ICC ਰੈਂਕਿੰਗ 'ਚ ਸਮਿਥ ਦੇ ਨੇੜੇ ਪੁੱਜੇ ਕੋਹਲੀ, ਮਯੰਕ ਪਹਿਲੀ ਵਾਰ ਟਾਪ 10 'ਚ

11/26/2019 3:27:04 PM

ਸਪੋਰਟਸ ਡੈਸਕ— ਭਾਰਤੀ ਕਪਤਾਨ ਵਿਰਾਟ ਕੋਹਲੀ ਬੰਗਲਾਦੇਸ਼ ਖਿਲਾਫ ਡੇਅ-ਨਾਈਟ ਟੈਸਟ 'ਚ ਸੈਂਕੜਾ ਲਾ ਕੇ ਆਈ. ਸੀ. ਸੀ. ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ 'ਚ ਸਟੀਵ ਸਮਿਥ ਦੇ ਨੇੜੇ ਪਹੁੰਚ ਗਏ ਜਦ ਕਿ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਪਹਿਲੀ ਵਾਰ ਟਾਪ 10 'ਚ ਆ ਗਏ। ਕੋਹਲੀ ਦੇ 928 ਰੇਟਿੰਗ ਅੰਕ ਹਨ ਜਿਨ੍ਹਾਂ ਨੇ ਕੋਲਕਾਤਾ 'ਚ ਬੰਗਲਾਦੇਸ਼ ਖਿਲਾਫ 136 ਦੌੜਾਂ ਬਣਾਈਆਂ। ਉਨ੍ਹਾਂ ਦੇ ਅਤੇ ਸਟੀਵ ਸਮਿਥ ਦੇ ਵਿਚਾਲੇ ਹੁਣ ਤਿੰਨ ਅੰਕਾਂ ਦਾ ਹੀ ਫਰਕ ਰਹਿ ਗਿਆ ਹੈ।PunjabKesari
ਇੰਦੌਰ 'ਚ ਬੰਗਲਾਦੇਸ਼ ਖਿਲਾਫ ਪਹਿਲੇ ਟੈਸਟ 'ਚ ਦੋਹਰੇ ਸੈਂਕੜੇ ਲਾਉਣ ਵਾਲੇ ਮਯੰਕ ਅਗਰਵਾਲ ਇਕ ਸਥਾਨ ਚੜ ਕੇ ਦਸਵੇਂ ਸਥਾਨ 'ਤੇ ਪਹੁੰਚ ਗਏ। ਟਾਪ 10 'ਚ ਉਹ ਚੌਥੇ ਭਾਰਤੀ ਹਨ। ਚੇਤੇਸ਼ਵਰ ਪੁਜਾਰਾ (791) ਚੌਥੇ ਅਤੇ ਅਜਿੰਕਿਯ ਰਹਾਨੇ (759) ਪੰਜਵੇਂ ਸਥਾਨ 'ਤੇ ਹੈ। ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਵੀ ਤਿੰਨ ਸਥਾਨ ਚੜ੍ਹ ਕੇ ਟਾਪ 10 'ਚ ਪਹੁੰਚ ਗਏ। ਬੰਗਲਾਦੇਸ਼ ਦੇ ਮੁਸ਼ਫਿਕੁਰ ਰਹੀਮ ਚਾਰ ਸਥਾਨ ਚੜ੍ਹ 26ਵੇਂ ਸਥਾਨ 'ਤੇ ਹਨ ਜਿਨ੍ਹਾਂ ਨੇ ਕੋਲਕਾਤਾ ਟੈਸਟ 'ਚ 74 ਦੌੜਾਂ ਬਣਾਈਆਂ।PunjabKesari
ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਅਤੇ ਉਮੇਸ਼ ਯਾਦਵ ਨੇ ਕੈਰੀਅਰ ਦੇ ਸਰਵ ਉੱਚ ਅੰਕ ਹਾਸਲ ਕੀਤੇ। ਇਸ਼ਾਂਤ 716 ਅੰਕ ਲੈ ਕੇ 17ਵੇਂ ਸਥਾਨ 'ਤੇ ਹਨ ਜਦ ਕਿ ਉਮੇਸ਼ 672 ਅੰਕਾਂ  ਦੇ ਨਾਲ 21ਵੇਂ ਸਥਾਨ 'ਤੇ ਹਨ। ਸਪਿਨਰ ਆਰ ਅਸ਼ਵਿਨ 772 ਅੰਕ ਲੈ ਕੇ ਨੌਵੇਂ ਸਥਾਨ 'ਤੇ ਹਨ। ਉਥੇ ਹੀ ਫਿੱਟਨੈੱਸ ਸਮੱਸਿਆਵਾਂ ਨਾਲ ਜੂਝ ਰਹੇ ਜਸਪ੍ਰੀਤ ਬੁਮਰਾਹ ਇਕ ਸਥਾਨ ਖਿਸਕ ਕੇ 5ਵੇਂ ਸਥਾਨ 'ਤੇ ਹਨ। ਰਵਿੰਦਰ ਜਡੇਜਾ ਹਰਫਨਮੌਲਾਵਾਂ ਦੀ ਸੂਚੀ 'ਚ ਦੂਜੇ ਸਥਾਨ 'ਤੇ ਹਨ। ਵੈਸਟਇੰਡੀਜ਼ ਦੇ ਜੈਸਨ ਹੋਲਡਰ ਟਾਪ ਸਥਾਨ 'ਤੇ ਹੈ।PunjabKesari


Related News