ਜੰਮੂ-ਕਸ਼ਮੀਰ ਨੂੰ ਵਾਪਸ ਆਪਣਾ ਤਜਰਬਾ ਦੇਣਾ ਚਾਹੁੰਦਾ ਹਾਂ : ਰੈਨਾ
Tuesday, Nov 24, 2020 - 11:24 PM (IST)
ਜੰਮੂ– ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਸੁਰੇਸ਼ ਰੈਨਾ ਨੇ ਜੰਮੂ-ਕਸ਼ਮੀਰ ਖੇਡ ਕਮੇਟੀ ਦੇ ਨਾਲ ਇਕ ਸਮਝੌਤੇ 'ਤੇ ਦਸਤਖਤ ਕਰਨ ਤੋਂ ਬਾਅਦ ਕਿਹਾ ਕਿ ਉਹ ਭਾਰਤ ਲਈ 15 ਸਾਲਾਂ ਤਕ ਖੇਡਿਆ ਤੇ ਇਹ ਤਜਰਬਾ ਹੁਣ ਉਹ ਵਾਪਸ ਜੰਮੂ-ਕਸ਼ਮੀਰ ਦੇ ਖਿਡਾਰੀਆਂ ਨੂੰ ਦੇਣਾ ਚਾਹੁੰਦਾ ਹੈ।
ਜੰਮੂ-ਕਸ਼ਮੀਰ ਖੇਡ ਕਮੇਟੀ ਨੇ ਮੰਗਲਵਾਰ ਨੂੰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਸੁਰੇਸ਼ ਰੈਨਾ ਦੀ ਸੁਰੇਸ਼ ਰੈਨਾ ਕ੍ਰਿਕਟ ਅਕੈਡਮੀ ਦੇ ਨਾਲ ਰਾਜ ਵਿਚ ਨੌਜਵਾਨ ਖਿਡਾਰੀਆਂ ਦੀ ਪ੍ਰਤਿਭਾ ਨੂੰ ਬੜ੍ਹਾਵਾ ਦੇਣ ਲਈ ਸਮਝੌਤੇ 'ਤੇ ਦਸਤਖਤ ਕੀਤੇ ਹਨ। ਇਸ ਸਮਝੌਤੇ ਨੂੰ ਲੈ ਕੇ ਰੈਨਾ ਨੇ ਇੱਥੇ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਕਿਹਾ,''ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਲੱਭਣ ਲਈ ਅਸੀਂ ਜ਼ਮੀਨੀ ਪੱਧਰ 'ਤੇ ਜਾਵਾਂਗੇ ਤੇ ਉਨ੍ਹਾਂ ਨੂੰ ਚੰਗਾ ਕ੍ਰਿਕਟਰ ਬਣਾਵਾਂਗੇ।'' ਉਸ ਨੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਲੱਭਣ ਲਈ ਇਸ ਤਰ੍ਹਾਂ ਦੇ ਕਦਮ ਚੁੱਕੇ ਜਾਣ ਨੂੰ ਲੈ ਕੇ ਰਾਜ ਦੇ ਰਾਜਪਾਲ ਮਨੋਜ ਸਿਨ੍ਹਾ ਦਾ ਧੰਨਵਾਦ ਵੀ ਕੀਤਾ।