ICC ਟੈਸਟ ਰੈਂਕਿੰਗ : ਜਡੇਜਾ ਫਿਰ ਤੋਂ ਬਣੇ ਨੰਬਰ 1 ਆਲਰਾਊਂਡਰ, ਵਿਰਾਟ ਆਪਣੇ ਸਥਾਨ 'ਤੇ ਬਰਕਰਾਰ

03/23/2022 7:59:24 PM

ਦੁਬਈ- ਭਾਰਤ ਦੇ ਰਵਿੰਦਰ ਜਡੇਜਾ ਨੇ ਵੈਸਟਇੰਡੀਜ਼ ਦੇ ਜੈਸਨ ਹੋਲਡਰ ਨੂੰ ਫਿਰ ਹਟਾ ਕੇ ਆਈ. ਸੀ. ਸੀ. ਪੁਰਸ਼ ਟੈਸਟ ਆਲਰਾਊਂਡਰ ਰੈਂਕਿੰਗ ਵਿਚ ਨੰਬਰ-1 ਸਥਾਨ ਹਾਸਲ ਕਰ ਲਿਆ ਹੈ। ਆਈ. ਸੀ. ਸੀ. ਦੀ ਤਾਜ਼ਾ ਰੈਂਕਿੰਗ ਅਨੁਸਾਰ ਜਡੇਜਾ ਪਿਛਲੇ ਹਫਤੇ ਦੂਜੇ ਸਥਾਨ 'ਤੇ ਖਿਸਕ ਗਏ ਸਨ ਪਰ ਉਹ 385 ਅੰਕਾਂ ਨਾਲ ਫਿਰ ਨੰਬਰ-1 ਬਣ ਗਏ ਹਨ। ਇਸ ਮਹੀਨੇ ਦੇ ਸ਼ੁਰੂਆਤ ਵਿਚ ਮੋਹਾਲੀ 'ਚ ਸ਼੍ਰੀਲੰਕਾ ਦੇ ਵਿਰੁੱਧ ਪਹਿਲੇ ਟੈਸਟ ਵਿਚ ਅਜੇਤੂ 175 ਦੌੜਾਂ ਅਤੇ 9 ਵਿਕਟਾਂ ਹਾਸਲ ਕਰਨ ਤੋਂ ਬਾਅਦ ਜਡੇਜਾ ਨੰਬਰ ਇਕ 'ਤੇ ਪਹੁੰਚ ਗਏ।

ਇਹ ਖ਼ਬਰ ਪੜ੍ਹੋ- PAK v AUS : ਪਾਕਿ 268 ਦੌੜਾਂ 'ਤੇ ਢੇਰ, ਪੈਟ ਕਮਿੰਸ ਨੇ ਬਣਾਇਆ ਇਹ ਰਿਕਾਰਡ

PunjabKesari
ਭਾਰਤ ਦੇ ਰਵਿਚੰਦਰਨ ਅਸ਼ਵਿਨ ਆਲਰਾਊਂਡਰਾਂ ਦੀ ਸੂਚੀ 'ਚ (341 ਅੰਕਾਂ) ਤੀਜੇ ਸਥਾਨ ’ਤੇ ਅਤੇ ਗੇਂਦਬਾਜ਼ਾਂ ਦੀ ਸੂਚੀ ਵਿਚ ਦੂਜੇ ਸਥਾਨ 'ਤੇ ਬਣੇ ਹੋਏ ਹਨ। ਗੇਂਦਬਾਜ਼ੀ ਰੈਂਕਿੰਗ 'ਚ ਅਸ਼ਵਿਨ ਤੇ ਜਸਪ੍ਰੀਤ ਬੁਮਰਾਹ ਦਾ ਦੂਜਾ ਤੇ ਚੌਥਾ ਸਥਾਨ ਬਣਿਆ ਹੋਇਆ ਹੈ, ਜਦੋਂਕਿ ਆਸਟਰੇਲੀਆ ਦੇ ਪੈਟ ਕਮਿੰਸ ਦਾ ਨੰਬਰ-1 ਸਥਾਨ ਬਣਿਆ ਹੋਇਆ ਹੈ। ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਭਾਰਤੀ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਰਿਸ਼ਭ ਪੰਤ ਕ੍ਰਮਵਾਰ : 7ਵੇਂ, 9ਵੇਂ ਅਤੇ 10ਵੇਂ ਸਥਾਨ 'ਤੇ ਹਨ। ਆਸਟਰੇਲੀਆ ਦੇ ਮਾਰਨਾਸ ਲਾਬੁਸ਼ੇਨ (916) ਟਾਪ 'ਤੇ ਬਣੇ ਹੋਏ ਹਨ। 

PunjabKesari
ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਤਿੰਨ ਸਥਾਨ ਦੇ ਫਾਇਦੇ ਨਾਲ ਪੰਜਵੇਂ ਸਥਾਨ 'ਤੇ ਪਹੁੰਚ ਗਏ ਹਨ। ਮੁਹੰਮਦ ਰਿਜ਼ਵਾਨ ਅਤੇ ਆਸਟਰੇਲੀਆ ਦੇ ਉਸਮਾਨ ਖਵਾਜ਼ਾ ਨੇ ਲੰਬੀ ਛਲਾਂਗ ਲਗਾਈ ਹੈ। ਆਸਟਰੇਲੀਆ ਦੇ ਵਿਰੁੱਧ ਦੂਜੇ ਟੈਸਟ ਦੀ ਦੂਜੀ ਪਾਰੀ ਵਿਚ 104 ਦੌੜਾਂ ਦੀ ਅਜੇਤੂ ਪਾਰੀ ਖੇਡਣ ਵਾਲੇ ਰਿਜ਼ਵਾਨ 6 ਸਥਾਨ ਦੇ ਫਾਇਦੇ ਨਾਲ ਡੇਵਿਡ ਵਾਰਨਰ ਦੇ ਨਾਲ ਸਾਂਝੇ ਤੌਰ 'ਤੇ 11ਵੇਂ ਨੰਬਰ 'ਤੇ ਪਹੁੰਚ ਗਏ ਹਨ। ਕਰਾਚੀ ਵਿਚ 160 ਅਤੇ 44 ਦੌੜਾਂ ਬਣਾਉਣ ਵਾਲੇ ਖਵਾਜ਼ਾ 11 ਸਥਾਨ ਦੇ ਫਾਇਦੇ ਨਾਲ 13ਵੇਂ ਨੰਬਰ 'ਤੇ ਪਹੁੰਚ ਗਏ ਹਨ। ਵਨ ਡੇ ਰੈਂਕਿੰਗ ਵਿਚ ਕੋਹਲੀ ਨੇ ਆਪਣਾ ਦੂਜਾ ਸਥਾਨ ਬਰਕਰਾਰ ਰੱਖਿਆ ਹੈ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News