ICC Men''s World T20 : ਪਹਿਲੇ ਮੈਚ ''ਚ ਦੱਖਣੀ ਅਫਰੀਕਾ ਨਾਲ ਭਿੜੇਗਾ ਭਾਰਤ, ਜਾਣੋ ਪੂਰਾ ਸ਼ੈਡਿਊਲ

Tuesday, Jan 29, 2019 - 04:28 PM (IST)

ਦੁਬਈ— ਸਾਬਕਾ ਚੈਂਪੀਅਨ ਭਾਰਤ ਦਾ ਸਾਹਮਣਾ ਅਗਲੇ ਸਾਲ ਆਸਟਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਦੱਖਣੀ ਅਫਰੀਕਾ ਨਾਲ ਹੋਵੇਗਾ। ਕੌਮਾਂਤਰੀ ਕ੍ਰਿਕਟ ਪਰਿਸ਼ਦ ਨੇ ਮੰਗਲਵਾਰ ਨੂੰ ਟੂਰਨਾਮੈਂਟ ਦੇ ਪ੍ਰੋਗਰਾਮ ਦਾ ਐਲਾਨ ਕੀਤਾ। ਭਾਰਤ ਨੂੰ ਪਹਿਲਾ ਮੈਚ ਪਰਥ 'ਚ 24 ਅਕਤੂਬਰ ਨੂੰ ਖੇਡਣਾ ਹੈ ਜਦਕਿ ਟੂਰਨਾਮੈਂਟ 18 ਅਕਤੂਬਰ ਤੋਂ ਸ਼ੁਰੂ ਹੋਵੇਗਾ ਜਦੋਂ ਕੁਆਲੀਫਾਇੰਗ ਮੁਕਾਬਲੇ ਖੇਡੇ ਜਾਣਗੇ। ਪਿਛਲੀ ਵਾਰ 2016 'ਚ ਵੈਸਟਇੰਡੀਜ਼ ਤੋਂ ਸੈਮੀਫਾਈਨਲ 'ਚ ਹਾਰੀ ਭਾਰਤੀ ਟੀਮ 29 ਅਕਤੂਬਰ ਨੂੰ ਅਗਲੇ ਸੁਪਰ 12 ਮੈਚ 'ਚ ਕਿਸੇ ਕੁਆਲੀਫਾਇਰ ਨਾਲ ਖੇਡੇਗੀ। ਪੁਰਸ਼ਾਂ ਦਾ ਟੀ-20 ਵਿਸ਼ਵ ਕੱਪ 18 ਅਕਤੂਬਰ ਤੋਂ 15 ਨਵੰਬਰ ਤਕ ਚਲੇਗਾ। ਇਸ ਦੇ ਪਹਿਲੇ ਮੈਚ 'ਚ ਮੇਜ਼ਬਾਨ ਆਸਟਰੇਲੀਆ ਦਾ ਸਾਹਮਣਾ 24 ਅਕਤੂਬਰ ਨੂੰ ਸਿਡਨੀ 'ਚ ਦੁਨੀਆ ਦੀ ਨੰਬਰ ਇਕ ਟੀਮ ਪਾਕਿਸਤਾਨ ਨਾਲ ਹੋਵੇਗਾ।
PunjabKesari
