ਆਈ.ਸੀ.ਸੀ. ਨੇ ਲਾਹੌਰ ''ਚ ਵਰਲਡ ਇਲੈਵਨ ਸੀਰੀਜ਼ ਦਾ ਕੀਤਾ ਸਮਰਥਨ

06/24/2017 5:10:20 PM

ਲੰਡਨ— ਆਈ.ਸੀ.ਸੀ. ਚੈਂਪੀਅਨਸ ਟਰਾਫੀ ਦੀ ਜੇਤੂ ਪਾਕਿਸਤਾਨ ਦਾ ਸ਼ਾਇਦ ਚੰਗਾ ਸਮਾਂ ਸ਼ੁਰੂ ਹੋਣ ਵਾਲਾ ਹੈ। ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਲਾਹੌਰ 'ਚ ਵਰਲਡ ਇਲੈਵਨ ਭੇਜਣ ਦਾ ਸਮਰਥਨ ਕੀਤਾ ਹੈ ਜਿਸ ਤੋਂ ਬਾਅਦ ਕਈ ਸਾਲਾਂ ਤੋਂ ਕੌਮਾਂਤਰੀ ਕ੍ਰਿਕਟ ਨੂੰ ਦੇਸ਼ 'ਚ ਬਹਾਲ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗੇ ਪਾਕਿਸਤਾਨੀ ਬੋਰਡ ਦੇ ਲਈ ਨਵੀਂ ਉਮੀਦ ਜਗੀ ਹੈ। ਸਾਲ 2009 'ਚ ਸ਼੍ਰੀਲੰਕਾਈ ਕ੍ਰਿਕਟ ਟੀਮ 'ਤੇ ਹੋਏ ਅੱਤਵਾਦੀ ਹਮਲੇ ਦੇ ਬਾਅਦ ਤੋਂ ਹੀ ਪਾਕਿਸਤਾਨ ਨੂੰ ਆਪਣੇ ਸਾਰੇ ਘਰੇਲੂ ਮੈਚ ਸੰਯੁਕਤ ਅਰਬ ਅਮੀਰਾਤ 'ਚ ਖੇਡਣੇ ਪਏ ਹਨ। 2 ਸਾਲਾਂ ਪਹਿਲਾਂ ਜ਼ਿੰਬਾਬਵੇ ਦੇ ਖਿਲਾਫ ਉਸ ਨੇ ਦੇਸ਼ 'ਚ ਸੀਰੀਜ਼ ਆਯੋਜਿਤ ਕੀਤੀ ਸੀ ਪਰ ਇਸ ਦੇ ਬਾਵਜੂਦ ਪਾਕਿਸਤਾਨ 'ਚ ਕੌਮਾਂਤਰੀ ਕ੍ਰਿਕਟ ਬਹਾਲ ਕਰਨ ਦੀ ਉਸ ਦੀਆਂ ਉਸ ਦੀ ਉਮੀਦਾਂ ਪੂਰੀਆਂ ਨਹੀਂ ਹੋ ਸਕੀਆਂ ਹਨ। ਆਈ.ਸੀ.ਸੀ. ਨੇ ਹਾਲਾਂਕਿ ਲੰਡਨ 'ਚ ਆਪਣੀ ਸਾਲਾਨਾ ਬੈਠਕ ਦੇ ਸਮਾਪਤ ਹੋਣ ਦੇ ਬਾਅਦ ਪੀ.ਸੀ.ਬੀ. ਨੂੰ ਵੱਡੀ ਉਮੀਦ ਦਿੰਦੇ ਹੋਏ ਕਿਹਾ ਕਿ ਉਹ ਆਪਣੀ ਵਰਲਡ ਇਲੈਵਨ ਟੀਮ ਨੂੰ ਸੀਰੀਜ਼ ਦੇ ਲਈ ਲਾਹੌਰ ਭੇਜਣ 'ਤੇ ਵਿਚਾਰ ਕਰ ਰਹੀ ਹੈ। 

ਆਈ.ਸੀ.ਸੀ. ਬੋਰਡ ਨੇ ਪਾਕਿਸਤਾਨ ਅਤੇ ਵਰਲਡ ਇਲੈਵਨ ਵਿਚਾਲੇ ਤਿੰਨ ਟਵੰਟੀ-20 ਮੈਚਾਂ ਦੀ ਸੀਰੀਜ਼ ਦਾ ਸਮਰਥਨ ਕੀਤਾ ਹੈ ਤਾਂ ਜੋ ਪਾਕਿਸਤਾਨ 'ਚ ਕੌਮਾਂਤਰੀ ਕ੍ਰਿਕਟ ਪਟਰੀ 'ਤੇ ਪਰਤ ਸਕੇ। ਆਈ.ਸੀ.ਸੀ. ਨੇ ਕਿਹਾ ਕਿ ਇਸ ਸੀਰੀਜ਼ ਦੇ ਸਾਰੇ ਮੈਚ ਲਾਹੌਰ 'ਚ ਖੇਡੇ ਜਾਣਗੇ ਅਤੇ ਇਸ ਟਵੰਟੀ-20 ਸੀਰੀਜ਼ ਨੂੰ ਪੂਰਨ ਕੌਮਾਂਤਰੀ ਸੀਰੀਜ਼ ਦਾ ਦਰਜਾ ਮਿਲੇਗਾ। ਹਾਲਾਂਕਿ ਇਸ ਦੇ ਵਿਸਥਾਰਤ ਪ੍ਰੋਗਰਾਮ 'ਤੇ ਅੱਗੇ ਕੋਈ ਫੈਸਲਾ ਕੀਤਾ ਜਾਵੇਗਾ। ਪਿਛਲੇ ਹਫਤੇ ਪਾਕਿਸਤਾਨੀ ਟੀਮ ਦੇ ਕੋਚ ਮਿਕੀ ਆਰਥਰ ਨੇ ਕਿਹਾ ਸੀ ਕਿ ਸਤੰਬਰ 'ਚ ਇਹ ਸੀਰੀਜ਼ ਤੈਅ ਹੈ। ਉਨ੍ਹਾਂ ਕਿਹਾ, ''ਮੈਂ ਉਮੀਦ ਕਰਦਾ ਹਾਂ ਕਿ ਇਹ ਸੀਰੀਜ਼ ਭਵਿੱਖ 'ਚ ਕੌਮਾਂਤਰੀ ਮੈਚਾਂ ਦਾ ਰਸਤਾ ਖੋਲ੍ਹ ਦੇਵੇ।''


Related News