ICC ਫਿਰ ਸ਼ਰਮਾਸਰ, ਐਜਬੈਸਟਨ ਦੇ ਉੱਪਰੋਂ ਵਿਰੋਧੀ ਬੈਨਰ ਲਾ ਕੇ ਉੱਡਿਆ ਜ਼ਹਾਜ

Thursday, Jul 11, 2019 - 11:48 PM (IST)

ICC ਫਿਰ ਸ਼ਰਮਾਸਰ, ਐਜਬੈਸਟਨ ਦੇ ਉੱਪਰੋਂ ਵਿਰੋਧੀ ਬੈਨਰ ਲਾ ਕੇ ਉੱਡਿਆ ਜ਼ਹਾਜ

ਬਰਮਿੰਘਮ- ਰਾਜਨੀਤਕ ਸੰਦੇਸ਼ ਲਿਖੇ ਬੈਨਰ ਵਾਲੇ ਵਾਲੇ ਛੋਟੇ ਜਹਾਜ਼ਾਂ ਤੋਂ ਮੇਜ਼ਬਾਨ ਦੇਸ਼ ਦਾ ਸ਼ਰਮਸਾਰ ਹੋਣਾ ਜਾਰੀ ਹੈ ਕਿਉਂਕਿ ਵੀਰਵਾਰ ਨੂੰ ਇੰਗਲੈਂਡ ਤੇ ਆਸਟਰੇਲੀਆ  ਵਿਚਾਲੇ ਦੂਜੇ ਸੈਮੀਫਾਈਨਲ ਦੌਰਾਨ ਇਕ ਜਹਾਜ਼ ਐਜਬੇਸਟਨ ਕ੍ਰਿਕਟ ਸਟੇਡੀਅਮ ਦੇ ਉਪਰੋਂ ਲੰਘਿਆ, ਜਿਸ 'ਤੇ ਬਲੋਚਿਸਤਾਨ ਦੇ ਸਮਰਥਨ ਦਾ ਸੰਦੇਸ਼ ਲਿਖਿਆ ਸੀ। ਇਕ ਛੋਟੇ ਜਹਾਜ਼ ਨੇ ਆਸਟਰੇਲੀਆ ਤੇ ਇੰਗਲੈਂਡ ਵਿਚਾਲੇ ਸੈਮੀਫਾਈਨਲ ਦੌਰਾਨ ਪੰਜ ਵਾਰ ਗੇੜਾ ਲਾਇਆ ਤੇ ਉਸ 'ਤੇ ਵਿਰੋਧ ਦਰਜ ਕਰਨ ਵਾਲਾ ਬੈਨਰ ਲਾਇਆ ਹੋਇਆ ਸੀ। ਬੈਨਰ 'ਚ ਲਿਖਿਆ ਸੀ ਦੁਨੀਆ ਨੂੰ ਬਲੋਚਿਸਤਾਨ (ਪਾਕਿਸਤਾਨ ਦਾ ਇਕ ਸੂਬਾ) ਦੇ ਬਾਰੇ 'ਚ ਗੱਲ ਕਰਨੀ ਚਾਹੀਦੀ। 


ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਜਹਾਜ਼ ਰਾਜਨੀਤਕ ਸੰਦੇਸ਼ ਦੇ ਬੈਨਰ ਲੈ ਕੇ ਮੌਜੂਦਾ ਵਿਸ਼ਵ ਕੱਪ ਦੌਰਾਨ ਦਿਖਾਈ ਦਿੱਤਾ ਹੈ। ਲੀਡਸ 'ਚ ਦੋ ਗਰੁੱਪ ਮੈਚਾਂ ਦੌਰਾਨ ਵੀ ਇਸ ਤਰ੍ਹਾਂ ਦੀ ਘਟਨਾ ਹੋਈ ਸੀ।


author

Gurdeep Singh

Content Editor

Related News