ਆਈ.ਸੀ.ਸੀ. ਦੇ ਮੁੱਖ ਕਾਰਜਕਾਰੀ ਡੇਵ ਰਿਚਰਡਸਨ ਨੇ ਕਿਹਾ, ''ਅਸੀਂ ਜਦੋਂ ਵੀ ਆਸਟਰੇਲੀਆ 'ਚ ਕਿਸੇ ਟੂਰਨਾਮੈਂਟ ਦੀ ਮੇਜ਼ਬਾਨੀ ਕਰਦੇ ਹਾਂ ਤਾਂ ਸਾਨੂੰ ਪਤਾ ਹੁੰਦਾ ਹੈ ਕਿ ਦੁਨੀਆ ਦੇ ਇਕ ਅਰਬ ਕ੍ਰਿਕਟ ਪ੍ਰੇਮੀਆਂ ਨੂੰ ਬਿਹਤਰੀਨ ਆਯੋਜਨ ਦੀ ਗਾਰੰਟੀ ਰਹਿੰਦੀ ਹੈ।'' ਉਨ੍ਹਾਂ ਕਿਹਾ, ''ਦੁਨੀਆ ਦੇ ਸਰਵਸ੍ਰੇਸ਼ਠ ਖਿਡਾਰੀ ਅਤੇ ਬਿਹਤਰੀਨ ਮੈਦਾਨ। ਸ਼ੋਰ ਮਚਾਉਣ ਵਾਲੇ, ਕ੍ਰਿਕਟ ਨੂੰ ਸਮਝਣ ਵਾਲੇ ਜਨੂੰਨੀ ਦਰਸ਼ਕ ਜੋ ਟੀ-20 ਵਿਸ਼ਵ ਕੱਪ ਲਈ ਚਾਹੀਦੇ ਹਨ।'' ਸਾਬਕਾ ਚੈਂਪੀਅਨ ਵੈਸਟਇੰਡੀਜ਼ ਪਹਿਲਾ ਸੁਪਰ 12 ਗਰੁੱਪ ਮੈਚ ਨਿਊਜ਼ੀਲੈਂਡ ਤੋਂ 25 ਅਕਤੂਬਰ ਨੂੰ ਮੈਲਬੋਰਨ 'ਚ ਖੇਡਿਆ ਜਾਵੇਗਾ। ਗਰੁੱਪ ਵਨ 'ਚ ਆਸਟਰੇਲੀਆ, ਪਾਕਿਸਤਾਨ, ਵੈਸਟਇੰਡੀਜ਼, ਨਿਊਜ਼ੀਲੈਂਡ ਅਤੇ ਦੋ ਕੁਆਲੀਫਾਇਰ ਹਨ ਜਦਕਿ ਦੂਜੇ ਗਰੁੱਪ 'ਚ ਭਾਰਤ, ਇੰਗਲੈਂਡ, ਦੱਖਣੀ ਅਫਰੀਕਾ, ਅਫਗਾਨਿਸਤਾਨ ਅਤੇ 2 ਕੁਆਲੀਫਾਇਰ ਹੋਣਗੇ। ਪਹਿਲਾ ਸੈਮੀਫਾਈਨਲ ਐੱਸ.ਸੀ.ਜੀ. 'ਤੇ 11 ਨਵੰਬਰ ਨੂੰ ਅਤੇ ਦੂਜਾ ਉਸੇ ਦਿਨ ਐਡੀਲੇਡ ਓਵਲ 'ਤੇ ਖੇਡਿਆ ਜਾਵੇਗਾ। ਫਾਈਨਲ 15 ਨਵੰਬਰ ਨੂੰ ਐੱਮ.ਸੀ.ਜੀ. 'ਤੇ ਹੋਵੇਗਾ। 

