ਵਿਸ਼ਵ ਕੱਪ ਦਾ ਸ਼ਾਨਦਾਰ ਉਦਘਾਟਨ ਸਮਾਰੋਹ ਅੱਜ, ਜਾਣੋਂ ਕਿੱਥੇ ਤੇ ਕਦੋਂ

05/29/2019 6:26:25 PM

ਸਪੋਰਟਸ ਡੈਸਕ— 12ਵੇਂ ICC ਕ੍ਰਿਕਟ ਵਿਸ਼ਵ ਕੱਪ ਦਾ ਪਹਿਲਾ ਮੈਚ ਕੱਲ ਯਾਨੀ ਵੀਰਵਾਰ ਤੋਂ ਖੇਡਿਆ ਜਾਵੇਗਾ। ਪਰ ਉਸ ਤੋਂ ਪਹਿਲਾਂ ਟੂਰਨਾਮੈਂਟ ਦਾ ਆਗਾਜ਼ ਧਮਾਕੇਦਾਰ ਉਦਘਾਟਨ ਸਮਾਰੋਹ ਦੇ ਨਾਲ ਹੋਣ ਜਾ ਰਿਹਾ ਹੈ। ਇਸ ਸਮਾਰੋਹ ਦਾ ਪ੍ਰਸਾਰਣ ਭਾਰਤੀ ਸਮੇਂ ਅਨੁਸਾਰ ਅੱਜ ਰਾਤ 9:30 ਵਜੇ ਤੋਂ ਲੰਦਨ ਦੇ ਬਕਿੰਘਮ ਪੈਲੇਸ ਦੇ ਕੋਲ ਸਥਿਤ ਲੰਦਨ ਮਾਲ 'ਚ ਕੀਤਾ ਜਾਵੇਗਾ। ਇਸ ਸਮਾਰੋਹ 'ਚ ਕ੍ਰਿਕਟ, ਸੰਗੀਤ ਤੇ ਮਨੋਰੰਜਨ ਦਾ ਪੂਰਾ ਇੰਤਜ਼ਾਮ ਹੋਵੇਗਾ।PunjabKesari
ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ 2019 ਦੀ ਸ਼ਾਨਦਾਰ ਸ਼ੁਰੂਆਤੀ ਸਮਾਰੋਹ 'ਚ ਇੰਗਲੈਂਡ ਦਾ ਸ਼ਾਹੀ ਪਰਿਵਾਰ ਮੌਜੂਦ ਰਹੇਗਾ। ਇਸ ਸਮਾਰੋਹ ਨੂੰ ਦੇਖਣ ਲਈ ਮਹਾਰਾਣੀ ਵੀ ਇੱਥੇ ਮੌਜੂਦ ਹੋਵੇਗੀ। ਭਾਰਤ 'ਚ ਇਸ ਦਾ ਪ੍ਰਸਾਰਣ ਸਟਾਰ ਸਪੋਰਟਸ ਨੈੱਟਵਰਕ ਦੇ ਵੱਖ-ਵੱਖ ਚੈਨਲਾਂ 'ਤੇ ਕੀਤਾ ਜਾਵੇਗਾ।

ਸਮਾਰੋਹ 'ਚ ਕਰੀਬ ਕਰੀਬ 4000 ਫੈਂਸ ਦੇ ਮੌਜੂਦ ਰਹਿਣ ਦੀ ਉਮੀਦ ਹੈ ਜਿਨ੍ਹਾਂ ਨੂੰ ਬੈਲਟ ਪ੍ਰਕਿਰੀਆਂ ਦੇ ਤਹਿਤ ਚੁੱਣਿਆ ਗਿਆ ਹੈ। ਕ੍ਰਿਕਟ ਵਰਲਡ ਕੱਪ ਦਾ ਉਦਘਾਟਨ ਮੈਚ ਮੇਜ਼ਬਾਨ ਇੰਗਲੈਂਡ ਤੇ ਸਾਊਥ ਅਫਰੀਕਾ ਦੇ ਵਿਚਕਾਰ 30 ਮਈ 2019 ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 3.00 ਵੱਜੇ ਤੋਂ ਖੇਡਿਆ ਜਾਵੇਗਾ।PunjabKesariਭਾਰਤੀ ਕ੍ਰਿਕਟ ਟੀਮ ਵਰਲਡ ਕੱਪ 2019 'ਚ ਆਪਣਾ ਪਹਿਲਾ ਮੈਚ 5 ਜੂਨ ਨੂੰ ਦੱਖਣ ਅਫਰੀਕਾ ਦੇ ਖਿਲਾਫ ਖੇਡਣ ਉਤਰੇਗੀ। ਵਿਸ਼ਵ ਕੱਪ 30 ਮਈ 2019 ਤੋਂ 14 ਜੁਲਾਈ 2019 ਤੱਕ ਇੰਗਲੈਂਡ ਤੇ ਵੇਲਸ ਦੀ ਮੇਜ਼ਬਾਨੀ 'ਚ ਖੇਡਿਆ ਜਾਵੇਗਾ। ਟੂਰਨਾਮੈਂਟ 'ਚ 10 ਟੀਮਾਂ ਭਾਗ ਲੈਣਗੀਆਂ। ਕੁੱਲ 48 ਮੈਚ ਖੇਡੇ ਜਾਣਗੇ।


Related News