ICC ਬੈਠਕ : ਬਾਰਕਲੇ ਅਕਤੂਬਰ ਤੱਕ ਰਹਿਣਗੇ ਪ੍ਰਧਾਨ, ਚਾਰ ਦੇਸ਼ਾਂ ਦੇ ਟੂਰਨਾਮੈਂਟ ਦਾ ਪ੍ਰਸਤਾਵ ਰੱਦ
Sunday, Apr 10, 2022 - 10:37 PM (IST)
ਨਵੀਂ ਦਿੱਲੀ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਬੋਰਡ ਨੇ ਐਤਵਾਰ ਨੂੰ ਆਪਣੇ ਪ੍ਰਧਾਨ ਗ੍ਰੇਗ ਬਾਰਕਲੇ ਨੂੰ ਅਕਤੂਬਰ ਦੇ ਅੰਤ ਤੱਕ ਆਪਣਾ ਕਾਰਜਕਾਲ ਪੂਰਾ ਕਰਨ ਦੇ ਲਈ ਤਿਆਰ ਕਰ ਲਿਆ, ਜਿਸ ਨਾਲ ਇਸ ਗਲੋਬਲ ਬਾਡੀ ਨੂੰ ਨਵਾਂ ਪ੍ਰਧਾਨ ਲੱਭਣ ਦੇ ਲਈ ਪੂਰਾ ਸਮਾਂ ਮਿਲੇਗਾ ਅਤੇ ਇਸ ਵਿਚ ਭਾਰਤੀ ਕ੍ਰਿਕਟ ਬੋਰਡ ਵੱਡੀ ਭੂਮਿਕਾ ਨਿਭਾ ਸਕਦਾ ਹੈ। ਇਸ ਬੈਠਕ ਵਿਚ ਇਕ ਮਹੱਤਵਪੂਰਨ ਫੈਸਲੇ ਵਿਚ ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਰਮੀਜ਼ ਰਾਜਾ ਦੇ ਚਾਰ ਦੇਸ਼ਾਂ ਦੇ ਟੂਰਨਾਮੈਂਟ ਦੇ ਪ੍ਰਸਤਾਵ ਨੂੰ ਬੋਰਡ ਵਲੋਂ ਸਰਬਸੰਮਤੀ ਨੂੰ ਰੱਦ ਕਰ ਦਿੱਤਾ ਗਿਆ।
ਇਹ ਖ਼ਬਰ ਪੜ੍ਹੋ- RSA v BAN : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ ਕੀਤਾ 217 ਦੌੜਾਂ 'ਤੇ ਢੇਰ
ਇਸ ਨਾਲ ਨਿਰਪੱਖ ਥਾਵਾਂ 'ਤੇ ਭਾਰਤ ਬਨਾਮ ਪਾਕਿਸਤਾਨ ਦੇ ਮੈਚਾਂ ਦੀ ਸੰਭਾਵਨਾ 'ਤੇ ਰੋਕ ਲਗਾ ਦਿੱਤੀ। ਹੋਰ ਘਟਨਾਵਾਂ ਵਿਚ ਬੀ. ਸੀ. ਸੀ. ਆਈ. ਸਚਿਵ ਜੈ ਸ਼ਾਹ ਨੂੰ ਆਈ. ਸੀ. ਸੀ. ਕ੍ਰਿਕਟ ਕਮੇਟੀ ਵਿਚ ਸ਼ਾਮਿਲ ਕੀਤਾ ਗਿਆ। ਐਤਵਾਰ ਨੂੰ ਦੁਬਈ ਵਿਚ ਖਤਮ ਹੋਈ 2 ਦਿਨਾਂ ਬੋਰਡ ਦੀ ਬੈਠਕ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਲਈ ਵਧੀਆ ਰਿਹਾ ਕਿਉਂਕਿ ਅਕਤੂਬਰ ਤੱਕ ਬਾਰਕਲੇ ਦੇ ਬਣੇ ਰਹਿਣ ਦੇ ਕਾਰਨ ਉਸ ਨੂੰ ਇਸ ਅਹੁਦੇ ਦੇ ਲਈ ਆਪਣੀ ਯੋਜਨਾ ਬਣਾਉਣ ਦੇ ਲਈ ਕਾਫੀ ਸਮੇਂ ਮਿਲੇਗਾ।
ਇਹ ਖ਼ਬਰ ਪੜ੍ਹੋ- PCB ਪ੍ਰਮੁੱਖ ਅਹੁਦੇ ਤੋਂ ਅਸਤੀਫੇ ਦੇਣ 'ਤੇ ਵਿਚਾਰ ਕਰ ਰਹੇ ਹਨ ਰਮੀਜ਼ : ਸੂਤਰ
ਆਈ. ਸੀ. ਸੀ. ਬੋਰਡ ਦੇ ਇਕ ਮੈਂਬਰ ਨੇ ਕਿਹਾ ਕਿ ਬਾਰਕਲੇ ਦੇ ਫਿਰ ਤੋਂ ਨਾਮਜ਼ਦਗੀ 'ਤੇ ਕੋਈ ਚਰਚਾ ਨਹੀਂ ਹੋਈ ਹੈ ਪਰ ਉਹ ਅਕਤੂਬਰ ਦੇ ਅੰਤ ਤੱਕ ਪ੍ਰਧਾਨ ਦੇ ਰੂਪ ਵਿਚ ਆਪਣਾ ਮੌਜੂਦਾ 2 ਸਾਲ ਦਾ ਕਾਰਜਕਾਲ ਪੂਰਾ ਕਰੇਗਾ। ਇਸ ਲਈ ਇਕ ਨਵੇਂ ਪ੍ਰਧਾਨ ਨੂੰ ਨਾਮਜ਼ਦ ਕਰਨ ਦੀ ਪ੍ਰਕਿਰਿਆ ਕੇਵਲ ਨਵੰਬਰ ਵਿਚ ਸ਼ੁਰੂ ਹੋਵੇਗੀ। ਪਹਿਲੇ ਪ੍ਰਧਾਨ ਅਹੁਦੇ ਦੇ ਲਈ ਨਾਮਜ਼ਦ ਜੂਨ ਦੇ ਮਹੀਨੇ ਵਿਚ ਹੋਣਾ ਸੀ ਪਰ ਮੈਂਬਰ ਬੋਰਡ ਦੇ ਵਿਚਾਲੇ ਵਿਚਾਰ-ਵਿਮਰਸ਼ ਤੋਂ ਬਾਅਦ ਇਸ ਨੂੰ ਬਦਲਿਆ ਗਿਆ। ਇਸ ਬੈਠਕ ਵਿਚ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਦੇ ਪਹਿਲੇ ਆਯੋਜਨ ਦੀ ਮੇਜ਼ਬਾਨੀ ਦੱਖਣੀ ਅਫਰੀਕਾ ਨੂੰ ਸੌਂਪੀ ਗਈ। ਜਨਵਰੀ ਵਿਚ ਹੋਣ ਵਾਲੇ ਇਸ ਆਯੋਜਨ ਵਿਚ 16 ਟੀਮਾਂ ਹਿੱਸਾ ਲੈਣਗੀਆਂ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।