ICC Ranking : ਰਾਸ਼ਿਦ ਖਾਨ ਬਣੇ ਨੰਬਰ-1 ਗੇਂਦਬਾਜ਼, ਸ਼ੁਭਮਨ ਗਿੱਲ ਦੀ ਵੀ ਵੱਡੀ ਪੁਲਾਂਘ

Thursday, Mar 30, 2023 - 01:29 PM (IST)

ICC Ranking : ਰਾਸ਼ਿਦ ਖਾਨ ਬਣੇ ਨੰਬਰ-1 ਗੇਂਦਬਾਜ਼, ਸ਼ੁਭਮਨ ਗਿੱਲ ਦੀ ਵੀ ਵੱਡੀ ਪੁਲਾਂਘ

ਨਵੀਂ ਦਿੱਲੀ : ਪਾਕਿਸਤਾਨ ਖਿਲਾਫ ਅਫਗਾਨਿਸਤਾਨ ਦੀ 2-1 ਦੀ ਇਤਿਹਾਸਕ ਜਿੱਤ ਤੋਂ ਬਾਅਦ ਅਫਗਾਨਿਸਤਾਨ ਦੇ ਲੈੱਗ ਸਪਿਨਰ ਰਾਸ਼ਿਦ ਖਾਨ ਨੇ ਬੁੱਧਵਾਰ ਨੂੰ ਜਾਰੀ ਤਾਜ਼ਾ ਆਈਸੀਸੀ ਟੀ-20 ਰੈਂਕਿੰਗ 'ਚ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। ਰਾਸ਼ਿਦ ਨੇ 12 ਓਵਰਾਂ ਵਿੱਚ ਕੁੱਲ 62 ਦੌੜਾਂ ਦੇ ਕੇ ਤਿੰਨ ਮੈਚਾਂ ਵਿੱਚ ਇੱਕ-ਇੱਕ ਵਿਕਟ ਲਈ। ਰਾਸ਼ਿਦ ਨੇ ਸ਼੍ਰੀਲੰਕਾ ਦੇ ਵਨਿੰਦੂ ਹਸਾਰੰਗਾ ਨੂੰ ਪਛਾੜ ਕੇ  ਸਿਖਰਲੇ ਸਥਾਨ 'ਤੇ ਪਹੁੰਚ ਗਏ ਹਨ। ਉਸ ਨੇ ਫਰਵਰੀ 2018 ਵਿੱਚ ਪਹਿਲੀ ਵਾਰ ਚੋਟੀ ਦਾ ਸਥਾਨ ਹਾਸਲ ਕੀਤਾ ਸੀ ਅਤੇ ਪਿਛਲੇ ਸਾਲ ਨਵੰਬਰ ਤੱਕ ਉਹ ਪਹਿਲੇ ਨੰਬਰ 'ਤੇ ਸੀ।

ਰਾਸ਼ਿਦ ਦੇ ਸਾਥੀ ਫਜ਼ਲਹਕ ਫਾਰੂਕੀ ਨੇ 12 ਸਥਾਨਾਂ ਦੀ ਵੱਡੀ ਛਾਲ ਮਾਰ ਕੇ ਆਈਸੀਸੀ ਟੀ-20 ਰੈਂਕਿੰਗ 'ਚ ਤੀਜੇ ਨੰਬਰ 'ਤੇ ਪਹੁੰਚ ਗਿਆ ਹੈ। ਉਨ੍ਹਾਂ ਨੇ ਸੀਰੀਜ਼ 'ਚ ਕੁਲ ਪੰਜ ਵਿਕਟਾਂ ਲਈਆਂ। ਹੁਣ ਅਫਗਾਨਿਸਤਾਨ ਦੇ ਤਿੰਨ ਖਿਡਾਰੀ ਗੇਂਦਬਾਜ਼ਾਂ 'ਚ ਟਾਪ 10 'ਚ ਸ਼ਾਮਲ ਹਨ। ਸੀਰੀਜ਼ 'ਚ ਚਾਰ ਵਿਕਟਾਂ ਲੈਣ ਵਾਲੇ ਸਪਿਨਰ ਮੁਜੀਬ ਉਰ ਰਹਿਮਾਨ ਅੱਠਵੇਂ ਸਥਾਨ 'ਤੇ ਪਹੁੰਚ ਗਏ ਹਨ।

