ਜੇਕਰ ਇੰਗਲੈਂਡ ਬੈਸਟ 11 ਨਹੀਂ ਉਤਾਰਦਾ ਤਾਂ ਇਹ ਭਾਰਤੀ ਟੀਮ ਲਈ ਅਪਮਾਨਜਨਕ ਹੋਵੇਗਾ : ਪੀਟਰਸਨ

01/25/2021 2:41:39 AM

ਨਵੀਂ ਦਿੱਲੀ– ਭਾਰਤ ਵਿਰੁੱਧ ਟੈਸਟ ਲਈ ਇੰਗਲੈਂਡ ਟੀਮ ਤੋਂ ਜਾਨੀ ਬੇਅਰਸਟੋ ਨੂੰ ਬਾਹਰ ਕਰਨ ਦੀ ਆਲੋਚਨਾ ਕਰਦੇ ਹੋਏ ਸਾਬਕਾ ਕਪਤਾਨ ਕੇਵਿਨ ਪੀਟਰਸਨ ਨੇ ਕਿਹਾ ਕਿ ਜੇਕਰ ਦੌਰਾ ਕਰਨ ਵਾਲੀ ਟੀਮ ਇਸ ਸ਼ਾਨਦਾਰ ਲੜੀ ਵਿਚ ਆਪਣੇ ਬੈਸਟ 11 ਖਿਡਾਰੀਆਂ ਨੂੰ ਨਹੀਂ ਉਤਾਰਦੀ ਤਾਂ ਇਹ ਮੇਜ਼ਬਾਨ ਟੀਮ ਲਈ ਅਪਮਾਨਜਨਕ ਹੋਵੇਗਾ। ਸਿਰਫ ਬੇਅਰਸਟੋ ਹੀ ਨਹੀਂ ਸਗੋਂ ਆਲਰਾਊਂਡਰ ਸੈਮ ਕਿਊਰਨ ਤੇ ਤੇਜ਼ ਗੇਂਦਬਾਜ਼ ਮਾਰਕ ਵੁਡ ਨੂੰ ਵੀ ਟੀਮ ਵਿਚੋਂ ਬਾਹਰ ਰੱਖਿਆ ਗਿਆ ਹੈ।
ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਦੀ ਖਿਡਾਰੀ ਮੈਨੇਜਮੈਂਟ ਨੀਤੀ ਤੇ ਤੇਜ਼ ਗੇਂਦਬਾਜ਼ ਮਾਰਕ ਵੁਡ ਨੂੰ ਵੀ ਟੀਮ ਵਿਚੋਂ ਬਾਹਰ ਰੱਖਿਆ ਗਿਆ ਹੈ। ਪੀਟਰਸਨ ਨੇ ਕਿਹਾ ਕਿ ਭਾਰਤ ਵਿਰੁੱਧ ਜਿੱਤ ਪੁਰਾਣੇ ਵਿਰੋਧੀ ਆਸਟਰੇਲੀਆ ਵਿਰੁੱਧ ਜਿੱਤ ਦੀ ਤਰ੍ਹਾਂ ਹੀ ਹੈ ਤੇ ਚੋਣਕਾਰਾਂ ਨੂੰ ਸਟੂਅਰਟ ਬ੍ਰਾਡ ਤੇ ਜੇਮਸ ਐਂਡਰਸਨ ਨੂੰ ਖਿਡਾਉਣ ਦੀ ਅਪੀਲ ਕੀਤੀ।
ਪੀਟਰਸਨ ਨੇ ਟਵੀਟ ਕੀਤਾ, ‘‘ਇੰਗਲੈਂਡ ਨੇ ਪਹਿਲੇ ਟੈਸਟ ਵਿਚ ਭਾਰਤ ਨਾਲ ਖੇਡਣ ਲਈ ਆਪਣੀ ਬੈਸਟ ਟੀਮ ਚੁਣੀ ਹੈ ਜਾਂ ਨਹੀਂ, ਇਹ ਵੱਡਾ ਬਹਿਸ ਦਾ ਮੁੱਦਾ ਹੈ। ਭਾਰਤ ਵਿਚ ਜਿੱਤ ਦਰਜ ਕਰਨਾ ਉਸੇ ਤਰ੍ਹਾਂ ਦਾ ਅਹਿਸਾਸ ਹੈ, ਜਿਵੇਂ ਆਸਟਰੇਲੀਆ ਵਿਚ ਜਿੱਤ ਹਾਸਲ ਕਰਨਾ। ਇਹ ਇੰਗਲੈਂਡ ਦੇ ਪ੍ਰਸ਼ੰਸਕਾਂ ਦੀ ਬੇਇੱਜ਼ਤੀ ਹੋਵੇਗੀ ਤੇ ਨਾਲ ਹੀ ਬੀ. ਸੀ. ਸੀ. ਆਈ. ਲਈ ਵੀ ਕਿ ਤੁਸੀਂ ਆਪਣੀ ਬੈਸਟ ਟੀਮ ਨਾ ਖਿਡਾਓ। ਬੇਅਰਸਟੋ ਨੂੰ ਖੇਡਣਾ ਚਾਹੀਦਾ ਹੈ। ਬ੍ਰਾਡ/ਐਂਡਰਸਨ ਨੂੰ ਖੇਡਣਾ ਚਾਹੀਦਾ ਹੈ।’’

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News