IND vs PAK Asia Cup : ਜੇਕਰ ਅੱਜ ਰੱਦ ਹੋਇਆ ਮੈਚ ਤਾਂ ਵਧ ਸਕਦੀਆਂ ਨੇ ਭਾਰਤੀ ਟੀਮ ਦੀਆਂ ਮੁਸ਼ਕਲਾਂ
Monday, Sep 11, 2023 - 05:41 PM (IST)
ਸਪੋਰਟਸ ਡੈਸਕ- ਏਸ਼ੀਆ ਕੱਪ 2023 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੁਪਰ-4 ਮੈਚ ਹੁਣ ਮੀਂਹ ਕਾਰਨ ਪੂਰੀ ਤਰ੍ਹਾਂ ਰਿਜ਼ਰਵ ਡੇ 'ਤੇ ਖੇਡਿਆ ਜਾਵੇਗਾ। ਦੋਵਾਂ ਟੀਮਾਂ ਵਿਚਾਲੇ ਮੈਚ 10 ਸਤੰਬਰ ਨੂੰ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਸ਼ੁਰੂ ਹੋਇਆ ਸੀ ਪਰ ਭਾਰਤੀ ਪਾਰੀ ਦੌਰਾਨ ਮੀਂਹ ਕਾਰਨ ਖੇਡ ਮੁੜ ਸ਼ੁਰੂ ਨਹੀਂ ਹੋ ਸਕੀ। ਮੀਂਹ ਕਾਰਨ ਮੈਚ ਰੁਕਣ ਤੱਕ ਟੀਮ ਇੰਡੀਆ ਨੇ 24.1 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 147 ਦੌੜਾਂ ਬਣਾ ਲਈਆਂ ਸਨ। ਹੁਣ ਇਹ ਮੈਚ ਪੂਰੀ ਤਰ੍ਹਾਂ 11 ਸਤੰਬਰ ਨੂੰ ਖੇਡਿਆ ਜਾਣਾ ਹੈ ਪਰ ਇਸ ਦਿਨ ਵੀ ਕੋਲੰਬੋ ਵਿੱਚ ਮੀਂਹ ਕਾਰਨ ਮੈਚ ਰੱਦ ਹੋਣ ਦਾ ਖਤਰਾ ਹੈ।
ਇਹ ਵੀ ਪੜ੍ਹੋ : ਏਸ਼ੀਆ ਕੱਪ : ਸ਼੍ਰੇਅਸ ਅਈਅਰ ਕਿਉਂ ਹੋਏ ਪਾਕਿਸਤਾਨ ਖਿਲਾਫ ਮੈਚ ਤੋਂ ਬਾਹਰ, ਸਾਹਮਣੇ ਆਈ ਵਜ੍ਹਾ
ਭਾਰਤ ਬਨਾਮ ਪਾਕਿਸਤਾਨ ਵਿਚਾਲੇ ਹੋਏ ਇਸ ਮੈਚ 'ਚ ਮੀਂਹ ਦੇ ਖਤਰੇ ਦੇ ਮੱਦੇਨਜ਼ਰ ਏਸ਼ੀਅਨ ਕ੍ਰਿਕਟ ਕੌਂਸਲ ਨੇ ਰਿਜ਼ਰਵ ਡੇਅ ਰੱਖਣ ਦਾ ਫੈਸਲਾ ਕੀਤਾ ਸੀ। ਹਾਲਾਂਕਿ ਜੇਕਰ ਸੋਮਵਾਰ ਨੂੰ ਵੀ ਮੀਂਹ ਕਾਰਨ ਮੈਚ ਪੂਰਾ ਨਹੀਂ ਹੁੰਦਾ ਹੈ ਤਾਂ ਭਾਰਤੀ ਟੀਮ ਲਈ ਫਾਈਨਲ 'ਚ ਪਹੁੰਚਣਾ ਥੋੜ੍ਹਾ ਮੁਸ਼ਕਿਲ ਹੋ ਸਕਦਾ ਹੈ। ਜੇਕਰ ਇਹ ਮੈਚ ਰੱਦ ਹੁੰਦਾ ਹੈ ਤਾਂ ਭਾਰਤ ਅਤੇ ਪਾਕਿਸਤਾਨ ਦੋਵਾਂ ਟੀਮਾਂ ਨੂੰ 1-1 ਅੰਕ ਦਿੱਤਾ ਜਾਵੇਗਾ। ਅਜਿਹੇ 'ਚ ਪਾਕਿਸਤਾਨ ਦੇ 2 ਮੈਚਾਂ ਤੋਂ ਬਾਅਦ 3 ਅੰਕ ਹੋ ਜਾਣਗੇ। ਉਥੇ ਹੀ ਭਾਰਤੀ ਟੀਮ ਦੇ ਖਾਤੇ 'ਚ 1 ਅੰਕ ਹੋਵੇਗਾ।
ਭਾਰਤ ਨੂੰ ਫਾਈਨਲ ਵਿੱਚ ਪਹੁੰਚਣ ਲਈ ਆਖਰੀ ਦੋ ਮੈਚ ਜਿੱਤਣੇ ਹੋਣਗੇ।
ਜੇਕਰ ਅਸੀਂ ਏਸ਼ੀਆ ਕੱਪ 2023 'ਚ ਮੌਜੂਦਾ ਅੰਕ ਸੂਚੀ 'ਤੇ ਨਜ਼ਰ ਮਾਰੀਏ ਤਾਂ ਪਾਕਿਸਤਾਨ ਇਸ ਸਮੇਂ 2 ਅੰਕਾਂ ਨਾਲ ਪਹਿਲੇ ਸਥਾਨ 'ਤੇ ਹੈ ਜਿਸ ਦੀ ਨੈੱਟ ਰਨ ਰੇਟ 1.051 ਹੈ। ਦੂਜੇ ਸਥਾਨ 'ਤੇ ਸ਼੍ਰੀਲੰਕਾ ਦੀ ਟੀਮ ਹੈ, ਜਿਸ ਦੇ ਵੀ ਇਕ ਮੈਚ 'ਚ 2 ਅੰਕ ਹਨ ਪਰ ਉਨ੍ਹਾਂ ਦੀ ਨੈੱਟ ਰਨ ਰੇਟ 0.420 ਹੈ।
ਇਹ ਵੀ ਪੜ੍ਹੋ : Asia cup 2023 : KL ਰਾਹੁਲ ਨੇ ਕੀਤੀ ਵਿਰਾਟ ਦੀ ਬਰਾਬਰੀ, ਇਸ ਲਿਸਟ 'ਚ ਟਾਪ 'ਤੇ ਹਨ ਧਵਨ
ਭਾਰਤੀ ਟੀਮ ਤੀਜੇ ਨੰਬਰ 'ਤੇ ਹੈ ਜਿਸ ਦੇ ਖਾਤੇ 'ਚ ਅਜੇ ਤੱਕ ਇਕ ਵੀ ਮੈਚ ਨਹੀਂ ਜੁੜਿਆ ਹੈ। ਉਥੇ ਹੀ ਬੰਗਲਾਦੇਸ਼ ਦੀ ਟੀਮ ਆਖਰੀ ਸਥਾਨ 'ਤੇ ਹੈ ਜਿਸ ਨੂੰ ਸੁਪਰ-4 'ਚ ਆਪਣੇ ਦੋਵੇਂ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜੇਕਰ ਭਾਰਤ ਨੂੰ ਪਾਕਿਸਤਾਨ ਦੇ ਖਿਲਾਫ ਅੰਕ ਸਾਂਝੇ ਕਰਨੇ ਹਨ ਤਾਂ ਸਿੱਧੇ ਫਾਈਨਲ 'ਚ ਪ੍ਰਵੇਸ਼ ਕਰਨ ਲਈ 12 ਅਤੇ 15 ਸਤੰਬਰ ਨੂੰ ਹੋਣ ਵਾਲੇ ਮੈਚ ਜਿੱਤਣਾ ਜ਼ਰੂਰੀ ਹੋਵੇਗਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8