ICC Rankings : ਟੀ20 'ਚ ਭਾਰਤ ਦੂਜੇ ਸਥਾਨ ’ਤੇ, ਵਨ ਡੇ 'ਚ ਲੱਗਿਆ ਝਟਕਾ
Monday, May 03, 2021 - 08:36 PM (IST)
ਦੁਬਈ– ਭਾਰਤ ਨੇ ਸੋਮਵਾਰ ਨੂੰ ਸਾਲਾਨਾ ਅਪਡੇਟ ਤੋਂ ਬਾਅਦ ਆਈ. ਸੀ. ਸੀ. ਦੀ ਟੀ-20 ਟੀਮ ਰੈਂਕਿੰਗ ਵਿਚ ਆਪਣਾ ਦੂਜਾ ਸਥਾਨ ਬਰਕਰਾਰ ਰੱਖਿਆ ਪਰ ਵਨ ਡੇ ਰੈਂਕਿੰਗ ਵਿਚ ਇਕ ਸਥਾਨ ਦੇ ਨੁਕਸਾਨ ਨਾਲ ਤੀਜੇ ਸਥਾਨ ’ਤੇ ਖਿਸਕ ਗਿਆ। ਟੀ-20 ਟੀਮ ਰੈਂਕਿੰਗ ਵਿਚ ਇੰਗਲੈਂਡ (277 ਅੰਕ) ਚੋਟੀ ’ਤੇ ਹੈ ਜਦਕਿ ਭਾਰਤ ਉਸ ਤੋਂ 5 ਰੇਟਿੰਗ ਅੰਕ ਪਿੱਛੇ ਹੈ। ਇਸ ਦੌਰਾਨ ਇੰਗਲੈਂਡ ਨੇ ਪਾਕਿਸਤਾਨ ਵਿਰੁੱਧ 3 ਮੈਚਾਂ ਦੀ ਸੀਰੀਜ਼ 1-1 ਨਾਲ ਡਰਾਅ ਕੀਤੀ ਜਦਕਿ ਆਸਟਰੇਲੀਆ ਨੂੰ 2-3 ਨਾਲ ਹਾਰ ਝੱਲਣੀ ਪਈ। ਨਿਊਜ਼ੀਲੈਂਡ ਨੂੰ ਟੀ-20 ਵਿਚ ਸਾਲਾਨਾ ਅਪਡੇਟ ਵਿਚ ਫਾਇਦਾ ਹੋਇਆ ਹੈ ਤੇ ਟੀਮ 5ਵੇਂ ਤੋਂ ਤੀਜੇ ਸਥਾਨ ’ਤੇ ਪਹੁੰਚ ਗਈ ਹੈ। ਟੀਮ ਨੇ ਇਸ ਦੌਰਾਨ ਵੈਸਟਇੰਡੀਜ਼, ਪਾਕਿਸਤਾਨ, ਆਸਟਰੇਲੀਆ ਤੇ ਬੰਗਲਾਦੇਸ਼ ਨੂੰ ਹਰਾਇਆ। ਆਸਟਰੇਲੀਆ ਦੀ ਟੀਮ ਤੀਜੇ ਤੋਂ 5ਵੇਂ ਸਥਾਨ ’ਤੇ ਖਿਸਕ ਗਈ ਹੈ। ਸ਼੍ਰੀਲੰਕਾ ਤੇ ਬੰਗਲਾਦੇਸ਼ ਇਕ ਸਥਾਨ ਦੇ ਫਾਇਦੇ ਨਾਲ ਕ੍ਰਮਵਾਰ- 8ਵੇਂ ਤੇ 9ਵੇਂ ਸਥਾਨ 'ਤੇ ਹੈ। ਵੈਸਟਇੰਡੀਜ਼ ਦੀ ਟੀਮ ਦੋ ਸਥਾਨ ਦੇ ਨੁਕਸਾਨ ਨਾਲ 10ਵੇਂ ਸਥਾਨ 'ਤੇ ਹੈ। ਆਈ. ਸੀ. ਸੀ. ਦੇ ਅਨੁਸਾਰ ਇਸ ਅਪਡੇਟ 'ਚ 2017-2018 ਦੇ ਨਤੀਜਿਆਂ ਨੂੰ ਹਟਾ ਦਿੱਤਾ ਗਿਆ ਹੈ ਤੇ 2019-20 'ਚ ਖੇਡੇ ਗਏ ਮੈਚਾਂ ਦੇ ਮਹੱਤਵ ਨੂੰ ਅੱਧਾ ਕਰ ਦਿੱਤਾ ਗਿਆ ਹੈ।
