ICC ਨੇ ਕੌਮਾਂਤਰੀ ਤੇ ਅੰਡਰ-19 ਦੇ ਖਿਡਾਰੀਆਂ ਦੇ ਖੇਡਣ ’ਤੇ ਲਿਆ ਵੱਡਾ ਫੈਸਲਾ, ਜਾਣੋ ਪੂਰਾ ਮਾਮਲਾ

11/20/2020 11:40:08 AM

ਨਵੀਂ ਦਿੱਲੀ— ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਵੀਰਵਾਰ ਨੂੰ ਕੌਮਾਂਤਰੀ ਕ੍ਰਿਕਟ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਆਈ. ਸੀ. ਸੀ. ਨੇ ਕੌਮਾਂਤਰੀ ਤੇ ਅੰਡਰ-19 ਕ੍ਰਿਕਟ ਖੇਡਣ ਦੇ ਲਈ ਘੱਟੋ-ਘੱਟ ਉਮਰ ਦੀ ਜ਼ਰੂਰਤ ਨੂੰ ਸਮਝਿਆ ਹੈ। ਚੋਟੀ ਦੇ ਕ੍ਰਿਕਟ ਸੰਘ ਨੇ ਕਿਹਾ ਕਿ 15 ਸਾਲ ਦੇ ਹੇਠਾਂ ਦੇ ਕਿਸੇ ਵੀ ਖਿਡਾਰੀ ਨੂੰ ਅੰਡਰ-19 ਜਾਂ ਫਿਰ ਕੌਮਾਂਤਰੀ ਕ੍ਰਿਕਟ ’ਚ ਖੇਡਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਫਿਰ ਭਾਵੇਂ ਗੱਲ ਪੁਰਸ਼ ਖਿਡਾਰੀ ਦੀ ਹੋਵੇ ਜਾਂ ਮਹਿਲਾ ਖਿਡਾਰੀ ਦੀ।

ਇਹ ਵੀ ਪੜ੍ਹੋ : ਕ੍ਰਿਕਟਰ ਏ.ਬੀ. ਡਿਵਿਲੀਅਰਸ ਦੇ ਘਰ ਆਈ ਵੱਡੀ ਖ਼ੁਸ਼ਖ਼ਬਰੀ, ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ (ਤਸਵੀਰਾਂ)

PunjabKesariਕੌਮਾਂਤਰੀ ਕ੍ਰਿਕਟ ਕਾਊਂਸਲ ਨੇ ਖਿਡਾਰੀਆਂ ਦੀ ਸੁਰੱਖਿਆ ’ਚ ਸੁਧਾਰ ਲਈ ਕੌਮਾਂਤਰੀ ਕ੍ਰਿਕਟ ਲਈ ਘੱਟੋ-ਘੱਟ ਉਮਰ ਪਾਬੰਦੀ ਲਾਗੂ ਕਰਨ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਅਸਧਾਰਨ ਹਾਲਾਤਾਂ ’ਚ 15 ਸਾਲ ਦੇ ਖਿਡਾਰੀਆਂ ਨੂੰ ਵੀ ਮੌਕਾ ਦਿੱਤਾ ਜਾਵੇਗਾ। ਇਕ ਮੈਂਬਰ ਬੋਰਡ ਆਈ. ਸੀ. ਸੀ. ਤੋਂ 15 ਸਾਲ ਤੋਂ ਘੱਟ ਉਮਰ ਦੇ ਖਿਡਾਰੀ ਨੂੰ ਉਨ੍ਹਾਂ ਲਈ ਖੇਡਣ ਦੀ ਇਜਾਜ਼ਤ ਮੰਗ ਸਕਦਾ ਹੈ। ਹਾਲਾਂਕਿ ਉਸ ਖਿਡਾਰੀ ਨੂੰ ਖੇਡ ਦਾ ਤਜਰਬਾ ਅਤੇ ਮਾਨਸਿਕ ਵਿਕਾਸ ਨਾਲ ਮੁਕਾਬਲਾ ਕਰਨ ’ਚ ਸਮਰਥ ਹੋਣਾ ਚਾਹੀਦਾ ਹੈ। ਹਾਲਾਂਕਿ ਪੁਰਸ਼ ਕੌਮਾਂਤਰੀ ਕ੍ਰਿਕਟ ’ਚ ਬਹੁਤ ਘੱਟ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਇੰਨੀ ਉਮਰ ’ਚ ਕੌਮਾਂਤਰੀ ਕ੍ਰਿਕਟ ਖੇਡੀ ਹੈ।


Tarsem Singh

Content Editor

Related News