ਭਾਰਤੀ ਦੀ ਲਕਸ਼ਮੀ ICC ਮੈਚ ਰੈਫਰੀ ਪੈਨਲ ''ਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਬਣੀ

Tuesday, May 14, 2019 - 07:04 PM (IST)

ਭਾਰਤੀ ਦੀ ਲਕਸ਼ਮੀ ICC ਮੈਚ ਰੈਫਰੀ ਪੈਨਲ ''ਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਬਣੀ

ਦੁਬਈ— ਭਾਰਤ ਦੀ ਜੀ. ਐੱਸ. ਲਕਸ਼ਮੀ ਆਈ. ਸੀ.ਸੀ. ਮੈਚ ਰੈਫਰੀ ਦੇ ਕੌਮਾਂਤਰੀ ਪੈਨਲ ਵਿਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ ਤੇ ਉਹ ਤੁਰੰਤ ਪ੍ਰਭਾਵ ਨਾਲ ਕੌਮਾਂਤਰੀ ਮੈਚਾਂ ਵਿਚ ਆਪਣੀਆਂ ਸੇਵਾਵਾਂ ਦੇ ਸਕਦੀ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਕਲੇਰੀ ਪੋਲੋਸਾਕ ਪੁਰਸ਼ਾਂ ਦੇ ਵਨ ਡੇ ਕੌਮਾਂਤਰੀ ਮੈਚ ਵਿਚ ਅੰਪਾਈਰਿੰਗ ਕਰਨ ਵਾਲੀ ਪਹਿਲੀ ਮਹਿਲਾ ਬਣੀ ਸੀ। ਘਰੇਲੂ ਮਹਿਲਾ ਕ੍ਰਿਕਟ ਵਿਚ 2008-09 ਤੋਂ ਮੈਚ ਰੈਫਰੀ ਦੀ ਭੂਮਿਕਾ ਨਿਭਾ ਰਹੀ 51 ਸਾਲਾ ਲਕਸ਼ਮੀ ਹੁਣ ਤਕ ਮਹਿਲਾਵਾਂ ਦੇ ਤਿੰਨ ਵਨ ਡੇ ਤੇ ਤਿੰਨ ਟੀ-20 ਕੌਮਾਂਤਰੀ ਮੈਚਾਂ ਵਿਚ ਰੈਫਰੀ ਰਹਿ ਚੁੱਕੀ ਹੈ।


Related News