ICC ਟੀ-20 ਦੀ ਤਾਜਾ ਜਾਰੀ ਰੈਂਕਿੰਗ ’ਚ ਕਾਰਤਿਕ ਨੇ 108 ਸਥਾਨਾਂ ਦੀ ਛਲਾਂਗ ਲਗਾਈ

06/23/2022 4:04:41 PM

ਦੁਬਈ (ਭਾਸ਼ਾ)– ਤਜ਼ਰਬੇਕਾਰ ਦਿਨੇਸ਼ ਕਾਰਤਿਕ ਹਾਲ ਹੀ ਵਿਚ ਆਪਣੇ ਪ੍ਰਦਰਸ਼ਨ ਦੀ ਬਦੌਲਤ ਤਾਜਾ ਜਾਰੀ ਆਈ. ਸੀ. ਸੀ. ਟੀ-20 ਬੱਲੇਬਾਜ਼ੀ ਰੈਂਕਿੰਗ ਵਿਚ 108 ਸਥਾਨਾਂ ਦੀ ਵੱਡੀ ਛਲਾਂਗ ਲਾ ਕੇ 87ਵੇਂ ਸਥਾਨ ’ਤੇ ਪਹੁੰਚ ਗਿਆ, ਜਦੋਂਕਿ ਨੌਜਵਾਨ ਸਲਾਮੀ ਬੱਲੇਬਾਜ਼ ਇਸ਼ਾਨ ਕਿਸ਼ਨ ਟਾਪ-10 ਵਿਚ ਜਗ੍ਹਾ ਬਣਾਉਣ ਵਿਚ ਸਫ਼ਲ ਰਿਹਾ। ਕਿਸ਼ਨ ਨੇ ਦੱਖਣੀ ਅਫਰੀਕਾ ਵਿਰੁੱਧ 5 ਮੈਚਾਂ ਦੀ ਲੜੀ ਵਿਚ 2 ਅਰਧ ਸੈਂਕੜੇ ਲਾਏ ਸਨ ਤੇ ਉਸ ਨੇ 41 ਦੀ ਔਸਤ ਨਾਲ ਕੁਲ 206 ਦੌੜਾਂ ਬਣਾਈਆਂ ਸਨ। ਇਸ ਫਾਰਮ ਦੀ ਬਦੌਲਤ ਖੱਬੇ ਹੱਥ ਦੇ ਕ੍ਰਿਕਟਰ ਨੂੰ ਬੱਲੇਬਾਜ਼ਾਂ ਦੀ ਤਾਜਾ ਜਾਰੀ ਟੀ-20 ਰੈਂਕਿੰਗ ਵਿਚ ਇਕ ਸਥਾਨ ਦਾ ਫਾਇਦਾ ਹੋਇਆ ਤੇ ਉਹ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ।

ਕਾਰਤਿਕ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 15ਵੇਂ ਸੈਸ਼ਨ ਤੋਂ ਹੀ ਸ਼ਾਨਦਾਰ ਫਾਰਮ ਵਿਚ ਹੈ ਤੇ ਉਸ ਨੇ ਦੱਖਣੀ ਅਫਰੀਕਾ ਵਿਰੁੱਧ ਟੀ-20 ਲੜੀ ਵਿਚ ਕੁਝ ਸ਼ਾਨਦਾਰ ਪਾਰੀਆਂ ਖੇਡੀਆਂ। ਪਾਕਿਸਤਾਨ ਦਾ ਕਪਤਾਨ ਬਾਬਰ ਆਜ਼ਮ ਅਜੇ ਵੀ ਟੀ-20 ਬੱਲੇਬਾਜ਼ੀ ਰੈਂਕਿੰਗ ਵਿਚ ਚੋਟੀ ’ਤੇ ਕਾਬਜ਼ ਹੈ ਤੇ ਕਿਸ਼ਨ ਟਾਪ-10 ਵਿਚ ਸ਼ਾਮਲ ਇਕਲੌਤਾ ਭਾਰਤੀ ਖਿਡਾਰੀ ਹੈ। ਗੇਂਦਬਾਜ਼ਾਂ ਦੀ ਰੈਂਕਿੰਗ ’ਚ ਯੁਜਵੇਂਦਰ ਚਾਹਲ ਨੇ 3 ਸਥਾਨਾਂ ਦੀ ਛਲਾਂਗ ਲਗਾਈ ਹੈ। ਇਹ ਭਾਰਤੀ ਸਪਿਨਰ ਦੱਖਣੀ ਅਫਰੀਕਾ ਵਿਰੁੱਧ ਲੜੀ ਦੌਰਾਨ 6 ਵਿਕਟਾਂ ਦੀ ਬਦੌਲਤ 23ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਜੋਸ਼ ਹੇਜ਼ਲਵੁਡ ਟੀ-20 ਗੇਂਦਬਾਜ਼ੀ ਰੈਂਕਿੰਗ ਵਿਚ ਚੋਟੀ ’ਤੇ ਬਰਕਰਾਰ ਹੈ। ਅਫਗਾਨਿਸਤਾਨ ਦਾ ਸਪਿਨਰ ਰਾਸ਼ਿਦ ਖਾਨ (ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ) ਤੇ ਸ਼੍ਰੀਲੰਕਾਈ ਸਪਿਨਰ ਵਾਨਿੰਦੂ ਹਸਰੰਗਾ (6ਵੇਂ) ਦੋਵੇਂ ਇਕ-ਇਕ ਸਥਾਨ ਦੇ ਫਾਇਦੇ ਨਾਲ ਟਾਪ-10 ਵਿਚ ਪਹੁੰਚ ਗਏ ਹਨ।


cherry

Content Editor

Related News