ਅਫ਼ਗਾਨਿਸਤਾਨ ਦੇ ਮੌਜੂਦਾ ਹਾਲਾਤ ’ਤੇ ਆਈ. ਸੀ. ਸੀ. ਦਾ ਬਿਆਨ- ਸਥਿਤੀ ’ਤੇ ਹੈ ਪੂਰੀ ਨਜ਼ਰ

Tuesday, Aug 17, 2021 - 07:04 PM (IST)

ਅਫ਼ਗਾਨਿਸਤਾਨ ਦੇ ਮੌਜੂਦਾ ਹਾਲਾਤ ’ਤੇ ਆਈ. ਸੀ. ਸੀ. ਦਾ ਬਿਆਨ- ਸਥਿਤੀ ’ਤੇ ਹੈ ਪੂਰੀ ਨਜ਼ਰ

ਦੁਬਈ— ਅਫ਼ਗਾਨਿਸਤਾਨ ’ਚ ਮੌਜੂਦਾ ਹਾਲਾਤਾਂ ’ਤੇ ਪੂਰੀ ਦੁਨੀਆ ’ਚ ਹਲਚਲ ਹੈ। ਜਦਕਿ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਵੀ ਕ੍ਰਿਕਟ ਦੇ ਲਿਹਾਜ਼ ਨਾਲ ਇਸ ਮਾਮਲੇ ’ਤ ਨਜ਼ਰ ਬਣਾਏ ਹੋਏ ਹੈ। ਸਮਝਿਆ ਜਾਂਦਾ ਹੈ ਕਿ ਦੁਬਈ ਸਥਿਤ ਦਫ਼ਤਰ ਕਾਬੁਲ ’ਚ ਅਫ਼ਗਾਨਿਸਤਾਨ ਕ੍ਰਿਕਟ ਬੋਰਡ (ਏ. ਸੀ. ਬੀ.) ਦੇ ਮੈਂਬਰਾਂ ਨਾਲ ਦੇਸ਼ ’ਚ ਹੋ ਰਹੇ ਬਦਲਾਅ ਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਸਮਝਣ ਲਈ ਲਗਾਤਾਰ ਸੰਪਰਕ ’ਚ ਹਨ। ਇਨ੍ਹਾਂ ਹਾਲਾਤ ਦਰਮਿਆਨ ਏ. ਸੀ. ਬੀ. ਦੇ ਸਾਹਮਣੇ ਸਭ ਤੋਂ ਵੱਡੀਆਂ ਚੁਣੌਤੀਆਂ ’ਚੋਂ ਇਕ ਦੇਸ਼ ’ਚ ਮਹਿਲਾ ਕ੍ਰਿਕਟ ਨੂੰ ਬਣਾਏ ਰੱਖਣਾ ਹੋ ਸਕਦਾ ਹੈ ਜੋ ਹਾਲ ਦੇ ਦਿਨਾਂ ’ਚ ਮਜ਼ਬੂਤ ਹੁੰਦਾ ਗਿਆ ਹੈ। 