ਇਹ ਵੀ ਪੜ੍ਹੋ : IPL ਦੇ ਉਦਘਾਟਨੀ ਸਮਾਗਮ ’ਚ ਰਸ਼ਮਿਕਾ ਮੰਦਾਨਾ ਤੇ ਤਮੰਨਾ ਭਾਟੀਆ ਦੇਣਗੀਆਂ ਪੇਸ਼ਕਾਰੀ

ਸੀਰੀਜ਼ 'ਚ ਨਾ ਖੇਡ ਕੇ ਆਰਾਮ ਕਰ ਰਹੇ ਪਾਕਿਸਤਾਨ ਦੇ ਨਿਯਮਤ ਕਪਤਾਨ ਬਾਬਰ ਆਜ਼ਮ ਬੱਲੇਬਾਜ਼ਾਂ 'ਚ ਇਕ ਸਥਾਨ ਖਿਸਕ ਕੇ ਚੌਥੇ ਸਥਾਨ 'ਤੇ ਆ ਗਏ ਹਨ। ਪਾਕਿਸਤਾਨ ਦੇ ਸਟੈਂਡ-ਇਨ ਕਪਤਾਨ ਸ਼ਾਦਾਬ ਖਾਨ, ਜੋ ਕਿ ਪਿਛਲੇ ਮੈਚ 'ਚ ਪਲੇਅਰ ਆਫ ਦਿ ਮੈਚ ਰਿਹਾ ਸੀ, ਆਲਰਾਊਂਡਰ ਰੈਂਕਿੰਗ 'ਚ ਅੱਠ ਸਥਾਨਾਂ ਦੀ ਛਲਾਂਗ ਲਗਾ ਕੇ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ ਅਤੇ ਗੇਂਦਬਾਜ਼ਾਂ 'ਚ ਛੇ ਸਥਾਨਾਂ ਦੇ ਸੁਧਾਰ ਨਾਲ 12ਵੇਂ ਸਥਾਨ 'ਤੇ ਪਹੁੰਚ ਗਿਆ ਹੈ। 

ਭਾਰਤ ਖਿਲਾਫ ਵਨਡੇ ਸੀਰੀਜ਼ 'ਚ ਆਸਟ੍ਰੇਲੀਆ ਦੀ 2-1 ਨਾਲ ਜਿੱਤ ਤੋਂ ਬਾਅਦ ਭਾਰਤ ਦਾ ਸ਼ੁਭਮਨ ਗਿੱਲ 738 ਅੰਕਾਂ ਦੀ ਸਰਵੋਤਮ ਰੇਟਿੰਗ ਨਾਲ ਬੱਲੇਬਾਜ਼ਾਂ 'ਚ ਪੰਜਵੇਂ ਸਥਾਨ 'ਤੇ ਪਹੁੰਚ ਗਿਆ ਹੈ। ਜਦਕਿ ਕਪਤਾਨ ਰੋਹਿਤ ਸ਼ਰਮਾ ਇਕ ਸਥਾਨ ਦੇ ਸੁਧਾਰ ਨਾਲ ਅੱਠਵੇਂ ਨੰਬਰ 'ਤੇ ਆ ਗਿਆ ਹੈ। ਆਲਰਾਊਂਡਰ ਹਾਰਦਿਕ ਪੰਡਯਾ 10 ਸਥਾਨਾਂ ਦੀ ਛਾਲ ਨਾਲ ਗੇਂਦਬਾਜ਼ਾਂ 'ਚ 76ਵੇਂ ਨੰਬਰ 'ਤੇ ਪਹੁੰਚ ਗਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News