪਲੇਇੰਗ 11

ਦਿੱਲੀ ਕੈਪੀਟਲਜ਼ : ਅਭਿਸ਼ੇਕ ਪੋਰੇਲ, ਫਾਫ ਡੂ ਪਲੇਸਿਸ, ਕਰੁਣ ਨਾਇਰ, ਕੇਐੱਲ ਰਾਹੁਲ (ਵਿਕਟਕੀਪਰ), ਅਕਸ਼ਰ ਪਟੇਲ (ਕਪਤਾਨ), ਟ੍ਰਿਸਟਨ ਸਟੱਬਸ, ਆਸ਼ੂਤੋਸ਼ ਸ਼ਰਮਾ, ਵਿਪਰਜ ਨਿਗਮ, ਮਿਸ਼ੇਲ ਸਟਾਰਕ, ਕੁਲਦੀਪ ਯਾਦਵ, ਦੁਸ਼ਮੰਥਾ ਚਮੀਰਾ, ਮੁਕੇਸ਼ ਕੁਮਾਰ

ਰਾਇਲ ਚੈਲੰਜਰਜ਼ ਬੈਂਗਲੁਰੂ : ਫਿਲ ਸਾਲਟ, ਵਿਰਾਟ ਕੋਹਲੀ, ਦੇਵਦੱਤ ਪਡੀਕਲ, ਰਜਤ ਪਾਟੀਦਾਰ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਡੇਵਿਡ, ਕਰੁਣਾਲ ਪੰਡਯਾ, ਰੋਮੀਓ ਸ਼ੈਫਰਡ, ਭੁਵਨੇਸ਼ਵਰ ਕੁਮਾਰ, ਜੋਸ਼ ਹੇਜ਼ਲਵੁੱਡ, ਯਸ਼ ਦਿਆਲ, ਸੁਯਸ਼ ਸ਼ਰਮਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News