ਇਸ ਭਾਰਤੀ ਦਿੱਗਜ ਨੇ ਗੇਂਦ ’ਤੇ ਥੁੱਕ ਦੀ ਵਰਤੋਂ ’ਤੇ ਲੱਗੀ ਪਾਬੰਦੀ ’ਤੇ ਦਿੱਤਾ ਵੱਡਾ ਬਿਆਨ

Sunday, May 24, 2020 - 04:14 PM (IST)

ਇਸ ਭਾਰਤੀ ਦਿੱਗਜ ਨੇ ਗੇਂਦ ’ਤੇ ਥੁੱਕ ਦੀ ਵਰਤੋਂ ’ਤੇ ਲੱਗੀ ਪਾਬੰਦੀ ’ਤੇ ਦਿੱਤਾ ਵੱਡਾ ਬਿਆਨ

ਸਪੋਰਟਸ ਡੈਸਕ— ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨ ਅਨਿਲ ਕੁੰਬਲੇ ਦੀ ਪ੍ਰਧਾਨਤਾ ਵਾਲੀ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਦੀ ਕ੍ਰਿਕਟ ਕਮੇਟੀ ਨੇ ਕੋਵਿਡ-19 ਦੇ ਇੰਫੈਕਸ਼ਨ ਨੂੰ ਰੋਕਣ ਲਈ ਕ੍ਰਿਕੇਟ ਦੁਬਾਰਾ ਸ਼ੁਰੂ ਹੋਣ ’ਤੇ ਗੇਂਦ ਨੂੰ ਚਮਕਾਉਣ ਲਈ ਥੁੱਕ ’ਤੇ ਪਾਬੰਦੀ ਲਗਾਉਣ ਦੀ ਸਿਫਾਰਿਸ਼ ਕੀਤੀ ਹੈ। ਇਸ ਨੂੰ ਲੈ ਕੇ ਕਈ ਮੌਜੂਦਾ ਅਤੇ ਸਾਬਕਾ ਕ੍ਰਿਕਟਰਾਂ ਨੇ ਆਪਣੀ ਆਪਣੀ ਰਾਏ ਰੱਖੀ ਹੈ ਅਤੇ ਕਿਹਾ ਹੈ ਕਿ ਇਸ ਨਾਲ ਗੇਂਦਬਾਜ਼ਾਂ ਨੂੰ ਨੁਕਸਾਨ ਹੋਵੇਗਾ ਅਤੇ ਕੁਝ ਲੋਕਾਂ ਨੇ ਗੇਂਦ ਨੂੰ ਥੁੱਕ ਨਾਲ ਚਮਕਾਉਣ ਦੀ ਜਗ੍ਹਾ ਕਿਸੇ ਆਰਟੀਫਿਸ਼ੀਅਲ ਸਬਸਟੇਂਸ ਦੀ ਵਰਤੋਂ ਨੂੰ ਮਨਜ਼ੂਰੀ ਦੇਣ ਦੀ ਵਕਾਲਤ ਕੀਤੀ ਹੈ। ਹੁਣ ਕੁੰਬਲੇ ਨੇ ਇਸ ’ਤੇ ਅਪਨੀ ਰਾਏ ਸਾਰਵਜਨਕ ਕੀਤੀ ਹੈ।PunjabKesari

ਸਟਾਰ ਸਪੋਰਟਸ ਦੇ ਸ਼ੋਅ ’ਤੇ ਕੁੰਬਲੇ ਨੇ ਕਿਹਾ, ਅਸੀਂ ਇਸ ’ਤੇ ਗੱਲ ਕੀਤੀ ਹੈ, ਪਰ ਜੇਕਰ ਤੁਸੀਂ ਖੇਡ ਦੇ ਇਤਿਹਾਸ ਨੂੰ ਦੇਖੋਗੇ ਤਾਂ ਅਸੀਂ ਲੋਕ ਆਰਟੀਫਿਸ਼ੀਅਲ ਸਬਸਟੇਂਸ ਦੀ ਵਰਤੋਂ ਦੇ ਕਾਫ਼ੀ ਆਲੋਚਕ ਰਹੇ ਹਨ। ਸਾਡਾ ਧਿਆਨ ਬਾਹਰੀ ਪਦਾਰਥਾਂ ਨੂੰ ਖੇਡ ਤੋਂ ਦੂਰ ਕਰਨ ’ਤੇ ਰਿਹਾ ਹੈ, ਹੁਣ ਜੇਕਰ ਤੁਸੀਂ ਇਸ ਨੂੰ ਮਨਜ਼ੂਰੀ ਦਿੰਦੇ ਹੋ ਤਾਂ ਤੁਹਾਨੂੰ ਧਿਆਨ ਰੱਖਣਾ ਹੋਵੇਗਾ ਕਿ ਇਸ ਦਾ ਖੇਡ ’ਤੇ ਕਾਫ਼ੀ ਵੱਡਾ ਅਸਰ ਪੈ ਰਿਹਾ ਹੈ।PunjabKesari

ਉਨ੍ਹਾਂ ਨੇ ਕਿਹਾ, ਆਈ. ਸੀ. ਸੀ. ਨੇ ਇਸ ’ਤੇ ਫੈਸਲਾ ਲਿਆ ਸੀ ਪਰ ਕ੍ਰਿਕਟ ਆਸਟਰੇਲੀਆ ਨੇ ਦੱੱਖਣੀ ਅਫਰੀਕਾ ਸੀਰੀਜ਼ ਦੇ ਦੌਰਾਨ ਜੋ ਹੋਇਆ, ਉਸ ਨੂੰ ਲੈ ਕੇ ਅਤੇ ਸਖਤ ਫੈਸਲਾ ਲਿਆ। ਇਸ ਲਈ ਅਸੀਂ ਇਸ ’ਤੇ ਵਿਚਾਰ ਕੀਤਾ, ਪਰ ਫਿਰ ਵੀ ਇਹ ਸਿਰਫ ਅੰਤਰਿਮ ਉਪਾਅ ਹੈ ਉਹ ਵੀ ਤਦ ਤਕ ਜਦੋਂ ਤਕ ਅਸੀਂ ਕੋਵਿਡ-19 ਨੂੰ ਕੰਟਰੋਲ ਨਹੀਂ ਕਰ ਲੈਂਦੇ।  ਮੈਨੂੰ ਲੱਗਦਾ ਹੈ ਕਿ ਚੀਜਾਂ ਇਕੋ ਜਿਹੇ ਪੱਧਰ ’ਤੇ ਆ ਜਾਣਗੀਆਂ।PunjabKesari


author

Davinder Singh

Content Editor

Related News