ਏਸ਼ੀਆ ਪੈਰਾ-ਏਸ਼ੀਆਡ ''ਚ ਤਮਗਾ ਪੱਕਾ ਕਰਾਂਗਾ : ਝਾਜੁਰੀਆ

11/03/2017 5:10:11 AM

ਨਵੀਂ ਦਿੱਲੀ— ਰੀਓ ਪੈਰਾ-ਓਲੰਪਿਕ ਸੋਨ ਤਮਗਾ ਜੇਤੂ ਦੇਵੇਂਦਰ ਝਾਜੁਰੀਆ ਨੇ ਭਰੋਸਾ ਜਤਾਇਆ ਹੈ ਕਿ ਉਹ ਇੰਡੋਨੇਸ਼ੀਆ ਦੇ ਜਕਾਰਤਾ ਵਿਚ ਹੋਣ ਵਾਲੀਆਂ 2018 ਪੈਰਾ-ਏਸ਼ੀਆਡ ਖੇਡਾਂ ਵਿਚ ਵੀ ਦੇਸ਼ ਲਈ ਤਮਗਾ ਪੱਕਾ ਕਰੇਗਾ।   ਝਾਜੁਰੀਆ ਨੇ ਕਿਹਾ ਕਿ ਰੀਓ ਪੈਰਾ-ਓਲੰਪਿਕ ਖੇਡਾਂ ਤੋਂ ਬਾਅਦ ਉਸਦੇ ਜੀਵਨ ਵਿਚ ਬਹੁਤ ਵੱਡਾ ਬਦਲਾਅ ਆਇਆ ਹੈ। ਉਸਨੂੰ ਖੇਡਾਂ ਦੀਆਂ ਤਿਆਰੀਆਂ 'ਚ ਵੀ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕਾਫੀ ਮਦਦ ਮਿਲ ਰਹੀ ਹੈ। ਆਪਣੇ ਅਗਲੇ ਟੀਚੇ ਬਾਰੇ ਪੁੱਛੇ ਜਾਣ 'ਤੇ ਝਾਜੁਰੀਆ ਨੇ ਕਿਹਾ ਕਿ ਮੇਰਾ ਅਗਲਾ ਟੀਚਾ ਸਿਰਫ ਪੈਰਾ-ਏਸ਼ੀਆ ਖੇਡਾਂ ਹਨ। ਮੈਂ ਇਨ੍ਹਾਂ 'ਚ ਇਸ ਵਾਰ ਵੀ ਦੇਸ਼ ਲਈ ਸੋਨ ਤਮਗਾ ਪੱਕਾ ਕਰਨ ਦਾ ਯਤਨ ਕਰਾਂਗਾ।


Related News