ਵਨਡੇ ਵਿਸ਼ਵ ਕੱਪ 'ਚ ਭਾਰਤ-ਪਾਕਿ ਦੇ ਖੇਡਣ ਨੂੰ ਲੈ ਕੇ ਲਾਹੌਰ ਪੁੱਜੇ ICC ਦੇ ਪ੍ਰਧਾਨ ਤੇ CEO

Wednesday, May 31, 2023 - 02:20 PM (IST)

ਵਨਡੇ ਵਿਸ਼ਵ ਕੱਪ 'ਚ ਭਾਰਤ-ਪਾਕਿ ਦੇ ਖੇਡਣ ਨੂੰ ਲੈ ਕੇ ਲਾਹੌਰ ਪੁੱਜੇ ICC ਦੇ ਪ੍ਰਧਾਨ ਤੇ CEO

ਕਰਾਚੀ (ਭਾਸ਼ਾ) - ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ) ਦੇ ਪ੍ਰਧਾਨ ਅਤੇ ਸੀ.ਈ.ਓ. ਇਹ ਭਰੋਸਾ ਲੈਣ ਲਈ ਲਾਹੌਰ ਵਿਚ ਹਨ ਕਿ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਇਸ ਸਾਲ ਭਾਰਤ ਵਿਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਵਿਚ ਆਪਣੇ ਮੈਚਾਂ ਲਈ ਬਾਈਬ੍ਰਿਡ ਮਾਡਲ ਲਾਗੂ ਕਰਨ 'ਤੇ ਜ਼ੋਰ ਨਹੀਂ ਦੇਵੇਗਾ। ਸੂਤਰਾਂ ਨੇ ਪੁਸ਼ਟੀ ਕੀਤੀ ਕਿ ਆਈ. ਸੀ. ਸੀ. ਦੇ ਪ੍ਰਧਾਨ ਗ੍ਰੇਗ ਬਾਰਕਲੇ ਅਤੇ ਸੀ.ਈ.ਓ. ਜਿਓਫ ਐਲਾਰਡਿਸ ਖ਼ਾਸ ਕਰਕੇ ਇਸ ਲਈ ਲਾਹੌਰ ਪੁੱਜੇ ਹਨ ਤਾਂ ਕਿ ਉਹ ਅਕਤੂਬਰ-ਨਵੰਬਰ ਵਿਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਵਿਚ ਪਾਕਿਸਤਾਨ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਭਰੋਸਾ ਹਾਸਲ ਕਰ ਸਕਣ।

ਇਹ ਵੀ ਪੜ੍ਹੋ: ਸਿੰਗਾਪੁਰ 'ਚ ਭਾਰਤੀ ਪੁਜਾਰੀ ਦਾ ਕਾਰਾ, ਮੰਦਰ ਦੇ ਗਹਿਣੇ ਰੱਖੇ ਗਿਰਵੀ, ਹੁਣ ਮਿਲੀ ਇਹ ਸਜ਼ਾ

