ਗੇਂਦਬਾਜ਼ਾਂ ਦੇ ਧਮਾਕੇਦਾਰ ਪ੍ਰਦਰਸ਼ਨ ਦੀ ਬਦੌਲਤ NZ ਨੇ PNG ਨੂੰ ਹਰਾਇਆ, ਜਿੱਤ ਨਾਲ ਟੂਰਨਾਮੈਂਟ ਤੋਂ ਲਈ ਵਿਦਾਈ
Tuesday, Jun 18, 2024 - 12:18 AM (IST)
ਸਪੋਰਟਸ ਡੈਸਕ- ਤ੍ਰਿਨੀਦਾਦ ਐਂਡ ਤੋਬੈਗੋ 'ਚ ਖੇਡੇ ਗਏ ਵਿਸ਼ਵ ਕੱਪ ਮੁਕਾਬਲੇ 'ਚ ਨਿਊਜ਼ੀਲੈਂਡ ਨੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਪਪੁਆ ਨਿਊ ਗਿਨੀ ਨੂੰ 7 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਤੋਂ ਜਿੱਤ ਨਾਲ ਵਿਦਾਈ ਲਈ ਹੈ।
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਦਾ ਇਹ ਫੈਸਲਾ ਗੇਂਦਬਾਜ਼ਾਂ ਨੇ ਬਿਲਕੁਲ ਸਹੀ ਸਾਬਿਤ ਕੀਤਾ ਤੇ ਲੌਕੀ ਫਾਰਗੁਸਨ (4 ਓਵਰ, 0 ਦੌੜ, 3 ਵਿਕਟਾਂ) ਦੇ ਚਮਤਕਾਰੀ ਪ੍ਰਦਰਸ਼ਨ ਤੋਂ ਬਾਅਦ ਟਿਮ ਸਾਊਦੀ (4 ਓਵਰ, 11 ਦੌੜਾਂ, 2 ਵਿਕਟਾਂ) ਤੇ ਟ੍ਰੈਂਟ ਬੋਲਟ (4 ਓਵਰ, 14 ਦੌੜਾਂ, 2 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਨਿਊਜ਼ੀਲੈਂਡ ਨੇ ਪਪੁਆ ਨਿਊ ਗਿਨੀ ਦੀ ਟੀਮ ਨੂੰ ਸਿਰਫ਼ 19.4 ਓਵਰਾਂ 'ਚ ਹੀ 78 ਦੌੜਾਂ ਦੇ ਸਕੋਰ 'ਤੇ ਆਲ-ਆਊਟ ਕਰ ਦਿੱਤਾ।
ਇਸ ਦੇ ਜਵਾਬ 'ਚ ਨਿਊਜ਼ੀਲੈਂਡ ਨੇ ਡੈਵੋਨ ਕੌਨਵੇ ਦੀ 32 ਗੇਂਦਾਂ 'ਚ 35 ਦੌੜਾਂ ਦੀ ਸ਼ਾਨਦਾਰ ਪਾਰੀ ਤੋਂ ਬਾਅਦ ਕਪਤਾਨ ਕੇਨ ਵਿਲੀਅਮਸਨ (18*) ਤੇ ਡੈਰਿਲ ਮਿਚੇਲ (19*) ਦੀਆਂ ਪਾਰੀਆਂ ਦੀ ਬਦੌਲਤ 3 ਵਿਕਟਾਂ ਗੁਆ ਕੇ 12.2 ਓਵਰਾਂ 'ਚ ਹੀ ਟੀਚਾ ਹਾਸਲ ਕਰ ਲਿਆ।
ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਲੌਕੀ ਫਾਰਗੁਸਨ ਦੇ ਇਤਿਹਾਸਕ ਪ੍ਰਦਰਸ਼ਨ ਦੀ ਬਦੌਲਤ ਉਸ ਨੂੰ ਪਲੇਅਰ ਆਫ਼ ਦਿ ਮੈਚ ਐਲਾਨਿਆ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e