ਜ਼ਿਕਰਯੋਗ ਹੈ ਕਿ 2020 ’ਚ ਅਫ਼ਗਾਨਿਸਤਾਨ ਦੀਆਂ 25 ਮੈਂਬਰੀ ਮਹਿਲਾ ਖਿਡਾਰੀਆਂ ਨੂੰ ਪਹਿਲੀ ਵਾਰ ਕੇਂਦਰੀ ਕਰਾਰ ’ਚ ਰੱਖਿਆ ਗਿਆ ਸੀ। ਇਸ ਤੋਂ ਪਹਿਲਾਂ ਇਕ ਰਾਸ਼ਟਰੀ ਮਹਿਲਾ ਟੀਮ ਦੇ ਗਠਨ ਦੇ ਲਈ ਸਾਰੀਆਂ ਰੁਕਾਵਟਾਂ ਨੂੰ ਦੂਰ ਕੀਤਾ ਗਿਆ ਸੀ। ਕੋਸ਼ਿਸ਼ਾਂ ਨੂੰ ਅੱਗੇ ਵਧਾਉਂਦੇ ਹੋਏ ਮਹਿਲਾ ਕ੍ਰਿਕਟਰਾਂ ਦੇ ਲਈ ਹੁਨਰ ਅਧਾਰਤ ਕੈਂਪਾਂ ਦਾ ਵੀ ਆਯੋਜਨ ਕੀਤਾ ਗਿਆ ਸੀ। ਆਈ. ਸੀ. ਸੀ. ਮਹਿਲਾ ਕ੍ਰਿਕਟ ਨਾਲ ਸਬੰਧਤ ਇਕ ਸੂਤਰ ਨੇ ਕਿਹਾ, ‘‘ਇਹ ਇਕ ਵੱਡਾ ਵਿਕਾਸ ਸੀ। ਅਸੀਂ ਨਹੀਂ ਜਾਣਦੇ ਕਿ ਹੁਣ ਕੀ ਹੋਵੇਗਾ।’’ ਦੂਜੇ ਪਾਸੇ ਏ. ਸੀ. ਬੀ. ਨੇ ਖ਼ੁਦ ਸਵੀਕਾਰ ਕੀਤਾ ਕਿ ਆਈ. ਸੀ. ਸੀ. ਦੇ ਪੂਰਨ ਮੈਂਬਰ ਦੇ ਤੌਰ ’ਤੇ ਆਪਣੀ ਖ਼ੁਦ ਦੀ ਇਕ ਰਾਸ਼ਟਰੀ ਮਹਿਲਾ ਟੀਮ ਦੀ ਜ਼ਰੂਰਤ ਹੈ, ਪਰ ਆਉਣ ਵਾਲੇ ਸਮੇਂ ’ਚ ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਕੀ ਹੋਵੇਗਾ, ਇਸ ਬਾਰੇ ਬਹੁਤ ਬੇਯਕੀਨੀ ਹੈ। ਆਈ. ਸੀ. ਸੀ. ਮਹਿਲਾ ਕ੍ਰਿਕਟ ਕਮੇਟੀ ਦੀ ਮੈਂਬਰ ਲਿਸਾ ਸਟਾਲੇਕਰ ਨੇ ਕਿਹਾ, ‘‘ਅਫਗਾਨਿਸਤਾਨ ’ਚ ਮਹਿਲਾ ਕ੍ਰਿਕਟ ਨੂੰ ਲੈ ਕੇ ਕੀ ਹੋ ਰਿਹਾ ਹੈ, ਇਸ ਬਾਰੇ ਮੈਂ ਆਈ. ਸੀ. ਸੀ. ਤੋਂ ਕੁਝ ਨਹੀਂ ਸੁਣਿਆ ਹੈ ਪਰ ਨਿੱਜੀ ਤੌਰ ’ਤੇ ਮੈਂ ਇਸ ਗੱਲ ਤੋਂ ਬਹੁਤ ਫ਼ਿਕਰਮੰਦ ਹਾਂ ਕਿ ਉੱਥੇ ਕੀ ਹੋ ਰਿਹਾ ਹੈ।

ਏ. ਸੀ. ਬੀ. ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸ਼ਫੀਕੁੱਲ੍ਹਾ ਸਟਾਨਿਕਜਈ, ਜਿਸ ਦੀ ਮੌਜੂਦਗੀ ’ਚ ਅਫਗਾਨਿਸਤਾਨ ਨੇ 2017 ’ਚ ਆਈ. ਸੀ. ਸੀ. ਦੀ ਪੂਰਨ ਮੈਂਬਰਸ਼ਿਪ ਪ੍ਰਾਪਤ ਕੀਤੀ ਸੀ ਨੇ ਬਿਆਨ ’ਚ ਕਿਹਾ, ‘‘ਵਿਨਾਸ਼ਕਾਰੀ ਭੂ-ਰਾਜਨੀਤਿਕ ਤਬਦੀਲੀਆਂ ਦੇ ਬਾਵਜੂਦ ਦੇਸ਼ ਦਾ ਕ੍ਰਿਕਟ ਭਾਈਚਾਰਾ ਖੇਡ ਦੇ ਭਵਿੱਖ ਨੂੰ ਲੈ ਕੇ ਆਸਵੰਦ ਹੈ। ਅਫਗਾਨਿਸਤਾਨ ’ਚ ਕ੍ਰਿਕਟ ਦੀ ਸ਼ੁਰੂਆਤ ਸ਼ਰਣਾਰਥੀ ਕੈਂਪਾਂ ਤੋਂ ਹੋਈ ਤੇ ਅਸੀਂ ਇਕ ਲੰਬਾ ਸਫ਼ਰ ਤੈਅ ਕਰ ਚੁੱਕੇ ਹਾਂ। ਬਹੁਤ ਘੱਟ ਸੋਮਿਆਂ ਦੇ ਨਾਲ ਅਸੀਂ ਪੂਰਨ ਮੈਂਬਰਸ਼ਿਪ ਲਈ ਆਪਣੇ ਰਸਤੇ ’ਤੇ ਚੜ੍ਹ ਗਏ ਹਾਂ। ਸਾਨੂੰ ਉਮੀਦ ਹੈ ਤੇ ਮੈਂ ਦੁਆ ਕਰਦਾ ਹਾਂ ਕਿ ਅਫਗਾਨਿਸਤਾਨ ’ਚ ਕ੍ਰਿਕਟ ਦਾ ਵਿਕਾਸ ਜਾਰੀ ਰਹੇ। ਸਾਡੇ ਲਈ ਇਹ ਖੇਡ, ਖੇਡ ਤੋਂ ਪਰੇ ਹੈ। ਕ੍ਰਿਕਟ ਨੇ ਸਾਨੂੰ ਦੁਨੀਆ ਭਰ ’ਚ ਅਫ਼ਗਾਨਾਂ ਦੇ ਅਕਸ ਨੂੰ ਆਸ਼ਾਵਾਦੀ ਬਣਾਉਣ ਵਾਲੀ ਇਕ ਪਛਾਣ ਦਿੱਤੀ ਹੈ। ਕ੍ਰਿਕਟ ਰਾਹੀਂ ਅਸੀਂ ਗਲੋਬਲ ਭਾਈਚਾਰੇ ਨੂੰ ਆਪਣੀ ਪ੍ਰਤਿਭਾ ਤੇ ਅਫਗਾਨ ਯੁਵਾਵਾਂ ’ਚ ਨਿਵੇਸ਼ ਕਰਨ ਲਈ ਰਾਜ਼ੀ ਕੀਤਾ। ਮੈਨੂੰ ਉਮੀਦ ਹੈ ਕਿ ਇਹ ਜਾਰੀ ਰਹੇਗਾ।’’

