ਅਮਰੀਕਾ ਲੀਗ ''ਚ ਫੁੱਟਬਾਲ ਨੂੰ ਨਵੇਂ ਤਰੀਕੇ ਨਾਲ ਜਿਊਣਾ ਚਾਹੁੰਦਾ ਹਾਂ : ਮੇਸੀ
Thursday, Jun 08, 2023 - 03:40 PM (IST)
ਮਿਆਮੀ— ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਿਲ ਮੇਸੀ ਨੇ ਬੁੱਧਵਾਰ ਨੂੰ ਖੁਲਾਸਾ ਕੀਤਾ ਕਿ ਉਹ ਅਮਰੀਕਾ ਦੀ ਮੇਜਰ ਲੀਗ ਸੌਕਰ 'ਚ ਇੰਟਰ ਮਿਆਮੀ ਲਈ ਖੇਡਣਗੇ, ਜਿਸ ਨਾਲ ਪਿਛਲੇ ਕੁਝ ਸਮੇਂ ਤੋਂ ਚੱਲ ਰਹੀਆਂ ਅਟਕਲਾਂ 'ਤੇ ਵਿਰਾਮ ਲਗ ਗਿਆ ਹੈ। ਮੇਸੀ ਹਾਲ ਹੀ ਵਿੱਚ ਪੈਰਿਸ ਸੇਂਟ-ਜਰਮੇਨ ਦੇ ਨਾਲ ਇਕਰਾਰਨਾਮੇ ਤੋਂ ਬਾਹਰ ਹੋ ਗਿਆ ਸੀ ਅਤੇ ਸਾਊਦੀ ਅਰਬ ਦੇ ਇੱਕ ਕਲੱਬ ਵਿੱਚ ਸ਼ਾਮਲ ਹੋਣ ਦੀ ਅਫਵਾਹ ਸੀ।
ਮੈਸੀ ਮਿਆਮੀ 'ਚ ਸ਼ਾਮਲ ਹੋਣ ਵਾਲੇ ਦੁਨੀਆ ਦੇ ਦੂਜੇ ਸਟਾਰ ਫੁੱਟਬਾਲਰ ਹੋਣਗੇ। ਉਸ ਤੋਂ ਪਹਿਲਾਂ ਇੰਗਲੈਂਡ ਦੇ ਡੇਵਿਡ ਬੇਖਮ ਵੀ ਇਸ ਅਮਰੀਕੀ ਕਲੱਬ ਲਈ ਖੇਡ ਚੁੱਕੇ ਹਨ। ਮੇਸੀ ਨੇ ਕਿਹਾ, "ਵਿਸ਼ਵ ਕੱਪ ਜਿੱਤਣ ਅਤੇ ਬਾਰਸੀਲੋਨਾ ਵਿਚ ਵਾਪਸੀ ਕਰਨ ਵਿਚ ਕਾਮਯਾਬ ਨਾ ਹੋਣ ਤੋਂ ਬਾਅਦ, ਹੁਣ ਮੇਰੀ ਵਾਰੀ ਹੈ ਕਿ ਅਮਰੀਕੀ ਲੀਗ ਵਿਚ ਖੇਡ ਕੇ ਫੁੱਟਬਾਲ ਨੂੰ ਨਵੇਂ ਤਰੀਕੇ ਨਾਲ ਜੀਵਾਂ।"