ਪੀ.ਸੀ.ਬੀ. ਦੇ ਮੁਖੀ ਨਜ਼ਮ ਸੇਠੀ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਭਾਰਤੀ ਟੀਮ ਏਸ਼ੀਆ ਕੱਪ ਲਈ ਪਾਕਿਸਤਾਨ ਦਾ ਦੌਰਾ ਨਹੀਂ ਕਰੇਗੀ ਤਾਂ ਫਿਰ ਉਨ੍ਹਾਂ ਦੀ ਟੀਮ ਵੀ ਵਿਸ਼ਵ ਕੱਪ ਲਈ ਭਾਰਤ ਨਹੀਂ ਜਾਵੇਗੀ। ਇਸ ਤੋਂ ਬਾਅਦ ਹੀ ਆਈ.ਸੀ.ਸੀ. ਦੇ ਸੀਨੀਅਰ ਅਧਿਕਾਰੀ ਪਾਕਿਸਤਾਨ ਦੌਰੇ 'ਤੇ ਹਨ। ਸੂਤਰਾਂ ਮੁਤਾਬਕ ਆਈ.ਸੀ.ਸੀ. ਅਤੇ ਵਿਸ਼ਵ ਕੱਪ ਦਾ ਮੇਜ਼ਬਾਨ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨਜ਼ਮ ਸੇਠੀ ਦੇ ਹਾਈਬ੍ਰਿਡ ਮਾਡਲ ਨੂੰ ਲੈ ਕੇ ਚਿੰਤਤ ਹੈ। ਉਨ੍ਹਾਂ ਕਿਹਾ ਕਿ ਸੇਠੀ ਨੇ ਹਾਈਬ੍ਰਿਡ ਮਾਡਲ ਦਾ ਸੁਝਾਅ ਹਾਲਾਂਕਿ ਵਿਸ਼ਵ ਕੱਪ ਤੋਂ ਪਹਿਲਾਂ ਹੋਣ ਵਾਲੇ ਏਸ਼ੀਆ ਕੱਪ ਲਈ ਦਿੱਤਾ ਹੈ ਪਰ ਅਧਿਕਾਰੀ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਜੇਕਰ ਇਸ ਖੇਤਰੀ ਮੁਕਾਬਲੇ ਲਈ ਇਹ ਮਾਡਲ ਸਵੀਕਾਰ ਕਰ ਲਿਆ ਜਾਂਦਾ ਹੈ ਤਾਂ ਪੀ.ਸੀ.ਬੀ. ਪਾਕਿਸਤਾਨ ਦੇ ਭਾਰਤ ਵਿਚ ਖੇਡਣ ਦੇ ਸਵਾਲ 'ਤੇ ਆਈ.ਸੀ.ਸੀ. ਨੂੰ ਵਿਸ਼ਵ ਕੱਪ ਵਿਚ ਵੀ ਇਸੇ ਮਾਡਲ ਨੂੰ ਲਾਗੂ ਕਰਨ ਲਈ ਕਹਿ ਸਕਦਾ ਹੈ। ਸੇਠੀ ਪਹਿਲਾਂ ਹੀ ਸੰਕੇਤ ਦੇ ਚੁੱਕੇ ਹਨ ਕਿ ਜੇਕਰ ਪਾਕਿਸਤਾਨ ਸਰਕਾਰ ਸੁਰੱਖਿਆ ਕਾਰਨਾਂ ਕਾਰਨ ਟੀਮ ਨੂੰ ਭਾਰਤ ਭੇਜਣ ਦੀ ਇਜਾਜ਼ਤ ਨਹੀਂ ਦਿੰਦੀ ਹੈ ਤਾਂ ਪੀ.ਸੀ.ਬੀ. ਅਜਿਹੀ ਸਥਿਤੀ ਵਿਚ ਆਈ.ਸੀ.ਸੀ. ਨੂੰ ਪਾਕਿਸਤਾਨ ਦੇ ਮੈਚ ਨਿਰਪੱਖ ਸਥਾਨ 'ਤੇ ਕਰਵਾਉਣ ਲਈ ਕਹੇਗਾ। ਸੂਤਰਾਂ ਨੇ ਕਿਹਾ ਕਿ ਸੁਭਾਵਿਕ ਹੈ ਕਿ ਆਈ.ਸੀ.ਸੀ. ਅਤੇ ਬੀ.ਸੀ.ਸੀ.ਆਈ. ਇਸ ਤਰ੍ਹਾਂ ਦੀ ਸਥਿਤੀ ਨਹੀਂ ਚਾਹੁੰਦੇ ਕਿਉਂਕਿ ਇਸ ਨਾਲ ਭਾਰਤ-ਪਾਕਿਸਤਾਨ ਮੈਚ ਅਤੇ ਇੱਥੇ ਤੱਕ ਕਿ ਟੂਰਨਾਮੈਂਟ ਦੀ ਸਫ਼ਲਤਾ ਵੀ ਪ੍ਰਭਾਵਿਤ ਹੋਵੇਗੀ।

