ਮੈਂ ਮੁੰਬਈ ’ਚ ਧੋਨੀ ਨੂੰ ਮਿਸ ਕਰਾਂਗਾ : ਦੀਪਕ
Wednesday, Nov 27, 2024 - 10:53 AM (IST)
ਸਪੋਰਟਸ ਡੈਸਕ- ਚੇਨਈ ਸੁਪਰ ਕਿੰਗਜ਼ ਤੋਂ ਮੁੰਬਈ ਵਿਚ ਆਏ ਦੀਪਕ ਚਾਹਰ ਨੇ ਕਿਹਾ ਕਿ ਉਹ ਕਾਫੀ ਖੁਸ਼ ਹੈ। ਦੀਪਕ ਨੇ ਕਿਹਾ ਕਿ ਮੈਨੂੰ ਸੀ. ਐੱਸ. ਕੇ. ਦੇ ਨਾਲ ਬਣੇ ਰਹਿਣ ਦੀ ਉਮੀਦ ਸੀ ਪਰ ਕੋਈ ਪਛਤਾਵਾ ਨਹੀਂ ਹੈ। ਹੁਣ ਮੈਂ ਅਜਿਹੀ ਇਕ ਹੋਰ ਮਹਾਨ ਫ੍ਰੈਂਚਾਈਜ਼ੀ ਦੇ ਨਾਲ ਖੇਡਾਂਗਾ, ਜਿਸ ਨੇ 5 ਆਈ. ਪੀ. ਐੱਲ. ਖਿਤਾਬ ਜਿੱਤੇ ਹਨ।
ਮੈਂ ਜ਼ਾਹਿਰ ਤੌਰ ’ਤੇ ਧੋਨੀ ਦੇ ਨਾਲ ਖੇਡਣ ਨੂੰ ਮਿਸ ਕਰਾਂਗਾ। ਮੁੰਬਈ ਇੰਡੀਅਨਜ਼ ਇਕ ਮਹਾਨ ਫ੍ਰੈਂਚਾਈਜ਼ੀ ਹੈ, ਇਸ ਲਈ ਮੈਂ ਅਸਲੀਅਤ ਵਿਚ ਉਸਦੇ ਲਈ ਖੇਡਣ ਲਈ ਉਤਸ਼ਾਹਿਤ ਹਾਂ। ਉਸ ਨੇ ਕਿਹਾ ਕਿ ਇਸ ਸੀਜ਼ਨ ਲਈ ਮੁੰਬਈ ਮਜ਼ਬੂਤ ਦਿਸ ਰਹੀ ਹੈ। ਆਈ. ਪੀ. ਐੱਲ. ਦੇ ਇਤਿਹਾਸ ਵਿਚ ਉਹ ਹਮੇਸ਼ਾ ਮੁੱਖ ਟੀਮ ਰਹੀ ਹੈ। ਮੈਨੂੰ ਉਮੀਦ ਹੈ ਕਿ ਮੈਨੂੰ ਇਸ ਵਾਰ ਮੁੰਬਈ ਟੀਮ ਵਿਚ ਬੱਲੇਬਾਜ਼ੀ ਕਰਨ ਦਾ ਵੀ ਮੌਕਾ ਮਿਲੇਗਾ ਕਿਉਂਕਿ ਮੈਨੂੰ ਸੀ. ਐੱਸ. ਕੇ. ਵਿਚ ਅਜਿਹਾ ਕਰਨ ਦਾ ਜ਼ਿਆਦਾ ਮੌਕਾ ਨਹੀਂ ਮਿਲਿਆ, ਇਸ ਲਈ ਮੈਂ ਨਿਸ਼ਚਿਤ ਰੂਪ ਨਾਲ ਬੱਲੇ ਨਾਲ ਵੀ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗਾ।