ICC ਟੀ-20 ਰੈਂਕਿੰਗ 'ਚ ਪਾਕਿ ਟੀਮ ਨੂੰ ਵੱਡਾ ਨੁਕਾਸਾਨ, ਸ਼੍ਰੀਲੰਕਾ ਨੂੰ ਹੋਇਆ ਫਾਇਦਾ

10/12/2019 3:23:44 PM

ਸਪੋਰਟਸ ਡੈਸਕ— ਹਾਲ 'ਚ ਹੀ ਪਾਕਿਸਤਾਨ ਅਤੇ ਸ਼੍ਰੀਲੰਕਾ ਦੇ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਗਈ ਸੀ। ਇਸ ਟੀ-20 ਸੀਰੀਜ਼ 'ਚ ਨੰਬਰ-8 ਰੈਂਕਿੰਗ ਦੀ ਟੀਮ ਸ਼੍ਰੀਲੰਕਾ ਨੇ ਨੰਬਰ-1 ਦੀ ਪਾਕਿਸਤਾਨ ਟੀਮ ਨੂੰ 3-0 ਦੇ ਫਰਕ ਨਾਲ ਹਰਾ ਦਿੱਤਾ ਸੀ। ਇਸ ਟੀ-20 ਸੀਰੀਜ਼ ਤੋਂ ਬਾਅਦ ਆਈ. ਸੀ. ਸੀ ਨੇ ਰੈਂਕਿੰਗ ਅਪਡੇਟ ਕੀਤੀ ਹੈ। ਜਿਸ 'ਚ ਸ਼੍ਰੀਲੰਕਾ ਟੀਮ ਨੂੰ ਫਾਇਦਾ ਹੋਇਆ ਹੈ ਅਤੇ ਪਾਕਿਸਤਾਨ ਟੀਮ ਨੂੰ ਵੱਡਾ ਨੁਕਸਾਨ ਚੁੱਕਣਾ ਪਿਆ ਹੈ।PunjabKesari

ਪਾਕਿਸਤਾਨ ਨੂੰ ਰੈਂਕਿੰਗ 9 ਪੁਆਇੰਟਸ ਦਾ ਨੁਕਸਾਨ
ਸ਼ਰੀਲੰਕਾ ਦੀ ਟੀਮ ਤੋਂ 3-0 ਦੇ ਅੰਤਰ ਨਾਲ ਸੀਰੀਜ਼ ਹਾਰਨੇ ਤੋਂ ਬਾਅਦ ਪਾਕਿਸਤਾਨ ਨੂੰ ਆਈ. ਸੀ. ਸੀ ਰੈਂਕਿੰਗ 'ਚ 15 ਪੁਆਇੰਟਸ ਦਾ ਨੁਕਸਾਨ ਚੁੱਕਣਾ ਪਿਆ ਹੈ। ਦਰਅਸਲ  ਆਈ. ਸੀ. ਸੀ. ਦੀ 25 ਸਤੰਬਰ ਨੂੰ ਅਪਡੇਟ ਰੈਂਕਿੰਗ 'ਚ ਕੁਲ 283 ਰੇਟਿੰਗ ਪੁਆਇੰਟਸ ਸਨ, ਪਰ ਹੁਣ 9 ਅਕਤੂਬਰ ਨੂੰ ਅਪਡੇਟ ਕੀਤੀ ਗਈ ਰੈਂਕਿੰਗ 'ਚ ਪਾਕਿਸਤਾਨ ਦੇ ਸਿਰਫ 274 ਅੰਕ ਹੀ ਰਹਿ ਗਏ ਹਨ। ਹਾਲਾਂਕਿ, ਇਸ ਭਾਰੀ ਨੁਕਸਾਨ ਦੇ ਬਾਵਜੂਦ ਪਾਕਿਸਤਾਨ ਦੀ ਟੀਮ ਆਈ. ਸੀ. ਸੀ. ਰੈਂਕਿੰਗ 'ਚ ਨੰਬਰ-1 ਸਥਾਨ 'ਤੇ ਬਣੀ ਹੋਈ ਹੈ।PunjabKesari

ਸ਼੍ਰੀਲੰਕਾ ਨੂੰ ਇਕ ਸਥਾਨ ਮਿਲਿਆ ਫਾਇਦਾ
ਸ਼੍ਰੀਲੰਕਾ ਦੀ ਟੀਮ ਨੂੰ ਜਿੱਤ ਦਾ ਫਾਇਦਾ ਹੋਇਆ ਹੈ ਅਤੇ ਉਹ 12 ਰੇਟਿੰਗ ਪੁਆਇੰਟਸ ਦੇ ਫਾਇਦੇ  ਦੇ ਨਾਲ ਇਕ ਸਥਾਨ 'ਤੇ ਆ ਗਈ ਹੈ। ਉਹ ਅਫਗਾਨਿਸਤਾਨ ਨੂੰ ਪਛਾੜ 241 ਅੰਕਾਂ ਦੇ ਨਾਲ 7ਵੇਂ ਸਥਾਨ 'ਤੇ ਆ ਗਈ ਹੈ।

ਭਾਰਤੀ ਟੀਮ ਕੋਲ ਹੈ 261 ਪੁਆਇੰਟਸ ਰੇਟਿੰਗ
ਇੰਗਲੈਂਡ ਦੀ ਟੀਮ 266 ਰੇਟਿੰਗ ਪੁਵਾਇੰਟਸ ਨਾਲ ਦੂਜੇ ਸਥਾਨ 'ਤੇ ਹੈ। ਉਥੇ ਹੀ ਦੱ. ਅਫਰੀਕਾ ਦੀ ਟੀਮ 262 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਭਾਰਤ ਅਤੇ ਆਸਟਰੇਲੀਆ ਦੇ ਬਰਾਬਰ 261 ਰੇਟਿੰਗ ਪੁਆਇੰਟਸ ਹਨ, ਪਰ ਦਸ਼ਮਲਵ ਦੀ ਗਿਣਤੀ ਦੇ ਆਧਾਰ 'ਤੇ ਭਾਰਤ ਚੌਥੇ ਸਥਾਨ 'ਤੇ ਹੈ ਅਤੇ ਆਸਟਰੇਲੀਆ ਪੰਜਵੇਂ ਸਥਾਨ 'ਤੇ ਹੈ। 252 ਪੁਆਇੰਟਸ ਦੇ ਨਾਲ ਨਿਊਜ਼ੀਲੈਂਡ ਦੀ ਟੀਮ ਛੇਵੇਂ ਸਥਾਨ 'ਤੇ,  235 ਪੁਆਇੰਟਸ ਨਾਲ ਅਫਗਾਨਿਸਤਾਨ 8ਵੇਂ ਸਥਾਨ 'ਤੇ, 224 ਪੁਆਇੰਟਸ ਨਾਲ ਵੈਸਟਇੰਡੀਜ਼ 9ਵੇਂ ਸਥਾਨ 'ਤੇ ਅਤੇ 223 ਅੰਕਾਂ ਨਾਲ ਬੰਗਲਾਦੇਸ਼ ਦੀ ਟੀਮ 10ਵੇਂ ਸਥਾਨ 'ਤੇ ਹੈ।


Related News