ICC ਰੈਂਕਿੰਗ : ਪਾਕਿ ਦੇ ਬਾਬਰ ਆਜ਼ਮ ਨੇ ਖੋਹੀ ਵਿਰਾਟ ਕੋਹਲੀ ਦੀ ਬਾਦਸ਼ਾਹਤ, ਬਣੇ ਦੁਨੀਆ ਦੇ ਨੰਬਰ 1 ਬੱਲੇਬਾਜ਼

Wednesday, Apr 14, 2021 - 07:54 PM (IST)

ICC ਰੈਂਕਿੰਗ : ਪਾਕਿ ਦੇ ਬਾਬਰ ਆਜ਼ਮ ਨੇ ਖੋਹੀ ਵਿਰਾਟ ਕੋਹਲੀ ਦੀ ਬਾਦਸ਼ਾਹਤ, ਬਣੇ ਦੁਨੀਆ ਦੇ ਨੰਬਰ 1 ਬੱਲੇਬਾਜ਼

ਦੁਬਈ (ਵਾਰਤਾ) : ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਤਾਜ਼ਾ ਆਈ.ਸੀ.ਸੀ. ਰੈਂਕਿੰਗ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਨੰਬਰ ਇਕ ਸਥਾਨ ਤੋਂ ਪਿੱਛੇ ਕਰ ਦਿੱਤਾ ਹੈ। ਆਜ਼ਮ ਇਸ ਸਮੇਂ ਆਈ.ਸੀ.ਯੀ. ਬੱਲੇਬਾਜ਼ੀ ਰੈਂਕਿੰਗ ਵਿਚ ਨੰਬਰ ਇਕ ਬੱਲੇਬਾਜ਼ ਬਣ ਗਏ ਹਨ। ਵਿਰਾਟ ਅਕਤੂਬਰ 2017 ਦੇ ਬਾਅਦ ਤੋਂ ਪਹਿਲੀ ਵਾਰ ਨੰਬਰ ਇਕ ਸਥਾਨ ਤੋਂ ਹਟੇ ਹਨ। ਵਿਰਾਟ ਨੇ ਉਦੋਂ ਦੱਖਣੀ ਅਫਰੀਕਾ ਦੇ ਏ.ਬੀ.ਡਿਵੀਲੀਅਰਸ ਨੂੰ ਨੰਬਰ ਇਕ ਸਥਾਨ ਤੋਂ ਹਟਾਇਆ ਸੀ। ਆਜ਼ਮ ਦੇ ਮੌਜੂਦਾ ਸਮੇਂ ਵਿਚ 865 ਰੇਟਿੰਗ ਅੰਕ ਹਲ ਅਤੇ ਉਹ ਵਿਰਾਟ ਤੋਂ 8 ਅੰਕ ਜ਼ਿਆਦਾ ਹੈ।

ਆਜ਼ਮ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਵਨਡੇ ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਦਾ ਫ਼ਾਇਦਾ ਮਿਲਿਆ। ਆਜ਼ਮ ਨੇ ਇਹ ਸੀਰੀਜ਼ 837 ਰੇਟਿੰਗ ਅੰਕ ਨਾਲ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਪਹਿਲੇ ਮੈਚ ਵਿਚ ਸ਼ਾਨਦਾਰ 103 ਦੌੜਾਂ ਬਣਾਈਆਂ, ਜਿਸ ਨਾਲ ਉਨ੍ਹਾਂ ਨੇ ਅੰਕਾਂ ਦੀ ਸੰਖਿਆ 858 ਪਹੁੰਚ ਗਈ ਅਤੇ ਇਸ ਦੇ ਨਾਲ ਹੀ ਉਹ ਵਿਰਾਟ ਤੋਂ ਅੱਗੇ ਨਿਕਲ ਗਏ। ਹਾਲਾਂਕਿ ਉਨ੍ਹਾਂ ਨੇ ਦੂਜੇ ਮੈਚ ਵਿਚ 32 ਦੌੜਾਂ ਬਣਾਈਆਂ ਪਰ ਆਜ਼ਮ ਦੇ ਫੈਸਲਾਕੁੰਨ ਮੈਚ ਵਿਚ 94 ਦੌੜਾਂ ਬਣਾਉਣ ਦੇ ਨਾਲ ਹੀ ਉਹ ਇਕ ਵਾਰ ਫਿਰ ਵਿਰਾਟ ਤੋਂ ਰੇਸ ਵਿਚ ਅੱਗੇ ਨਿਕਲ ਗਏ।

ਆਜ਼ਮ ਤੋਂ ਪਹਿਲਾਂ ਪਾਕਿਸਤਾਨ ਦੇ ਜਹੀਰ ਅੱਬਾਸ, ਜਾਵੇਦ ਮਿਆਂਦਾਦ ਅਤੇ ਮੁਹੰਮਦ ਯੁਸੂਫ ਨੰਬਰ ’ਤੇ ਬਣੇ ਸਨ ਅਤੇ ਇਸ ਸਫ਼ਲਤਾ ਨਾਲ ਆਜ਼ਮ ਵੀ ਇਨ੍ਹਾਂ ਦਿੱਗਜਾਂ ਦੀ ਕਤਾਰ ਵਿਚ ਸ਼ੁਮਾਰ ਹੋ ਗਏ ਹਨ। ਆਜ਼ਮ ਨੇ ਆਪਣੀ ਕਾਮਯਾਬੀ ਦੇ ਬਾਅਦ ਕਿਹਾ, ‘ਇਹ ਮੇਰੇ ਕਰੀਅਰ ਦਾ ਇਕ ਮੀਲ ਦਾ ਪੱਥਰ ਹੈ ਅਤੇ ਰੈਂਕਿੰਗ ’ਤੇ ਲੰਬੇ ਸਮੇਂ ਤੱਕ ਜਿਵੇਂ ਵਿਵਿਅਨ ਰਿਚਰਡਸ ਜਨਵਰੀ 1984 ਤੋਂ ਅਕਤੂਬਰ 1988 ਅਤੇ ਵਿਰਾਟ ਕੋਹਲੀ ਦੇ 1258 ਦਿਨਾਂ ਤੱਕ ਜਮੇ ਰਹਿਣ ਲਈ ਆਪਣੇ ਪ੍ਰਦਰਸ਼ਨ ਵਿਚ ਨਿਰੰਤਰਤਾ ਲਿਆਉਣਾ ਹੋਵੇਗੀ। ਆਜ਼ਮ ਨੇ ਨਾਲ ਹੀ ਕਿਹਾ, ‘ਮੈਂ ਇਸ ਤੋਂ ਪਹਿਲਾਂ ਵੀ ਟੀ-20 ਰੈਂਕਿੰਗ ਵਿਚ ਟਾਪ ’ਤੇ ਰਿਹਾ ਹਾਂ ਪਰ ਮੇਰਾ ਆਖ਼ਰੀ ਟੀਚਾ ਟੈਸਟ ਰੈਂਕਿੰਗ ਵਿਚ ਸਿਖ਼ਰ ਸਥਾਨ ’ਤੇ ਜਾਣਾ ਹੈ।’


author

cherry

Content Editor

Related News