ਕੋਰੋਨਾਵਾਇਰਸ ਦਾ ਕਹਿਰ, ਕਾਨਫਰੰਸ ਕਾਲ ਰਾਹੀਂ ਹੋ ਸਕਦੀ ਹੈ ICC ਬੋਰਡ ਦੀ ਬੈਠਕ
Friday, Mar 13, 2020 - 11:01 AM (IST)

ਨਵੀਂ ਦਿੱਲੀ– ਆਈ.ਸੀ.ਸੀ. ਦੀ ਦੁਬਈ ’ਚ 26 ਤੋਂ 29 ਮਾਰਚ ਵਿਚਕਾਰ ਹੋਣ ਵਾਲੀ ਸਾਲਾਨਾ ਬੋਰਡ ਬੈਠਕ ਕੋਰੋਨਾਵਾਇਰਸ ਮਹਾਮਾਰੀ ਦੇ ਫੈਲਣ ਕਾਰਨ ਹੁਣ ਵੀਡੀਓ ਕਾਨਫਰੰਸ ਕਾਲ ਰਾਹੀਂ ਹੋਵੇਗੀ। ਇਕ ਕ੍ਰਿਕਟ ਵੈੱਬਸਾਈਟ ਨੇ ਟਵੀਟ ਕਰਦੇ ਹੋਏ ਲਿਖਿਆ, ‘ਮਾਰਚ ਦੇ ਅੰਤ ’ਚ ਹੋਣ ਵਾਲੀ ਆਈ.ਸੀ.ਸੀ. ਬੋਰਡ ਦੀ ਬੈਠਕ ਕਾਨਫਰੰਸ ਕਾਲ ਰਾਹੀਂ ਹੋਵੇਗੀ ਜਿਸ ਵਿਚ ਕੁਝ ਮਹੱਤਵਪੂਰਨ ਮਸਲਿਆਂ ’ਤੇ ਚਰਚਾ ਕੀਤੀ ਜਾਵੇਗੀ। ਕੋਰੋਨਾਵਾਇਰਸ ਦੇ ਫੈਲਣ ਕਾਰਨ ਹੁਣ ਇਸ ਦੀ ਪੂਰਨ ਬੈਠਕ ਮਈ ’ਚ ਹੋਵੇਗੀ।’