ਦੁਬਈ ਟੈਨਿਸ ਚੈਂਪੀਅਨਸ਼ਿਪ ''ਚ ਵੇਕਿਚ ਨੇ ਸਬਲੇਂਕਾ ਨੂੰ ਹਰਾਇਆ

Tuesday, Feb 20, 2024 - 07:23 PM (IST)

ਦੁਬਈ ਟੈਨਿਸ ਚੈਂਪੀਅਨਸ਼ਿਪ ''ਚ ਵੇਕਿਚ ਨੇ ਸਬਲੇਂਕਾ ਨੂੰ ਹਰਾਇਆ

ਦੁਬਈ, (ਭਾਸ਼ਾ)- ਆਸਟ੍ਰੇਲੀਅਨ ਓਪਨ ਖਿਤਾਬ ਦਾ ਸਫਲਤਾਪੂਰਵਕ ਬਚਾਅ ਕਰਨ ਤੋਂ ਬਾਅਦ ਮੰਗਲਵਾਰ ਨੂੰ ਦੁਬਈ ਚੈਂਪੀਅਨਸ਼ਿਪ 'ਚ ਆਰਿਆਨਾ ਸਬਲੇਂਕਾ ਨੂੰ ਪੁਰਾਣੀ ਵਿਰੋਧੀ ਡੋਨਾ ਵੇਕਿਚ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ | ਪਹਿਲਾ ਸੈੱਟ ਗੁਆਉਣ ਅਤੇ ਦੂਜੇ ਸੈੱਟ ਵਿੱਚ 0-2 ਨਾਲ ਪਛੜਨ ਤੋਂ ਬਾਅਦ ਵੇਕਿਚ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ 6-7, 6-3, 6-0 ਨਾਲ ਜਿੱਤ ਦਰਜ ਕੀਤੀ। ਕ੍ਰੋਏਸ਼ੀਆ ਦੇ ਵੇਕਿਚ ਦੀ ਦੂਜੇ ਦਰਜੇ ਦੇ ਖਿਡਾਰੀ ਖ਼ਿਲਾਫ਼ ਅੱਠ ਮੈਚਾਂ ਵਿੱਚ ਇਹ ਛੇਵੀਂ ਜਿੱਤ ਹੈ। ਵਿੰਬਲਡਨ ਚੈਂਪੀਅਨ ਅਤੇ ਸੱਤਵਾਂ ਦਰਜਾ ਪ੍ਰਾਪਤ ਮਾਰਕਾ ਵੋਂਡਰੋਸੋਵਾ ਨੇ ਅੱਠ ਮਹੀਨਿਆਂ ਵਿੱਚ ਤੀਜੀ ਵਾਰ ਪੇਟੀ ਸਟਾਰਨਜ਼ ਨੂੰ 6-1, 5-7, 6-2 ਨਾਲ ਹਰਾਇਆ। 


author

Tarsem Singh

Content Editor

Related News