ਆਈ.ਸੀ.ਸੀ. ਨੇ ਅਮਿਤਾਭ ਚੌਧਰੀ ਦੇ ਦਿਹਾਂਤ ''ਤੇ ਸੋਗ ਪ੍ਰਗਟਾਇਆ

Wednesday, Aug 17, 2022 - 06:19 PM (IST)

ਆਈ.ਸੀ.ਸੀ. ਨੇ ਅਮਿਤਾਭ ਚੌਧਰੀ ਦੇ ਦਿਹਾਂਤ ''ਤੇ ਸੋਗ ਪ੍ਰਗਟਾਇਆ

ਦੁਬਈ (ਏਜੰਸੀ)- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਨੇ ਬੁੱਧਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਾਬਕਾ ਪ੍ਰਸ਼ਾਸਕ ਅਤੇ ਆਈ.ਸੀ.ਸੀ. ਦੇ ਨਿਰਦੇਸ਼ਕ ਅਮਿਤਾਭ ਚੌਧਰੀ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਸਾਬਕਾ ਕ੍ਰਿਕਟ ਪ੍ਰਸ਼ਾਸਕ ਅਤੇ ਭਾਰਤੀ ਪੁਲਸ ਸੇਵਾ (ਆਈ.ਪੀ.ਐੱਸ.) ਦੇ ਸਾਬਕਾ ਅਧਿਕਾਰੀ ਚੌਧਰੀ ਦਾ ਮੰਗਲਵਾਰ ਸਵੇਰੇ ਰਾਂਚੀ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਉਹ 58 ਸਾਲ ਦੇ ਸਨ।

ਆਈ.ਸੀ.ਸੀ. ਦੇ ਮੁੱਖ ਕਾਰਜਕਾਰੀ ਜਿਓਫ ਅਲਾਡੀਅਰਸ ਨੇ ਕਿਹਾ, 'ਅਮਿਤਾਭ ਚੌਧਰੀ ਦੇ ਦਿਹਾਂਤ ਬਾਰੇ ਸੁਣ ਕੇ ਦੁਖੀ ਹਾਂ। ਆਈ.ਸੀ.ਸੀ. ਦੀ ਤਰਫ਼ੋਂ, ਮੈਂ ਬੀ.ਸੀ.ਸੀ.ਆਈ. ਵਿੱਚ ਆਪਣੇ ਸਹਿਯੋਗੀਆਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ।' ਸੂਤਰਾਂ ਮੁਤਾਬਕ ਚੌਧਰੀ ਜਦੋਂ ਸਵੇਰੇ ਆਪਣੇ ਘਰ ਦੇ ਲਾਅਨ 'ਚ ਸੈਰ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਉਹ ਅਚਾਨਕ ਡਿੱਗ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।


author

cherry

Content Editor

Related News