ਇਹ ਵੀ ਪੜ੍ਹੋ: ਹਸਪਤਾਲ ਦੀ ਤੀਜੀ ਮੰਜ਼ਲ 'ਤੇ ਲੱਗੀ ਅੱਗ, 3 ਮਰੀਜ਼ਾਂ ਦੀ ਮੌਤ

ਇਕ ਹੋਰ ਸੂਤਰ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਏਸ਼ੀਆ ਕੱਪ ਲਈ ਹਾਈਬ੍ਰਿਡ ਮਾਡਲ ਨੂੰ ਸਵੀਕਾਰ ਨਹੀਂ ਕਰ ਰਹੇ ਹਨ, ਜਿਸ ਦੇ ਤਹਿਤ ਤਿੰਨ ਜਾਂ ਚਾਰ ਮੈਚ ਪਾਕਿਸਤਾਨ ਵਿਚ ਅਤੇ ਬਾਕੀ ਦੇ ਯੂਏਈ ਜਾਂ ਸ੍ਰੀਲੰਕਾ ਵਿਚ ਹੋਣਗੇ। ਪਾਕਿਸਤਾਨ ਏਸ਼ੀਆ ਕੱਪ ਦਾ ਮੇਜ਼ਬਾਨ ਹੈ ਅਤੇ ਸੇਠੀ ਵਾਰ-ਵਾਰ ਦੁਹਰਾਉਂਦੇ ਰਹੇ ਹਨ ਕਿ ਜੇਕਰ ਟੂਰਨਾਮੈਂਟ ਪਾਕਿਸਤਾਨ ਦੀ ਬਜਾਏ ਕਿਸੇ ਨਿਰਪੱਖ ਸਥਾਨ 'ਤੇ ਹੁੰਦਾ ਹੈ ਤਾਂ ਉਨ੍ਹਾਂ ਦੀ ਟੀਮ ਮੁਕਾਬਲੇ 'ਚ ਹਿੱਸਾ ਨਹੀਂ ਲਵੇਗੀ। ਸੂਤਰਾਂ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਜੇਕਰ ਪਾਕਿਸਤਾਨ ਏਸ਼ੀਆ ਕੱਪ ਦੇ ਕੁਝ ਮੈਚਾਂ ਦੀ ਮੇਜ਼ਬਾਨੀ ਨਹੀਂ ਕਰਦਾ ਹੈ ਤਾਂ ਇਸ ਦਾ ਵਿਸ਼ਵ ਕੱਪ 'ਤੇ ਵੀ ਮਾੜਾ ਅਸਰ ਪਵੇਗਾ। ਉਨ੍ਹਾਂ ਅੱਗੇ ਕਿਹਾ ਕਿ ਆਈ.ਸੀ.ਸੀ. ਦੇ ਅਧਿਕਾਰੀ ਪੀ.ਸੀ.ਬੀ. ਅਤੇ ਬੀ.ਸੀ.ਸੀ.ਆਈ. ਵਿਚਕਾਰ ਇੱਕ ਪੁਲ ਵਜੋਂ ਕੰਮ ਕਰਨ ਅਤੇ ਏਸ਼ੀਆ ਕੱਪ ਅਤੇ ਵਿਸ਼ਵ ਕੱਪ ਨਾਲ ਸਬੰਧਤ ਬਕਾਇਆ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ: ਭੁੱਲਣ ਦੀ ਬੀਮਾਰੀ ਤੋਂ ਬਚਣਾ ਹੈ ਤਾਂ ਵਧਦੀ ਉਮਰ 'ਚ ਰੱਜ ਕੇ ਖਾਓ ਇਹ ਚੀਜ਼ਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News