200 ਤੋਂ ਵੱਧ ਦੇਸ਼ਾਂ 'ਚ ਵਿਖੇਗਾ ਵਿਸ਼ਵ ਕੱਪ, ਭਾਰਤ 'ਚ 7 ਭਾਸ਼ਾਵਾਂ 'ਚ ਹੋਵੇਗਾ ਪ੍ਰਸਾਰਣ
Wednesday, May 22, 2019 - 01:08 PM (IST)

ਸਪੋਰਟ ਡੈਸਕ— ਦੁਨੀਆ ਭਰ ਦੇ ਪਸ਼ਸੰਕਾਂ ਤੱਕ ਵਿਸ਼ਵ ਕੱਪ ਕ੍ਰਿਕਟ ਪਹੁੰਚਾਉਣ ਲਈ ਆਈ. ਸੀ. ਸੀ. ਨੇ ਮੰਗਲਵਾਰ ਨੂੰ ਪ੍ਰਸਾਰਣ ਤੇ ਡਿਜੀਟਲ ਵੰਡ ਯੋਜਨਾ ਦਾ ਐਲਾਨ ਕੀਤਾ ਜਿਸ ਦੇ ਤਹਿਤ ਪਹਿਲੀ ਵਾਰ ਅਫਗਾਨਿਸਤਾਨ 'ਚ ਇਸ ਟੂਰਨਾਮੈਂਟ ਦਾ ਪ੍ਰਸਾਰਣ ਹੋਵੇਗਾ। ਇਸ ਯੋਜਨਾ ਦੇ ਤਹਿਤ ਆਈ. ਸੀ. ਸੀ. ਪ੍ਰਸ਼ੰਸਕਾਂ ਤੱਕ ਕ੍ਰਿਕਟ ਦੀ ਪਹੁੰਚ ਨੂੰ ਮੁਮਕਿਨ ਕਰਨ ਲਈ ਟੈਲੀਵਿਜ਼ਨ, ਰੇਡੀਓ ਤੇ ਡਿਜੀਟਲ ਮੀਡੀਆ ਤੋਂ ਇਲਾਵਾ ਸਮਾਚਾਰ, ਸਿਨੇਮਾ, ਫੈਨ ਪਾਰਕ ਤੇ ਅਲਗ ਹੋਰ ਮੀਡੀਆ ਦੇ ਪਾਰਟਨਰਸ਼ਿਪ ਬਾਰੇ ਐਲਾਨ ਕੀਤਾ।
ਆਈ. ਸੀ. ਸੀ. ਨੇ ਪੁਰਸ਼ ਕ੍ਰਿਕਟ ਵਿਸ਼ਵ ਕੱਪ 2019 ਦਾ ਪ੍ਰਸਾਰਣ ਗਲੋਬਲ ਪ੍ਰਸਾਰਣ ਪਾਰਟਨਰ ਸਟਾਰ ਸਪੋਰਟਸ ਤੋਂ ਇਲਾਵਾ 25 ਪਾਰਟਨਰਜ਼ ਦੇ ਨਾਲ 200 ਤੋਂ ਜ਼ਿਆਦਾ ਦੇਸ਼ਾਂ 'ਚ ਕਰਨਾ ਸੁਨਿਸ਼ਚਿਤ ਕੀਤਾ ਹੈ। ਭਾਰਤ 'ਚ ਇਸ ਟੂਰਨਾਮੈਂਟ ਨੂੰ ਸੱਤ ਖੇਤਰੀ ਭਾਸ਼ਾਵਾਂ 'ਚ ਪ੍ਰਸਾਰਿਤ ਕੀਤਾ ਜਾਵੇਗਾ, ਜਿਸ ਦੇ ਲਈ ਸਟਾਰ ਸਪੋਰਟਸ ਨੇ ਦੁਨੀਆ ਦੇ ਸਭ ਤੋਂ ਬਿਹਤਰੀਨ ਕਮੈਂਟੇਟਰਾਂ ਦੀ ਟੀਮ ਬਣਾਈ ਹੈ। ਇਸ 'ਚ ਲਗਭਗ 50 ਕਮੈਂਟੇਟਰ ਸ਼ਾਮਲ ਹਨ।
ਸਟਾਰ ਸਪੋਰਟਸ ਭਾਰਤ 'ਚ ਅੰਗਰੇਜ਼ੀ ਤੋਂ ਇਲਾਵਾ ਹਿੰਦੀ, ਤਮਿਲ, ਤੇਲੁਗੁ, ਕੰਨੜ, ਬੰਗਲਾ ਤੇ ਮਰਾਠੀ 'ਚ ਵਰਲਡ ਕੱਪ ਦਾ ਪ੍ਰਸਾਰਣ ਕਰੇਗਾ। ਇਸ 'ਚ 12 ਮੈਚਾਂ ਨੂੰ ਏਸ਼ੀਆਨੈੱਟ ਪੱਲਸ ਦੇ ਰਾਹੀਂ ਮਲਿਆਲਮ 'ਚ ਵੀ ਪ੍ਰਸਾਰਿਤ ਕੀਤਾ ਜਾਵੇਗਾ।
ਇਹ ਪਹਿਲੀ ਵਾਰ ਹੋਵੇਗਾ ਜਦ ਅਫਗਾਨਿਸਤਾਨ 'ਚ ਕ੍ਰਿਕਟ ਵਰਲਡ ਕੱਪ ਦਾ ਪ੍ਰਸਾਰਣ ਹੋਵੇਗਾ। ਦੇਸ਼ ਦੀ ਸਰਕਾਰੀ ਪ੍ਰਸਾਰਕ ਰੇਡੀਓ ਟੈਲੀਵਿਜ਼ਨ ਅਫਗਾਨਿਸਤਾਨ ਇਸ ਦਾ ਪ੍ਰਸਾਰਣ ਕਰੇਗਾ। ਭਾਰਤ ਤੇ ਭਾਰਤੀ ਉਪ ਮਹਾਦੀਪ 'ਚ ਲਗਭਗ 30 ਕਰੋੜ ਦਰਸ਼ਕ ਸਟਾਰ ਸਪੋਰਟਸ ਦੇ ਡਿਜੀਟਲ ਸਟਰੀਮਿੰਗ ਪਲੇਟਫਾਰਮ ਹਾਟਸਟਾਰ 'ਤੇ ਵਿਸ਼ਵ ਕੱਪ ਦੇ ਮੈਚ ਵੇਖ ਸਕਣਗੇ।