ਅਗਲੇ ਸਾਲ ਕਾਬੂ ਨਹੀਂ ਹੋਇਆ ਕੋਰੋਨਾ ਤਾਂ ਰੱਦ ਹੋਵੇਗਾ ਓਲੰਪਿਕ : ਆਯੋਜਨ ਕਮੇਟੀ ਮੁਖੀ
Tuesday, Apr 28, 2020 - 01:30 PM (IST)

ਟੋਕੀਓ : ਕੋਰੋਨਾ ਵਾਇਰਸ ਵਿਸ਼ਵ ਪੱਧਰੀ ਮਹਾਮਾਰੀ ਕਾਰਨ ਟੋਕੀਓ ਓਲੰਪਿਕ 2020 ਨੂੰ ਅਗਲੇ ਸਾਲ ਦੇ ਲਈ ਟਾਲ ਦਿੱਤਾ ਗਿਆ ਹੈ। ਪਰ ਅਜੇ ਵੀ ਖੇਡਾਂ ਦੇ ਇਸ ਮਹਾਕੁੰਭ 'ਤੇ ਛਾਇਆ ਸੰਕਟ ਖਤਮ ਨਹੀਂ ਹੋਇਆ ਹੈ। ਆਯੋਜਨ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਅਗਲੇ ਸਾਲ ਤਕ ਵੀ ਕੋਰੋਨਾ ਵਾਇਰਸ 'ਤੇ ਕਾਬੂ ਨਹੀਂ ਪਾਇਆ ਗਿਆ ਤਾਂ ਇਨ੍ਹਾਂ ਖੇਡਾਂ ਨੂੰ ਰੱਦ ਕਰ ਦਿੱਤਾ ਜਾਵੇਗਾ।
ਜਾਪਾਨ ਦੇ ਅਖਬਾਰ ਨਿਕਨ ਸਪੋਰਟਸ ਡੇਲੀ ਦੇ ਨਾਲ ਇੰਟਰਵਿਊ ਵਿਚ ਟੋਕੀਓ ਦੇ ਪ੍ਰਧਾਨ ਯੋਸ਼ਿਰੋ ਮੋਰੀ ਨੇ ਕਿਹਾ ਕਿ ਜੇਕਰ ਦੁਨੀਆ ਕੋਰੋਨਾ ਵਾਇਰਸ ਮਹਾਮਾਰੀ ਦੀ ਲਪੇਟ 'ਚ ਘਿਰੀ ਰਹਿੰਦੀ ਹੈ ਤਾਂ ਖੇਡਾਂ 2021 ਤੋਂ ਟਾਲੀਆਂ ਜਾ ਸਕਦੀਆਂ ਹਨ। ਇਨ੍ਹਾੰ ਹਾਲਾਤਾਂ ਵਿਚ ਉਸ ਨੂੰ ਰੱਦ ਕਰਨਾ ਹੀ ਸਹੀ ਹੋਵੇਗਾ।