ICC ਵਰਲਡ ਟੈਸਟ ਚੈਂਪੀਅਨਸ਼ਿਪ 'ਚ ਭਾਰਤ ਦੀ ਪਹਿਲੀ ਹਾਰ, ਅੰਕ ਸੂਚੀ 'ਚ ਨਿਊਜ਼ੀਲੈਂਡ ਨੂੰ ਹੋਇਆ ਫਾਇਦਾ

2/24/2020 12:28:41 PM

ਸਪੋਰਟਸ ਡੈਸਕ— ਨਿਊਜ਼ੀਲੈਂਡ ਦੇ ਹੱਥੋਂ ਸੋਮਵਾਰ ਨੂੰ ਵੇਲਿੰਗਟਨ ਟੈਸਟ 'ਚ ਮਿਲੀ 10 ਵਿਕਟਾਂ ਨਾਲ ਹਾਰ ਆਈ. ਸੀ. ਸੀ. ਵਰਲਡ ਟੈਸਟ ਚੈਂਪੀਅਨਸ਼ਿਪ 'ਚ ਟੀਮ ਇੰਡੀਆ ਦੀ ਪਹਿਲੀ ਹਾਰ ਹੈ। ਭਾਰਤ ਨੇ ਇਸ ਤੋਂ ਪਹਿਲਾਂ ਵਰਲਡ ਟੈਸਟ ਚੈਂਪੀਅਨਸ਼ਿਪ 'ਚ ਆਪਣੇ ਪਿਛਲੇ 7 ਮੈਚ ਜਿੱਤੇ ਸਨ। ਇਹ ਭਾਰਤ ਦੀ 9 ਟੈਸਟ ਮੈਚਾਂ ਤੋਂ ਬਾਅਦ ਪਹਿਲੀ ਹਾਰ ਹੈ, ਦਸੰਬਰ 2018 'ਚ ਪਰਥ 'ਚ ਆਸਟਰੇਲੀਆ ਖਿਲਾਫ ਮਿਲੀ ਹਾਰ ਤੋਂ ਬਾਅਦ ਭਾਰਤ ਨੇ 8 ਟੈਸਟ ਜਿੱਤੇ ਸਨ ਜਦ ਕਿ ਇਕ ਡਰਾਅ ਰਿਹਾ ਸੀ। ਉਥੇ ਹੀ ਨਿਊਜ਼ੀਲੈਂਡ ਦੀ ਇਹ 100ਵੀਂ ਟੈਸਟ ਜਿੱਤ ਹੈ।PunjabKesari ਭਾਰਤ 'ਤੇ ਜਿੱਤ ਦੇ ਨਾਲ ਹੀ ਨਿਊਜ਼ੀਲੈਂਡ ਨੇ ਵਰਲਡ ਟੈਸਟ ਚੈਂਪੀਅਨਸ਼ਿਪ 'ਚ 60 ਅੰਕ ਹਾਸਲ ਕਰਦੇ ਹੋਏ 120 ਅੰਕਾਂ ਦੇ ਨਾਲ ਪੰਜਵਾਂ ਸਥਾਨ ਹਾਸਲ ਕਰ ਲਿਆ ਹੈ, ਜਦ ਕਿ ਸ਼੍ਰੀਲੰਕਾ ਦੀ ਟੀਮ 80 ਅੰਕਾਂ ਦੇ ਨਾਲ ਛੇਵੇਂ ਸਥਾਨ 'ਤੇ ਖਿਸਕ ਗਈ ਹੈ। ਭਾਰਤ ਇਸ ਹਾਰ ਦੇ ਬਾਵਜੂਦ 8 ਟੈਸਟ 'ਚ 7 ਜਿੱਤ ਅਤੇ ਇਕ ਹਾਰ ਦੇ ਨਾਲ 360 ਅੰਕਾਂ ਦੇ ਨਾਲ ਪਹਿਲੇ ਸਥਾਨ 'ਤੇ ਬਰਕਰਾਰ ਹੈ, ਜਦ ਕਿ ਆਸਟਰੇਲੀਆ 296 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਹੈ।PunjabKesari
ਵਰਲਡ ਟੈਸਟ ਚੈਂਪੀਅਨਸ਼ਿਪ 'ਚ ਕਿਵੇਂ ਮਿਲਦੇ ਹਨ ਅੰਕ
ਆਈ. ਸੀ. ਸੀ. ਵਰਲਡ ਟੈਸਟ ਚੈਂਪੀਅਨਸ਼ਿਪ 'ਚ ਕਿਸੇ ਵੀ ਸੀਰੀਜ਼ 'ਚ ਹਾਸਲ ਕਰਨ ਲਈ ਵੱਧ ਤੋਂ ਵੱਧ 120 ਅੰਕ ਦਾਅ 'ਤੇ ਹੁੰਦੇ ਹਨ, ਜਿਨ੍ਹਾਂ ਦਾ ਬਟਵਾਰ ਸੀਰੀਜ਼ ਦੇ ਮੈਚਾਂ ਦੇ ਹਿਸਾਬ ਨਾਲ ਹੁੰਦਾ ਹੈ। ਉਦਾਹਰਣ ਲਈ ਦੋ ਮੈਚਾਂ ਦੀ ਸੀਰੀਜ਼ 'ਚ ਜਿੱਤ ਹਾਸਲ ਕਰਨ 'ਤੇ 60-60 ਅੰਕ ਮਿਲਣਗੇ, ਇਸੇ ਤਰ੍ਹਾਂ ਤਿੰਨ ਮੈਚਾਂ ਦੀ ਸੀਰੀਜ਼ 'ਚ ਹਰ ਮੈਚ ਜਿੱਤਣ 'ਤੇ 40 ਅੰਕ ਮਿਲਦੇ ਹਨ। ਉਥੇ ਹੀ ਕਿਸੇ ਮੈਚ ਦੇ ਟਾਈ ਹੋਣ 'ਤੇ ਜਿੱਤ ਦੇ 50 ਫੀਸਦੀ ਅੰਕ ਅਤੇ ਡਰਾਅ ਹੋਣ 'ਤੇ ਚੌਥਾਈ ਅੰਕ ਮਿਲਦੇ ਹਨ।

PunjabKesariਆਈ. ਸੀ. ਸੀ. ਵਰਲਡ ਟੈਸਟ ਚੈਂਪੀਅਨਸ਼ਿਪ : ਕਿਹੜੀ ਟੀਮ ਹੈ ਕਿੱਥੇ
1 . ਭਾਰਤ - 360 ਅੰਕ
2 . ਆਸਟਰੇਲੀਆ - 296  ਅੰਕ
3 . ਇੰਗਲੈਂਡ - 146 ਅੰਕ
4 . ਪਾਕਿਸਤਾਨ - 140 ਅੰਕ
5 . ਨਿਊਜ਼ੀਲੈਂਡ - 120 ਅੰਕ
6 . ਸ਼੍ਰੀਲੰਕਾ - 80 ਅੰਕ ਅੰਕ
7 . ਦੱਖਣੀ ਅਫਰੀਕਾ - 24
8 . ਵੈਸਟਇੰਡੀਜ਼ - 0 ਅੰਕ
9 . ਬੰਗਲਾਦੇਸ਼ - 0 ਅੰਕPunjabKesari