ICC ਨੇ ਤੈਅ ਕੀਤਾ ਗੇਂਦਬਾਜ਼ਾਂ ਦੇ ਲਈ ਟੈਸਟ ਕ੍ਰਿਕਟ ਦੀ ਤਿਆਰੀ ਦਾ ਸਮਾਂ

05/24/2020 2:18:03 AM

ਦੁਬਈ— ਕੋਰੋਨਾ ਵਾਇਰਸ ਮਹਾਮਾਰੀ ਦੇ ਅਸਰ ਘੱਟ ਹੋਣ ਤੋਂ ਬਾਅਦ ਟੈਸਟ ਕ੍ਰਿਕਟ ਸ਼ੁਰੂ ਹੋਣ ਦੇ ਲਈ ਗੇਂਦਬਾਜ਼ਾਂ ਦਾ ਇੰਤਜ਼ਾਰ ਹੋਰ ਖਿਡਾਰੀਆਂ ਦੀ ਤੁਲਨਾ 'ਚ ਲੰਬਾ ਹੋਵੇਗਾ। ਅਜਿਹਾ ਇਸ ਲਈ ਕਿਉਂਕਿ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਉਨ੍ਹਾਂ ਦੇ ਲਈ ਤਿਆਰੀ ਦਾ ਸਮਾਂ 2 ਤੋਂ ਤਿੰਨ ਮਹੀਨੇ ਤੈਅ ਕੀਤਾ ਹੈ ਤਾਂਕਿ ਉਹ ਸੱਟ ਤੋਂ ਬਚ ਸਕਣ। ਮੈਂਬਰ ਦੇਸ਼ਾਂ ਨੇ ਕੋਵਿਡ-19 ਮਹਾਮਾਰੀ ਰੋਕਣ ਦੇ ਲਈ ਲੱਗੀ ਪਾਬੰਦੀਆਂ 'ਚ ਢਿੱਲ ਦਿੱਤੀ ਹੈ ਤੇ ਆਈ. ਸੀ. ਸੀ. ਨੇ ਸ਼ੁੱਕਰਵਾਰ ਨੂੰ ਖੇਡ ਸ਼ੁਰੂ ਕਰਨ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਗੇਂਦਬਾਜ਼ਾਂ ਨੂੰ ਵਾਪਸੀ ਦੇ ਲਈ ਥੋੜਾ ਇੰਤਜ਼ਾਰ ਕਰਨਾ ਹੋਵੇਗਾ ਕਿਉਂਕਿ ਉਨ੍ਹਾਂ ਦੇ ਜ਼ਖਮੀ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਖੇਡ ਦੀ ਵਿਸ਼ਵ ਸੰਚਾਲਨ ਸੰਸਥਾ ਨੇ ਇਨ੍ਹਾਂ ਦਿਸ਼ਾ ਨਿਰਦੇਸ਼ਾਂ 'ਚ ਲਿਖਿਆ- ਟੈਸਟ ਕ੍ਰਿਕਟ 'ਚ ਗੇਂਦਬਾਜ਼ਾਂ ਦੀ ਤਿਆਰੀ ਦੇ ਲਈ ਘੱਟ ਤੋਂ ਘੱਟ ਅੱਠ ਤੋਂ 12 ਹਫਤੇ ਦਾ ਸਮਾਂ ਚਾਹੀਦਾ। ਗੇਂਦਬਾਜ਼ਾਂ ਨੂੰ ਲੰਮੇ ਸਮੇਂ ਬਾਅਦ ਖੇਡ 'ਚ ਵਾਪਸੀ ਕਰ ਜ਼ਖਮੀ ਹੋਣ ਦਾ ਜ਼ਿਆਦਾ ਖਤਰਾ ਰਹੇਗਾ। ਇਸ ਦੇ ਅਨੁਸਾਰ ਖਿਡਾਰੀਆਂ ਵਿਸ਼ੇਸ਼ਕਰ ਗੇਂਦਬਾਜ਼ਾਂ ਦੀ ਸੁਰੱਖਿਅਤ ਤੇ ਪ੍ਰਭਾਵਿਤ ਵਾਪਸੀ ਜ਼ਰੂਰੀ ਹੋਵੇਗੀ। ਜੇਕਰ ਉਨ੍ਹਾਂ (ਗੇਂਦਬਾਜ਼ਾਂ ਦੀ) ਤਿਆਰੀ ਦਾ ਸਮਾਂ ਸੀਮਿਤ ਹੋਵੇਗਾ ਤਾਂ ਇਸ ਨਾਲ ਜ਼ਿਆਦਾ ਸੱਟਾਂ ਲੱਗਣਗੀਆਂ। ਇਸ ਮਹਾਮਾਰੀ ਦੇ ਚੱਲਦੇ ਅੰਤਰਰਾਸ਼ਟਰੀ ਕ੍ਰਿਕਟ ਮੁਅੱਤਲ ਹੈ ਜਿਸ ਨਾਲ ਦੁਨੀਆ ਭਰ 'ਚ ਤਿੰਨ ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹਾ। ਹੋਰ ਖੇਡਾਂ ਦੀ ਤਰ੍ਹਾਂ ਕ੍ਰਿਕਟ ਮਾਰਚ ਤੋਂ ਹੀ ਮੁਲਤਵੀ ਹੈ।
ਪਾਕਿਸਤਾਨ ਨੇ ਅਗਸਤ 'ਚ ਇੰਗਲੈਂਡ ਦਾ ਦੌਰਾਨ ਕਰਨਾ ਹੈ ਜਿਸ 'ਚ ਉਸ ਨੂੰ ਤਿੰਨ ਟੈਸਟ ਤੇ ਤਿੰਨ ਹੀ ਟੀ-20 ਅੰਤਰਰਾਸ਼ਟਰੀ ਮੈਚ ਖੇਡਣੇ ਹਨ। ਇਨ੍ਹਾਂ ਮੈਚਾਂ ਦਾ ਆਯੋਜਨ ਬੰਦ ਸਟੇਡੀਅਮ 'ਚ ਕੀਤਾ ਜਾਵੇਗਾ। ਇੰਗਲੈਂਡ ਦੇ 18 ਗੇਂਦਬਾਜ਼ਾਂ ਨੇ ਆਗਾਮੀ ਸ਼ੈਸ਼ਨ ਦੀ ਤਿਆਰੀਆਂ ਦੇ ਲਈ ਵੀਰਵਾਰ ਨੂੰ ਸੱਤ ਕਾਊਂਟੀ ਮੈਦਾਨਾਂ 'ਚ ਨਿੱਜੀ ਸਿਖਲਾਈ ਸੈਸ਼ਨ ਸ਼ੁਰੂ ਕਰ ਦਿੱਤੇ। ਆਈ. ਸੀ. ਸੀ. ਨੇ ਕਿਹਾ ਕਿ ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਗੇਂਦਬਾਜ਼ਾਂ ਨੂੰ ਵਾਪਸੀ ਦੀ ਤਿਆਰੀ ਦੇ ਲਈ ਘੱਟ ਤੋਂ ਘੱਟ ਪੰਜ ਤੋਂ 6 ਹਫਤੇ ਦਾ ਸਮਾਂ ਜ਼ਰੂਰੀ ਹੋਵੇਗਾ।


Gurdeep Singh

Content Editor

Related News