ICC ਰੈਂਕਿੰਗ : ਸ਼੍ਰੀਲੰਕਾ ਖਿਲਾਫ ਧਵਨ-ਰਾਹੁਲ ਨੂੰ ਸ਼ਾਨਦਾਰ ਬੱਲੇਬਾਜ਼ੀ ਦਾ ਹੋਇਆ ਲਾਭ

Tuesday, Aug 15, 2017 - 10:30 PM (IST)

ਦੁਬਈ— ਸ਼੍ਰੀਲੰਕਾ ਖਿਲਾਫ ਤੀਸਰੇ ਟੈਸਟ ਮੈਚ 'ਚ ਮਹੱਤਵਪੂਰਨ ਸਾਂਝੇਦਾਰੀ ਕਰਕੇ ਭਾਰਤ ਦੀ ਪਾਰੀ ਅਤੇ 171 ਦੌੜਾਂ ਦੀ ਜਿੱਤ ਦੇ ਨਾਲ ਮੇਜਬਾਨ ਟੀਮ ਦਾ 3-0 ਨਾਲ ਕਲੀਨ ਸਵੀਪ ਕਰਨ 'ਚ ਅਹਿਮ ਭੂਮੀਕਾ ਨਿਭਾਉਣ ਵਾਲੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅਤੇ ਲੋਕੇਸ਼ ਰਾਹੁਲ ਨੇ ਆਈ.ਸੀ.ਸੀ. ਟੈਸਟ ਖਿਡਾਰੀ ਰੈਂਕਿੰਗ 'ਚ ਬੱਲੇਬਾਜ਼ਾਂ ਦੀ ਸੂਚੀ 'ਚ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ਹਾਸਲ ਕੀਤੀ। ਆਖਰੀ ਟੈਸਟ 'ਚ 119 ਦੌੜਾਂ ਦੇ ਨਾਲ ਬੱਲੇਬਾਜ਼ੀ 'ਚ 28ਵੇਂ ਸਥਾਨ 'ਤੇ ਪਹੁੰਚ ਗਏ ਹਨ। ਭਾਰਤ ਨੇ ਤੀਸਰਾ ਟੈਸਟ ਮੈਚ 3 ਦਿਨ ਦੇ ਅੰਦਰ ਜਿੱਤਿਆ।
ਦਿੱਲੀ ਦੇ ਇਸ ਬੱਲੇਬਾਜ਼ ਨੇ 3 ਟੈਸਟ ਦੀ ਸੀਰੀਜ਼ 'ਚ 2 ਸੈਂਕੜੇ ਦੀ ਮਦਦ ਨਾਲ ਸਭ ਤੋਂ ਵੱਧ 358 ਦੌੜਾਂ ਬਣਾਈਆਂ। ਜਿਸ ਦੇ ਲਈ ਉਸ ਨੂੰ ' ਮੈਨ ਆਫ ਦ ਸੀਰੀਜ਼' ਲਈ ਚੁਣਿਆ ਗਿਆ। ਧਵਨ ਦੇ ਨਾਲ ਪਹਿਲੇ ਵਿਕਟ ਲਈ 188 ਦੌੜਾਂ ਦੀ ਸਾਂਝੇਦਾਰੀ 'ਚ 85 ਦੌੜਾਂ ਦਾ ਯੋਗਦਾਨ ਦੇਣ ਵਾਲੇ ਰਾਹੁਲ ਨੇ 2 ਸਥਾਨ ਦੇ ਫਾਈਦੇ ਨਾਲ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ 9ਵੀਂ ਰੈਂਕਿੰਗ ਦੀ ਬਰਾਬਰੀ ਕੀਤੀ। ਰਾਹੁਲ ਨੇ ਇਸ ਸਾਲ ਜੁਲਾਈ 'ਚ ਪਹਿਲੀ ਬਾਰ ਕਰੀਅਰ ਦੀ ਸਰਵਸ੍ਰੇਸ਼ਠ 9ਵੀਂ ਰੈਂਕਿੰਗ ਹਾਸਲ ਕੀਤੀ ਸੀ।


Related News