ਟੂਰਨਾਮੈਂਟ ਦਾ ਪ੍ਰੋਗਰਾਮ ਇਸ ਤਰ੍ਹਾਂ ਹੈ-
ਪਹਿਲਾ ਦੌਰ :
18 ਅਕਤੂਬਰ 2020 : ਸ਼੍ਰੀਲੰਕਾ ਬਨਾਮ ਕੁਆਲੀਫਾਇਰ, ਸਾਊਥ ਜੀਲੋਂਗ।
ਕੁਆਲੀਫਾਇਰ ਏ. ਟੂ. ਬਨਾਮ ਕੁਆਲੀਫਾਇਰ ਏ. ਫੋਰ, ਸਾਊਥ ਜੀਲੋਂਗ।

19 ਅਕਤੂਬਰ  : ਬੰਗਲਾਦੇਸ਼ ਬਨਾਮ ਕੁਆਲੀਫਾਇਰ, ਤਸਮਾਨੀਆ।
ਕੁਆਲੀਫਾਇਰ ਬੀ. ਟੂ. ਬਨਾਮ ਕੁਆਲੀਫਾਇਰ ਬੀ. ਫੋਰ, ਤਸਮਾਨੀਆ।

20 ਅਕਤੂਬਰ : ਕੁਆਲੀਫਾਇਰ ਏ. ਥ੍ਰੀ ਬਨਾਮ ਕੁਆਲੀਫਾਇਰ ਏ. ਫੋਰ, ਸਾਊਥ ਜੀਲੋਂਗ।
ਸ਼੍ਰੀਲੰਕਾ ਬਨਾਮ ਏ.ਟੂ. ਸਾਊਥ ਜੀਲੋਂਗ।

21 ਅਕਤੂਬਰ : ਕੁਆਲੀਫਾਇਰ ਬੀ.ਥ੍ਰੀ ਬਨਾਮ ਕੁਆਲੀਫਾਇਰ ਬੀ. ਫੋਰ, ਤਸਮਾਨੀਆ।
ਬੰਗਲਾਦੇਸ਼ ਬਨਾਮ ਕੁਆਲੀਫਾਇਰ ਬੀ. ਟੂ, ਤਸਮਾਨੀਆ।

22 ਅਕਤੂਬਰ : ਕੁਆਲੀਫਾਇਰ ਏ. ਟੂ  ਬਨਾਮ ਕੁਆਲੀਫਾਇਰ ਏ. ਥ੍ਰੀ, ਸਾਊਥ ਜੀਲੋਂਗ।
ਸ਼੍ਰੀਲੰਕਾ ਬਨਾਮ ਕੁਆਲੀਫਾਇਰ ਏ. ਫੋਰ, ਸਾਊਥ ਜੀਲੋਂਗ।

23 ਅਕਤੂਬਰ : ਕੁਆਲੀਫਾਇਰ ਬੀ. ਟੂ. ਬਨਾਮ ਕੁਆਲੀਫਾਇਰ ਬੀ. ਥ੍ਰੀ, ਤਸਮਾਨੀਆ।
ਬੰਗਲਾਦੇਸ਼ ਬਨਾਮ ਕੁਆਲੀਫਾਇਰ ਬੀ. ਫੋਰ, ਤਸਮਾਨੀਆ।

