UAE ਦੇ 3 ਕ੍ਰਿਕਟਰਾਂ ਨੇ ਤੋੜੇ ਐਂਟੀ ਕਰਪੱਸ਼ਨ ਦੇ 13 ਨਿਯਮ, ICC ਨੇ ਚੁੱਕਿਆ ਵੱਡਾ ਕਦਮ

Thursday, Oct 17, 2019 - 04:54 PM (IST)

UAE ਦੇ 3 ਕ੍ਰਿਕਟਰਾਂ ਨੇ ਤੋੜੇ ਐਂਟੀ ਕਰਪੱਸ਼ਨ ਦੇ 13 ਨਿਯਮ, ICC  ਨੇ ਚੁੱਕਿਆ ਵੱਡਾ ਕਦਮ

ਦੁਬਈ— ਸੰਯੁਕਤ ਅਰਬ ਅਮੀਰਾਤ ਕ੍ਰਿਕਟ ਟੀਮ ਦੇ 3 ਸੀਨੀਅਰ ਖਿਡਾਰੀਆਂ ਨੂੰ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਟੀਮ ਦੇ ਕਪਤਾਨ ਮੁਹੰਮਦ ਨਾਵੀਦ, ਬੱਲੇਬਾਜ਼ ਸ਼ੈਮਾਨ ਅਨਵਰ ਅਤੇ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਕਾਦਰ ਅਹਿਮਦ ਨੂੰ ਐਂਟੀ ਕਰਪਸ਼ਨ ਦੇ 13 ਨਿਯਮਾਂ ਨੂੰ ਤੋੜਨ ਦੇ ਚਲਦੇ ਸਜ਼ਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮਹਿਰਦੀਪ ਫੋਟੋਗ੍ਰਾਫਰ 'ਤੇ ਵੀ ਭ੍ਰਿਸ਼ਟਾਚਾਰ ਦੇ ਨਿਯਮਾਂ ਨੂੰ ਤੋੜਨ ਦੇ ਦੋਸ਼ ਲਾਏ ਗਏ ਹਨ।
PunjabKesari
ਨਾਵੀਦ, ਅਨਵਰ ਅਤੇ ਕਾਦਰ 'ਤੇ ਇਹ ਹਨ ਦੋਸ਼
ਆਈ. ਸੀ. ਸੀ. ਵੱਲੋਂ ਜਾਰੀ ਬਿਆਨ ਦੇ ਮੁਤਾਬਕ ਨਾਵੀਦ ਅਤੇ ਅਨਵਰ ਨੇ ਆਗਾਮੀ ਆਈ. ਸੀ. ਸੀ. ਵਰਲਡ ਕੱਪ ਟੀ-20 ਕੁਆਲੀਫਾਇਰਸ 'ਚ ਮੈਚਾਂ ਦੇ ਨਤੀਜੇ 'ਤੇ ਅਸਰ ਪਾਉਣ ਜਾਂ ਫਿਕਸ ਕਰਨ ਦੀ ਸਹਿਮਤੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਈ. ਸੀ. ਸੀ. ਦੀ ਐਂਟੀ ਕਰਪੱਸ਼ਨ ਯੂਨਿਟ ਨੂੰ ਫਿਕਸਿੰਗ ਦੇ ਪ੍ਰਸਤਾਵ 'ਤੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ।

ਦੂਜੇ ਪਾਸੇ ਯੂ. ਏ. ਈ. ਲਈ 11 ਵਨ-ਡੇ ਅਤੇ 10 ਟੀ-20 ਮੈਚ ਖੇਡ ਚੁੱਕੇ ਇਸ 33 ਸਾਲਾ ਕ੍ਰਿਕਟਰ ਕਾਦਰ ਨੇ ਅਪ੍ਰੈਲ 2019 'ਚ ਜ਼ਿੰਬਾਬਵੇ ਅਤੇ ਅਗਸਤ 2019 'ਚ ਨੀਦਰਲੈਂਡਸ ਖਿਲਾਫ ਸੀਰਜ਼ ਦੇ ਦੌਰਾਨ ਭ੍ਰਿਸ਼ਟਾਚਾਰ ਕਰਨ ਦੀ ਪੇਸ਼ਕਸ਼ ਦੀ ਜਾਣਕਾਰੀ ਆਈ. ਸੀ. ਸੀ. ਦੀ ਐਂਟੀ ਕਰਪੱਸ਼ਨ ਯੂਨਿਟ ਨੂੰ ਨਾ ਦੇਣ ਦਾ ਦੋਸ਼ ਹੈ। ਇੰਨਾ ਹੀ ਨਹੀਂ ਅਗਸਤ 2019 'ਚ ਉਨ੍ਹਾਂ ਨੇ ਮਿਹਰਦੀਪ ਫੋਟੋਗ੍ਰਾਫਰ ਨੂੰ ਸੱਟੇਬਾਜ਼ੀ 'ਚ ਕੰਮ ਆਉਣ ਵਾਲੀ ਜਾਣਕਾਰੀ ਦਿੱਤੀ ਸੀ।

ਨਾਵੀਦ ਅਤੇ ਅਨਵਰ ਤੋਂ ਕਾਫੀ ਉਮੀਦਾਂ ਸਨ
PunjabKesari
ਨਾਵੀਦ ਅਤੇ ਅਨਵਰ ਯੂ. ਏ. ਈ. ਟੀਮ ਦੇ ਮੁੱਖ ਖਿਡਾਰੀ ਸਨ ਅਤੇ ਅਤੇ ਇਨ੍ਹਾਂ ਤੋਂ ਕੁਆਲੀਫਾਇਰ ਮੁਕਾਬਲਿਆਂ 'ਚ ਵੱਡੀ ਭੂਮਿਕਾ ਨਿਭਾਉਣ ਦੀ ਉਮੀਦ ਸੀ। ਨਾਵੀਦ ਨੇ ਯੂ. ਏ. ਈ. ਲਈ 39 ਵਨ-ਡੇ (397 ਦੌੜਾਂ ਅਤੇ 53 ਵਿਕਟ) ਅਤੇ 31 ਟੀ-20 ਮੈਚ (176 ਦੌੜਾਂ ਅਤੇ 37 ਵਿਕਟਾਂ) ਖੇਡੇ ਹਨ। ਦੂਜੇ ਪਾਸੇ ਅਨਵਰ ਨੇ 40 ਵਨ-ਡੇ ਅਤੇ 31 ਟੀ-20 ਮੈਚ ਖੇਡਦੇ ਹੋਏ ਕ੍ਰਮਵਾਰ 1219 ਅਤੇ 971 ਦੌੜਾਂ ਬਣਾਈਆਂ ਹਨ।


author

Tarsem Singh

Content Editor

Related News