ICC ਨੇ CEO ਮਨੂ ਸਾਹਨੀ ਨੂੰ ਛੁੱਟੀ ’ਤੇ ਭੇਜਿਆ
Wednesday, Mar 10, 2021 - 08:56 PM (IST)
ਦੁਬਈ– ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਆਪਣੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਮਨੂ ਸਾਹਨੀ ਨੂੰ ਅਚਾਨਕ ਛੁੱਟੀ ’ਤੇ ਭੇਜ ਦਿੱਤਾ ਹੈ। ਆਈ. ਸੀ. ਸੀ. ਨੇ ਆਡਿਤ ਫਾਰਮ ਪ੍ਰਾਈਸ ਵਾਟਰ ਹਾਊਸ ਕੂਪਰਸ (ਪੀ. ਡਬਲਯੂ. ਸੀ.) ਵਲੋਂ ਸਾਹਨੀ ਦੀ ਕਾਰਜਕਾਲੀ ਨੂੰ ਲੈ ਕੇ ਜਾਂਚ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਰਿਪੋਰਟਾਂ ਮੁਤਾਬਕ ਸਾਹਨੀ ਕਥਿਤ ਤੌਰ ’ਤੇ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਕਠੋਰ ਰਵੱਈਏ ਦੇ ਕਾਰਣ ਜਾਂਚ ਦੇ ਦਾਇਰੇ ਵਿਚ ਆਇਆ ਹੈ। ਸਿੰਗਾਪੁਰ ਵਿਚ ਆਪਣੇ ਪਿਛਲੇ ਕਾਰਜਕਾਲ ਦੌਰਾਨ ਵੀ ਉਸ ’ਤੇ ਕੁਝ ਅਜਿਹੇ ਹੀ ਦੋਸ਼ ਲੱਗੇ ਸਨ।
ਇਹ ਖ਼ਬਰ ਪੜ੍ਹੋ- ਇੰਗਲੈਂਡ ਵਿਰੁੱਧ ਲੜੀ ਤੋਂ ਪਹਿਲਾਂ ਟੀ20 ਟੀਮ ਰੈਂਕਿੰਗ ’ਚ ਦੂਜੇ ਸਥਾਨ ’ਤੇ ਪਹੁੰਚਿਆ ਭਾਰਤ
ਰਿਪੋਰਟ ਵਿਚ ਵੀ ਪਤਾ ਲੱਗਾ ਹੈ ਕਿ ਆਈ. ਸੀ. ਸੀ. ਦੇ ਦੁਬਈ ਦਫਤਰ ਵਿਚ ਕੰਮ ਕਰਨ ਵਾਲੇ 90 ਫੀਸਦੀ ਤੋਂ ਵੱਧ ਕਰਮਚਾਰੀਆਂ ਨੇ ਕਥਿਤ ਤੌਰ ’ਤੇ ਪੁੱਛਗਿੱਛ ਵਿਚ ਉਸਦੇ ਵਿਰੁੱਧ ਬਿਆਨ ਦਿੱਤੇ ਹਨ। ਰਿਪੋਰਟਾਂ ਮੁਤਾਬਕ ਸਾਹਨੀ ਦੀ ‘ਸੱਤਾਵਾਦੀ ਕਾਰਜਸ਼ੈਲੀ’ ਉਸ ਦੇ ਪਹਿਲਾਂ ਦੇ ਅਧਿਕਾਰੀਆਂ ਤੋਂ ਬਹੁਤ ਵੱਖ ਹੈ ਜਿਹੜਾ ਸੰਭਾਵਿਤ ਕਰਮਚਾਰੀਆਂ ਲਈ ਚੰਗਾ ਨਹੀਂ ਹੈ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ ਦੀਆਂ ਤਿਆਰੀਆਂ ’ਚ ਮਦਦ ਕਰੇਗਾ IPL : ਬਿਲਿੰਗਸ
56 ਸਾਲਾ ਸਾਹਨੀ ਪਿਛਲੇ ਕੁਝ ਸਮੇਂ ਤੋਂ ਦਫਤਰ ਵੀ ਨਹੀਂ ਆ ਰਿਹਾ ਹੈ ਤੇ ਅਜਿਹੇ ਵਿਚ ਮੰਗਲਵਾਰ ਨੂੰ ਉਸ ਨੂੰ ਛੁੱਟੀ ’ਤੇ ਜਾਣ ਲਈ ਕਿਹਾ ਗਿਆ ਹੈ। ਸਾਹਨੀ ਨੂੰ ਆਈ. ਸੀ. ਸੀ. ਵਿਸ਼ਵ ਕੱਪ 2019 ਤੋਂ ਬਾਅਦ ਡੇਵ ਰਿਚਰਡਸਨ ਦੀ ਜਗ੍ਹਾ ਸੀ. ਈ. ਓ. ਬਣਾਇਆ ਗਿਆ ਸੀ ਤੇ ਉਸ ਸਮੇਂ ਸ਼ਸ਼ਾਂਕ ਮਨੋਹਰ ਆਈ. ਸੀ. ਸੀ. ਦਾ ਮੁਖੀ ਸੀ। ਸਾਹਨੀ ਦੇ ਮੌਜੂਦਾ ਕਾਰਜਕਾਲ ਦਾ ਫਿਲਹਾਲ ਇਕ ਸਾਲ ਹੋਰ ਬਾਕੀ ਹੈ। ਇਸ ਤੋਂ ਪਹਿਲਾਂ ਉਹ ਸਿੰਗਾਪੁਰ ਸਪੋਰਟਸ ਹੱਬ ਨਾਲ ਜੁੜਿਆ ਹੋਇਆ ਸੀ। ਉਸ ਨੇ ਸਿੰਗਾਪੁਰ ਵਿਚ ਹੀ 17 ਸਾਲ ਤਕ ਈ. ਸੀ. ਪੀ. ਐੱਨ. ਸਟਾਰ ਸਪੋਰਟਸ ਦੇ ਮੁਖੀ ਦੇ ਰੂਪ ਵਿਚ ਵੀ ਕੰਮ ਕੀਤਾ ਹੈ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।