ICC ਵਨ ਡੇ ਰੈਂਕਿੰਗ : ਮਿਤਾਲੀ ਨੂੰ ਹੋਇਆ ਨੁਕਸਾਨ, ਝੂਲਨ ਪਹੁੰਚੀ ਦੂਜੇ ਸਥਾਨ ''ਤੇ

Tuesday, Sep 28, 2021 - 10:35 PM (IST)

ਦੁਬਈ- ਭਾਰਤੀ ਕਪਤਾਨ ਮਿਤਾਲੀ ਰਾਜ ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਦੀ ਤਾਜ਼ਾ ਵਨ ਡੇ ਰੈਂਕਿੰਗ ਵਿਚ ਚੋਟੀ ਦਾ ਸਥਾਨ ਗੁਆ ਦਿੱਤਾ ਤੇ ਉਹ ਤੀਜੇ ਸਥਾਨ 'ਤੇ ਖਿਸਕ ਗਈ ਹੈ। ਅਨੁਭਵੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਗੇਂਦਬਾਜ਼ਾਂ ਦੀ ਸੂਚੀ ਵਿਚ 2 ਸਥਾਨ ਦੇ ਫਾਇਦੇ ਨਾਲ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਆਸਟਰੇਲੀਆ ਦੇ ਵਿਰੁੱਧ ਹਾਲ ਹੀ ਵਿਚ ਖਤਮ ਹੋਈ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ 29 ਦੀ ਔਸਤ ਨਾਲ ਸਿਰਫ 87 ਦੌੜਾਂ ਬਣਾਉਣ ਵਾਲੀ 38 ਸਾਲਾ ਦੀ ਮਿਤਾਲੀ ਦੇ ਹੁਣ 738 ਅੰਕ ਹਨ। 

ਇਹ ਖ਼ਬਰ ਪੜ੍ਹੋ- ਪੰਤ ਨੇ ਦਿੱਲੀ ਦੇ ਲਈ ਬਣਾਇਆ ਵੱਡਾ ਰਿਕਾਰਡ, ਸਹਿਵਾਗ ਨੂੰ ਛੱਡਿਆ ਪਿੱਛੇ

PunjabKesari
ਦੱਖਣੀ ਅਫਰੀਕਾ ਦੀ ਲਿਜੇਲ ਲੀ 761 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਭਾਰਤ ਦੇ ਵਿਰੁੱਧ ਤਿੰਨ ਮੈਚਾਂ ਵਿਚ 112 ਦੌੜਾਂ ਬਣਾਉਣ ਵਾਲੀ ਐਲਿਸਾ ਹੀਲੀ 750 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਹੈ। ਇਕ ਹੋਰ ਭਾਰਤੀ ਬੱਲੇਬਾਜ਼ ਸ੍ਰਮਿਤੀ ਮੰਧਾਨਾ ਇਕ ਸਥਾਨ ਦੇ ਫਾਇਦੇ ਨਲਾ 6ਵੇਂ ਸਥਾਨ 'ਤੇ ਪਹੁੰਚ ਗਈ ਹੈ। ਉਸਦੇ 710 ਅੰਕ ਹਨ। ਆਸਟਰੇਲੀਆ ਦੇ ਵਿਰੁੱਧ ਸੀਰੀਜ਼ ਵਿਚ ਝੂਲਨ ਨੇ ਚਾਰ ਵਿਕਟਾਂ ਹਾਸਲ ਕੀਤੀਆਂ ਸਨ ਜਿਸ 'ਚ ਆਖਰੀ ਮੁਕਾਬਲੇ ਵਿਚ 73 ਦੌੜਾਂ 'ਤੇ ਤਿੰਨ ਵਿਕਟਾਂ ਵੀ ਸ਼ਾਮਲ ਹਨ।

ਇਹ ਖ਼ਬਰ ਪੜ੍ਹੋ- ਕੋਰੋਨਾ ਦੇ ਖਤਰੇ ਕਾਰਨ ਸ਼ੈਫੀਲਡ ਸ਼ੀਲਡ ਮੈਚ ਮੁਲੱਤਵੀ

PunjabKesari

ਭਾਰਤ ਨੇ ਤੀਜੇ ਵਨ ਡੇ ਵਿਚ ਆਸਟਰੇਲੀਆ ਨੂੰ ਹਰਾ ਕੇ ਉਸਦੇ ਲਗਾਤਾਰ 26 ਵਨ ਡੇ ਜਿੱਤ ਦੀ ਮੁਹਿੰਮ 'ਤੇ ਰੋਕ ਲਗਾ ਦਿੱਤੀ। ਝੂਲਨ ਹਰਫਨਮੌਲਾ ਖਿਡਾਰੀਆਂ ਦੀ ਸੂਚੀ ਵਿਚ ਵੀ ਤਿੰਨ ਸਥਾਨ ਦੇ ਫਾਇਦੇ ਨਾਲ 10ਵੇਂ ਸਥਾਨ 'ਤੇ ਆ ਗਈ ਹੈ। ਉਸਦੇ 251 ਅੰਕ ਹਨ। ਕ੍ਰਾਸ ਨੇ 5ਵੇਂ ਵਨ ਡੇ ਵਿਚ 44 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ ਸਨ, ਜਿਸ ਨਾਲ ਉਨ੍ਹਾਂ ਨੂੰ ਪੰਜ ਸਥਾਨ ਦਾ ਫਾਇਦਾ ਹੋਇਆ। ਬੱਲੇਬਾਜ਼ੀ ਰੈਂਕਿੰਗ ਵਿਚ ਆਸਟਰੇਲੀਆ ਦੀ ਬੇਥ ਮੂਨੀ 8 ਸਥਾਨ ਦੇ ਫਾਇਦੇ ਨਾਲ 8ਵੇਂ ਸਥਾਨ 'ਤੇ ਪਹੁੰਚ ਗਈ ਹੈ। ਉਸਦੀ ਹਮਵਤਨ ਮੇਗ ਲੇਨਿੰਗ 7ਵੇਂ ਸਥਾਨ 'ਤੇ ਹੈ। ਮੂਨੀ ਨੇ ਭਾਰਤ ਦੇ ਵਿਰੁੱਧ ਇਕ ਸੈਂਕੜਾ ਤੇ ਇਕ ਅਰਧ ਸੈਂਕੜੇ ਦੇ ਨਾਲ 89.84 ਦੀ ਸਟ੍ਰਾਈਕ ਰੇਟ ਨਾਲ 177 ਦੌੜਾਂ ਬਣਾਈਆਂ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News