ICC ਨੇ ਭਾਰਤ ਨੂੰ ਨੰਬਰ 1 ਟੈਸਟ ਟੀਮ ਦਿਖਾਉਣ ਦੀ ਤਕਨੀਕੀ ਗ਼ਲਤੀ ਲਈ ਮੰਗੀ ਮਾਫ਼ੀ
Thursday, Feb 16, 2023 - 04:17 PM (IST)
ਦੁਬਈ (ਭਾਸ਼ਾ)- ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈ.ਸੀ.ਸੀ.) ਨੇ ਉਸ ਤਕਨੀਕੀ ਖ਼ਰਾਬੀ ਲਈ ਮਾਫ਼ੀ ਮੰਗੀ ਹੈ, ਜਿਸ ਵਿਚ ਬੁੱਧਵਾਰ ਨੂੰ ਪੁਰਸ਼ ਟੈਸਟ ਟੀਮ ਰੈਂਕਿੰਗ ਵਿੱਚ ਭਾਰਤ ਨੇ ਆਸਟਰੇਲੀਆ ਨੂੰ ਹਟਾ ਕੇ ਨੰਬਰ 1 ਸਥਾਨ ਹਾਸਲ ਕਰ ਲਿਆ ਸੀ। ਹਾਲਾਂਕਿ, ਕੁਝ ਘੰਟਿਆਂ ਬਾਅਦ, ਆਈ.ਸੀ.ਸੀ. ਨੇ ਇੱਕ ਹੋਰ ਅਪਡੇਟ ਕੀਤੀ ਸੂਚੀ ਜਾਰੀ ਕੀਤੀ, ਜਿਸ ਵਿੱਚ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਫਿਰ ਤੋਂ ਦੂਜੇ ਸਥਾਨ 'ਤੇ ਖਿਸਕ ਗਈ।
ਇਹ ਵੀ ਪੜ੍ਹੋ: ਕ੍ਰਿਕਟਰ ਪ੍ਰਿਥਵੀ ਸ਼ਾਹ ਦੀ ਕਾਰ 'ਤੇ ਹਮਲਾ, ਪ੍ਰਸ਼ੰਸਕਾਂ ਨੂੰ ਸੈਲਫੀ ਲੈਣ ਤੋਂ ਕੀਤਾ ਸੀ ਇਨਕਾਰ
ਵੀਰਵਾਰ ਨੂੰ ਹਾਲਾਂਕਿ ਖੇਡ ਦੀ ਗਲੋਬਲ ਗਵਰਨਿੰਗ ਬਾਡੀ ਨੇ ਆਪਣੀ ਗਲਤੀ ਮੰਨ ਲਈ ਅਤੇ ਇੱਕ ਬਿਆਨ ਵਿੱਚ ਕਿਹਾ ਕਿ ਆਈ.ਸੀ.ਸੀ. ਸਵੀਕਾਰ ਕਰਦਾ ਹੈ ਕਿ 15 ਫਰਵਰੀ 2023 ਨੂੰ ਕੁੱਝ ਸਮੇਂ ਲਈ ਭਾਰਤ ਨੂੰ ਤਕਨੀਕੀ ਗ਼ਲਤੀ ਕਾਰਨ ਆਈ.ਸੀ.ਸੀ. ਦੀ ਵੈੱਬਸਾਈਟ 'ਤੇ ਨੰਬਰ 1 ਟੈਸਟ ਟੀਮ ਦੇ ਰੂਪ ਵਿੱਚ ਦਿਖਾਇਆ ਗਿਆ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਅਸੁਵਿਧਾ ਲਈ ਅਸੀਂ ਮਾਫ਼ੀ ਚਾਹੁੰਦੇ ਹਾਂ।