T-20 WC : ਪਾਕਿ ਖਿਲਾਫ ਭਾਰਤੀ ਮਹਿਲਾ ਟੀਮ ਦਾ ਅਭਿਆਸ ਮੈਚ ਹੋਇਆ ਰੱਦ

02/16/2020 5:20:04 PM

ਬ੍ਰਿਸਬੇਨ— ਭਾਰਤ ਦੇ ਲੰਬੇ ਸਮੇਂ ਦੇ ਵਿਰੋਧੀ ਪਾਕਿਸਤਾਨ ਦੇ ਖਿਲਾਫ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਟੀ-20 ਮਹਿਲਾ ਵਰਲਡ ਕੱਪ ਦਾ ਪਹਿਲਾ ਅਭਿਆਸ ਮੈਚ ਐਤਵਾਰ ਨੂੰ ਇੱਥੇ ਮੀਂਹ ਕਾਰਨ ਇਕ ਵੀ ਗੇਂਦ ਸੁੱਟੇ ਬਿਨਾ ਰੱਦ ਹੋ ਗਿਆ। ਭਾਰੀ ਮੀਂਹ ਕਾਰਨ ਐਲੇਨ ਬਾਰਡਰ ਫੀਲਡ 'ਤੇ ਹੋਣ ਵਾਲਾ ਇਹ ਮੁਕਾਬਲਾ ਟਾਸ ਦੇ ਬਿਨਾ ਹੀ ਰੱਦ ਹੋ ਗਿਆ। ਭਾਰਤ ਆਪਣੇ ਦੂਜੇ ਅਤੇ ਆਖ਼ਰੀ ਅਭਿਆਸ ਮੈਚ 'ਚ ਇੱਥੇ 18 ਫਰਵਰੀ ਨੂੰ ਵੈਸਟਇੰਡੀਜ਼ ਨਾਲ ਭਿੜੇਗਾ।

ਮਹਿਲਾ ਟੀ-20 ਵਰਲਡ ਕੱਪ 21 ਫਰਵਰੀ ਤੋਂ ਸ਼ੁਰੂ ਹੋਵੇਗਾ ਜਿਸ ਦਾ ਪਹਿਲਾ ਮੈਚ ਭਾਰਤ ਅਤੇ ਸਾਬਕਾ ਚੈਂਪੀਅਨ ਅਤੇ ਚਾਰ ਵਾਰ ਦੇ ਜੇਤੂ ਆਸਟਰੇਲੀਆ ਦੇ ਵਿਚਾਲੇ ਸਿਡਨੀ 'ਚ ਖੇਡਿਆ ਜਾਵੇਗਾ। ਹੋਰਨਾ ਅਭਿਆਸ ਮੈਚਾਂ 'ਚ ਇੰਗਲੈਂਡ ਨੇ ਐਡੀਲੇਡ 'ਚ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ। ਆਸਟਰੇਲੀਆ ਦੀਆਂ ਆਖ਼ਰੀ ਪੜਾਅ ਦੀਆਂ ਤਿਆਰੀਆਂ ਨੂੰ ਵੀ ਝਟਕਾ ਲੱਗਾ ਜਦੋਂ ਸ਼ਨੀਵਾਰ ਨੂੰ ਇੱਥੇ ਵੈਸਟਇੰਡੀਜ਼ ਖਿਲਾਫ ਉਸ ਦਾ ਅਭਿਆਸ ਮੈਚ ਵੀ ਮੈਦਾਨ ਗਿੱਲਾ ਹੋਣ ਦੇ ਕਾਰਨ ਰੱਦ ਹੋ ਗਿਆ ਸੀ। ਬੰਗਲਾਦੇਸ਼  ਦਾ ਵਰਲਡ ਕੱਪ 'ਚ ਡੈਬਿਊ ਕਰ ਰਹੇ ਥਾਈਲੈਂਡ ਖਿਲਾਫ ਮੁਕਾਬਲਾ ਵੀ ਰੱਦ ਹੋ ਗਿਆ।


Tarsem Singh

Content Editor

Related News