PunjabKesariਏ. ਸੀ. ਬੀ. ਦੇ ਬੁਲਾਰੇ ਹਿਕਮਤ ਹਸਨ ਨੇ ਇਕ ਬਿਆਨ ’ਚ ਕਿਹਾ, ਫ਼ਿਲਹਾਲ ਅਸੀਂ ਪਾਕਿਸਤਾਨ ਸੀਰੀਜ਼ ’ਤੇ ਧਿਆਨ ਦੇ ਰਹੇ ਹਾਂ। ਸਾਨੂੰ ਵਿਸ਼ਵਾਸ ਹੈ ਕਿ ਇਹ ਹੋਵੇਗੀ। ਜੇਕਰ ਇਹ ਸੀਰੀਜ਼ ਨਹੀਂ ਹੁੰਦੀ ਤਾਂ ਉਨ੍ਹਾਂ ਕਾਰਨਾਂ ਨਾਲ ਜੋ ਸਾਡੇ ਲਈ ਤਰਕਸੰਗਤ ਨਹੀਂ ਹਨ ਅਸੀਂ ਸ਼ਪੇਗੀਜਾ ਕ੍ਰਿਕਟ ਲੀਗ (ਘਰੇਲੂ ਲੀਗ) ਦੀਆਂ ਤਾਰੀਖ਼ਾਂ ਨੂੰ ਅੱਗੇ ਵਧਾ ਸਕਦੇ ਹਾਂ।’’ ਉਨ੍ਹਾਂ ਕਿਹਾ, ‘‘ਪਾਕਿਸਤਾਨ ਸੀਰੀਜ਼ ਲਈ ਟੀਮ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਹੈ। ਕਾਬੁਲ ’ਚ ਇਕ ਮਹੀਨੇ ਤਕ ਕੋਚਾਂ ਨੇ ਖਿਡਾਰੀਆਂ ਨੂੰ ਟ੍ਰੇਨਿੰਗ ਦਿਤੀ ਹੈ। ਅਸੀਂ ਸ਼੍ਰੀਲੰਕਾ ’ਚ ਹੋਣ ਵਾਲੇ ਮੈਚਾਂ ਤੇ ਯੂ. ਏ. ਈ. ’ਚ ਹੋਣ ਵਾਲੇ ਟੀ-20 ਵਰਲਡ ਕੱਪ ਲਈ ਪੂਰੀ ਤਰ੍ਹਾਂ ਤਿਆਰ ਹਾਂ। ਸਾਡੇ ਮੁੱਖ ਕੋਚ ਲਾਂਸ ਕਲੂਜ਼ਨਰ ਈਦ ਤਕ ਕਾਬੁਲ ’ਚ ਸਨ। ਅਸੀਂ ਸ਼ਾਨ ਟੈਟ ਨੂੰ ਗੇਂਦਬਾਜ਼ੀ ਕੋਚ ਦੇ ਤੌਰ ’ਤ ਭਰਤੀ ਕੀਤਾ ਹੈ ਤੇ ਉਹ ਸ਼੍ਰੀਲੰਕਾ ’ਚ ਟੀਮ ’ਚ ਸ਼ਮਲ ਹੋਣਗੇ।


author

Tarsem Singh

Content Editor

Related News