ਸੁਪਰ 12 :
24 ਅਕਤੂਬਰ : ਆਸਟਰੇਲੀਆ ਬਨਾਮ ਪਾਕਿਸਤਾਨ, ਸਿਡਨੀ
ਭਾਰਤ ਬਨਾਮ ਦੱਖਣੀ ਅਫਰੀਕਾ, ਪਰਥ

25 ਅਕਤੂਬਰ : ਏ. ਵਨ ਬਨਾਮ ਬੀ. ਟੂ, ਹੋਬਾਰਟ
ਨਿਊਜ਼ੀਲੈਂਡ ਬਨਾਮ ਵੈਸਟਇੰਡੀਜ਼, ਮੈਲਬੋਰਨ

26 ਅਕਤੂਬਰ : ਅਫਗਾਨਿਸਤਾਨ ਬਨਾਮ ਏ. ਟੂ. ਪਰਥ।
ਇੰਗਲੈਂਡ ਬਨਾਮ ਬੀ. ਵਨ, ਪਰਥ

27 ਅਕਤੂਬਰ : ਨਿਊਜ਼ੀਲੈਂਡ ਬਨਾਮ ਬੀ. ਟੂ. ਹੋਬਾਰਟ।

28 ਅਕਤੂਬਰ : ਅਫਗਾਨਿਸਤਾਨ ਬਨਾਮ ਬੀ. ਵਨ, ਪਰਥ
ਆਸਟਰੇਲੀਆ ਬਨਾਮ ਵੈਸਟਇੰਡੀਜ਼, ਪਰਥ।

29 ਅਕਤੂਬਰ : ਪਾਕਿਸਤਾਨ ਬਨਾਮ ਏ. ਵਨ, ਸਿਡਨੀ।
ਭਾਰਤ ਬਨਾਮ ਏ.ਟੂ. ਮੈਲਬੋਰਨ।

30 ਅਕਤੂਬਰ : ਇੰਗਲੈਂਡ ਬਨਾਮ ਦੱਖਣੀ ਅਫਰੀਕਾ, ਸਿਡਨੀ
ਵੈਸਟਇੰਡੀਜ਼ ਬਨਾਮ ਬੀ. ਟੂ. ਪਰਥ।

31 ਅਕਤੂਬਰ : ਪਾਕਿਸਤਾਨ ਬਨਾਮ ਨਿਊਜ਼ੀਲੈਂਡ, ਬ੍ਰਿਸਬੇਨ।
ਆਸਟਰੇਲੀਆ ਬਨਾਮ ਏ. ਵਨ, ਬ੍ਰਿਸਬੇਨ।

1 ਨਵੰਬਰ : ਦੱਖਣੀ ਅਫਰੀਕਾ ਬਨਾਮ ਅਫਗਾਨਿਸਤਾਨ, ਐਡੀਲੇਡ
ਭਾਰਤ ਬਨਾਮ ਇੰਗਲੈਂਡ, ਮੈਲਬੋਰਨ।

2 ਨਵੰਬਰ : ਏ. ਟੂ ਬਨਾਮ ਬੀ. ਵਨ, ਸਿਡਨੀ
ਨਿਊਜ਼ੀਲੈਂਡ ਬਨਾਮ ਏ. ਵਨ ਬ੍ਰਿਸਬੇਨ।

3 ਨਵੰਬਰ : ਪਾਕਿਸਤਾਨ ਬਨਾਮ ਵੈਸਟਇੰਡੀਜ਼, ਐਡੀਲੇਡ
ਆਸਟਰੇਲੀਆ ਬਨਾਮ ਬੀ. ਟੂ. ਐਡੀਲੇਡ

4 ਨਵੰਬਰ : ਇੰਗਲੈਂਡ ਬਨਾਮ ਅਫਗਾਨਿਸਤਾਨ, ਬ੍ਰਿਸਬੇਨ, 

5 ਨਵੰਬਰ : ਦੱਖਣੀ ਅਫਰੀਕਾ ਬਨਾਮ ਏ. ਟੂ ਐਡੀਲੇਡ।
ਭਾਰਤ ਬਨਾਮ ਬੀ. ਵਨ ਐਡੀਲੇਡ।

6 ਨਵੰਬਰ : ਪਾਕਿਸਤਾਨ ਬਨਾਮ ਬੀ. ਟੂ, ਮੈਲਬੋਰਨ
ਆਸਟਰੇਲੀਆ ਬਨਾਮ ਨਿਊਜ਼ੀਲੈਂਡ, ਮੈਲਬੋਰਨ

7 ਨਵੰਬਰ : ਇੰਗਲੈਂਡ ਬਨਾਮ ਏ. ਟੂ, ਐਡੀਲੇਡ
ਵੈਸਟਇੰਡੀਜ਼ ਬਨਾਮ ਏ. ਵਨ, ਮੈਲਬੋਰਨ। 

8 ਨਵੰਬਰ : ਦੱਖਣੀ ਅਫਰੀਕਾ ਬਨਾਮ ਬੀ. ਵਨ ਸਿਡਨੀ।
ਭਾਰਤ ਬਨਾਮ ਅਫਗਾਨਿਸਤਾਨ, ਸਿਡਨੀ

ਸੈਮੀਫਾਈਨਲ :
11 ਨਵੰਬਰ, ਸਿਡਨੀ
12 ਨਵੰਬਰ, ਐਡੀਲੇਡ

ਫਾਈਨਲ :
15 ਨਵੰਬਰ, ਮੈਲਬੋਰਨ।


Tarsem Singh

Content Editor

Related News