Champions Trophy 2025 ਲਈ ICC ਨੇ ਖੋਲ੍ਹਿਆ ਖਜ਼ਾਨਾ, ਜੇਤੂ ਟੀਮ ਨੂੰ ਮਿਲੇਗੀ ਬੰਪਰ ਇਨਾਮੀ ਰਾਸ਼ੀ

Friday, Feb 14, 2025 - 06:02 PM (IST)

Champions Trophy 2025 ਲਈ ICC ਨੇ ਖੋਲ੍ਹਿਆ ਖਜ਼ਾਨਾ, ਜੇਤੂ ਟੀਮ ਨੂੰ ਮਿਲੇਗੀ ਬੰਪਰ ਇਨਾਮੀ ਰਾਸ਼ੀ

ਸਪੋਰਟਸ ਡੈਸਕ- ਚੈਂਪੀਅਨਜ਼ ਟਰਾਫੀ ਇਸ ਮਹੀਨੇ ਦੀ 19 ਤਰੀਕ ਤੋਂ ਪਾਕਿਸਤਾਨ ਅਤੇ ਦੁਬਈ ਦੁਆਰਾ ਸਾਂਝੇ ਤੌਰ 'ਤੇ ਕਰਵਾਈ ਜਾਣੀ ਹੈ। ਆਈਸੀਸੀ ਨੇ ਇਸ ਵੱਡੇ ਟੂਰਨਾਮੈਂਟ ਲਈ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ। ਆਈਸੀਸੀ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਇਸ ਟੂਰਨਾਮੈਂਟ ਦੀ ਇਨਾਮੀ ਰਾਸ਼ੀ 6.9 ਮਿਲੀਅਨ ਡਾਲਰ ਯਾਨੀ ਭਾਰਤੀ ਰੁਪਏ 'ਚ ਲਗਭਗ 60 ਕਰੋੜ ਰੁਪਏ ਹੋਵੇਗੀ।

ਇਹ ਵੀ ਪੜ੍ਹੋ- ਵਿਆਹ ਦੇ ਬੰਧਣ 'ਚ ਬੱਝਿਆ ਸਾਬਕਾ ਕ੍ਰਿਕਟਰ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ
ਇਸ ਵਿੱਚ ਜੇਤੂ ਟੀਮ ਨੂੰ ਮਿਲਣ ਵਾਲੀ ਰਕਮ 2.4 ਮਿਲੀਅਨ ਡਾਲਰ ਯਾਨੀ ਲਗਭਗ 20 ਕਰੋੜ ਰੁਪਏ ਹੋਵੇਗੀ। ਇਸ ਟੂਰਨਾਮੈਂਟ ਵਿੱਚ ਕੁੱਲ ਅੱਠ ਟੀਮਾਂ ਭਾਗ ਲੈ ਰਹੀਆਂ ਹਨ ਅਤੇ ਇਨ੍ਹਾਂ ਸਾਰੀਆਂ ਨੂੰ 125,000 ਅਮਰੀਕੀ ਡਾਲਰ ਦਿੱਤੇ ਜਾਣਗੇ। ਜੇਕਰ ਦੇਖਿਆ ਜਾਵੇ ਤਾਂ ਇਹ 2017 ਤੋਂ ਕਿਤੇ ਜ਼ਿਆਦਾ ਹੈ। ਇਸ ਸਾਲ ਆਈਸੀਸੀ ਨੇ ਚੈਂਪੀਅਨਜ਼ ਟਰਾਫੀ ਦੀ ਇਨਾਮੀ ਰਾਸ਼ੀ ਵਿੱਚ 53 ਫੀਸਦੀ ਦਾ ਵਾਧਾ ਕੀਤਾ ਹੈ।

ਇਹ ਵੀ ਪੜ੍ਹੋ- ਤਲਾਕ ਤੋਂ ਬਾਅਦ ਪਹਿਲੇ ਵੈਲੇਨਟਾਈਨ ਡੇਅ 'ਤੇ ਨਤਾਸ਼ਾ ਨੇ ਸਾਂਝੀ ਕੀਤੀ ਪੋਸਟ, ਲਿਖਿਆ- ਤੁਸੀਂ ਗੁਆਚੇ ਨਹੀਂ..
ਜੈ ਸ਼ਾਹ ਨੇ ਇਹ ਗੱਲ ਆਖੀ
ਆਈਸੀਸੀ ਚੇਅਰਮੈਨ ਜੈ ਸ਼ਾਹ ਨੇ ਕਿਹਾ, "ਆਈਸੀਸੀ ਪੁਰਸ਼ ਚੈਂਪੀਅਨਜ਼ ਟਰਾਫੀ ਕ੍ਰਿਕਟ ਦੀ ਦੁਨੀਆ ਲਈ ਇੱਕ ਵੱਡਾ ਪਲ ਹੈ। ਇਸ ਟੂਰਨਾਮੈਂਟ ਦੀ ਵਾਪਸੀ ਦਰਸਾਉਂਦੀ ਹੈ ਕਿ ਵਨਡੇ ਵਿੱਚ ਕਿੰਨੀ ਪ੍ਰਤਿਭਾ ਹੈ। ਇੱਥੇ ਹਰ ਮੈਚ ਬਹੁਤ ਮਹੱਤਵਪੂਰਨ ਹੈ। ਇਨਾਮੀ ਰਾਸ਼ੀ ਵਿੱਚ ਵਾਧਾ ਦਰਸਾਉਂਦਾ ਹੈ ਕਿ ਆਈਸੀਸੀ ਇਸ ਖੇਡ ਵਿੱਚ ਨਿਵੇਸ਼ ਕਰਨਾ ਅਤੇ ਵਿਸ਼ਵ ਪੱਧਰ ਉੱਤੇ ਆਪਣੀ ਸਾਖ ਨੂੰ ਮਜ਼ਬੂਤ ​​ਕਰਨਾ ਚਾਹੁੰਦੀ ਹੈ।

ਇਹ ਵੀ ਪੜ੍ਹੋ- ਬੇਕਾਰ ਸਮਝ ਕੇ ਨਾ ਸੁੱਟੋ ਇਸ ਸਬਜ਼ੀ ਦੇ ਬੀਜ਼, ਫਾਇਦੇ ਕਰ ਦੇਣਗੇ ਹੈਰਾਨ
ਭਾਰਤ-ਪਾਕਿਸਤਾਨ ਮੈਚ 'ਤੇ ਨਜ਼ਰ
ਟੂਰਨਾਮੈਂਟ ਦਾ ਪਹਿਲਾ ਮੈਚ 19 ਨੂੰ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਇਸ ਤੋਂ ਬਾਅਦ 20 ਫਰਵਰੀ ਨੂੰ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਮੈਚ ਖੇਡਿਆ ਜਾਣਾ ਹੈ। ਕ੍ਰਿਕਟ ਦੀ ਦੁਨੀਆ ਦਾ ਸਭ ਤੋਂ ਰੋਮਾਂਚਕ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ 23 ਫਰਵਰੀ ਨੂੰ ਖੇਡਿਆ ਜਾਣਾ ਹੈ। ਇਹ ਮੈਚ ਦੁਬਈ 'ਚ ਖੇਡਿਆ ਜਾਣਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News