ਇਹ ਖ਼ਬਰ ਪੜ੍ਹੋ- SL v BAN : ਬੰਗਲਾਦੇਸ਼ ਨੂੰ 209 ਦੌੜਾਂ ਨਾਲ ਹਰਾ ਕੇ ਸ਼੍ਰੀਲੰਕਾ ਨੇ ਟੈਸਟ ਸੀਰੀਜ਼ ਜਿੱਤੀ
ਵਨ ਡੇ ਟੀਮ ਰੈਂਕਿੰਗ ਦੀ ਸਾਲਾਨਾ ਅਪਡੇਟ ਵਿਚ ਆਸਟਰੇਲੀਆ ਤੇ ਹੁਣ ਚੋਟੀ ’ਤੇ ਪਹੁੰਚੇ ਨਿਊਜ਼ੀਲੈਂਡ ਤੋਂ ਬਾਅਦ ਭਾਰਤ ਇਕ ਸਥਾਨ ਦੇ ਨੁਕਸਾਨ ਨਾਲ ਤੀਜੇ ਸਥਾਨ ’ਤੇ ਖਿਸਕ ਗਿਆ ਹੈ। ਨਿਊਜ਼ੀਲੈਂਡ ਨੇ ਚੋਟੀ ਦੇ ਸਥਾਨ ਤੋਂ ਸਾਬਕਾ ਵਿਸ਼ਵ ਚੈਂਪੀਅਨ ਇੰਗਲੈਂਡ ਨੂੰ ਹਟਾਇਆ ਹੈ। ਨਿਊਜ਼ੀਲੈਂਡ ਨੂੰ 2 ਸਥਾਨਾਂ ਦਾ ਫਾਇਦਾ ਹੋਇਆ ਹੈ ਤੇ ਉਸਦੇ ਕੁਲ 121 ਅੰਕ ਹਨ । ਆਸਟਰੇਲੀਆ ਦੇ 118 ਅੰਕ ਹਨ। ਭਾਰਤ ਤੇ ਇੰਗਲੈਂਡ ਦੋਵਾਂ ਦੇ 115 ਅੰਕ ਹਨ ਪਰ ਦਸ਼ਮਲਵ ਦੀ ਗਣਨਾ ਵਿਚ ਬਿਹਤਰ ਸਥਿਤੀ ਦੇ ਕਾਰਨ ਭਾਰਤ ਤੀਜੇ ਸਥਾਨ ’ਤੇ ਹੈ ਪਿਛਲੇ 12 ਮਹੀਨਿਆਂ ਵਿਚ ਇੰਗਲੈਂਡ ਨੂੰ ਆਸਟਰੇਲੀਆ ਤੇ ਭਾਰਤ ਵਿਰੁੱਧ ਵਨ ਡੇ ਵਿਚ 1-2 ਨਾਲ ਹਾਰ ਝੱਲਣੀ ਪਈ ਜਦਕਿ ਆਇਰਲੈਂਡ ਨੇ ਵੀ ਉਸ ਨੂੰ ਵਨ ਡੇ ਮੈਚ ਵਿਚ ਹਰਾਇਆ। ਨਵੇਂ ਅਪਡੇਟ 'ਚ ਮਈ 2020 ਤੋਂ ਬਾਅਦ ਖੇਡੇ ਗਏ ਸਾਰੇ ਮੈਚਾਂ ਨੂੰ 10 ਫੀਸਦੀ ਰੱਖਿਆ ਗਿਆ ਹੈ ਜਦਕਿ ਪਿਛਲੇ 2 ਸਾਲ ਦੇ ਮੈਚਾਂ ਦੇ ਅੰਕਾਂ ਨੂੰ 50 ਫੀਸਦੀ ਕੀਤਾ ਗਿਆ ਹੈ।
ਇਹ ਖ਼ਬਰ ਪੜ੍ਹੋ- ਰਾਜਸਥਾਨ ਤੋਂ ਮੁਸ਼ਕਿਲ ਤੇ ਮੁਕਾਬਲੇਬਾਜ਼ੀ ਵਾਲਾ ਟੀਚਾ ਮਿਲਿਆ ਸੀ : ਵਿਲੀਅਮਸਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।