ਮੈਨੂੰ ਲਗਦੈ ਵਿਸ਼ਵ ਕੱਪ ''ਚ ਹਰ ਟੀਮ ਲਈ ਖਤਰਾ ਹੋਵੇਗਾ ਵਿੰਡੀਜ਼ : ਬ੍ਰਾਵੋ

03/03/2019 6:47:41 PM

ਕਰਾਚੀ : ਇੰਗਲੈਂਡ ਖਿਲਾਫ ਹੈਰਾਨ ਕਰਨ ਵਾਲੇ ਪ੍ਰਦਰਸ਼ਨ ਤੋਂ ਬਾਅਦ ਵਿੰਡੀਜ਼ ਦੇ ਆਲਰਾਊਂਡਰ ਖਿਡਾਰੀ ਡਵੇਨ ਬ੍ਰਾਵੋ ਨੂੰ ਲਗਦਾ ਹੈ ਕਿ ਉਸ ਦੀ ਟੀਮ ਆਗਾਮੀ ਵਿਸ਼ਵ ਕੱਪ ਵਿਚ ਵਿਰੋਧੀਆਂ ਲਈ ਖਤਰਾ ਹੋਵੇਗੀ। ਬ੍ਰਾਵੋ ਨੇ ਦੁਬਈ ਵਿਚ ਕਿਹਾ ਕਿ ਵਿੰਡੀਜ਼ ਦੀ ਨੌਜਵਾਨ ਟੀਮ ਦੇ ਪ੍ਰਦਰਸ਼ਨ ਨਾਲ ਕਾਫੀ ਪ੍ਰਭਾਵਤ ਹਨ ਅਤੇ ਇਸ ਦਾ ਸਬੂਤ ਇੰਗਲੈਂਡ ਖਿਲਾਫ ਵਨ ਡੇ ਸੀਰੀਜ਼ ਵੀ ਦਿਸਦਾ ਹੈ।

PunjabKesari

ਉਸ ਨੇ ਕਿਹਾ, ''ਸਾਡੀ ਟੀਮ ਵਿਚ ਕੁਝ ਚੰਗੇ ਨੌਜਵਾਨ ਖਿਡਾਰੀ ਹਨ। ਉਸ ਦੇ ਖੇਡ ਵਿਚ ਸੁਧਾਰ ਆ ਰਿਹਾ ਹੈ ਅਤੇ ਮੈਨੂੰ ਲਗਦਾ ਹੈ ਕਿ ਵਿਸ਼ਵ ਕੱਪ ਵਿਚ ਇਹ ਟੀਮ ਦੂਜੀਆਂ ਟੀਮਾਂ ਲਈ ਖਤਰਾ ਹੋਵੇਗੀ। ਕਿਸੇ ਵੀ ਟੀਮ ਨੂੰ ਮਜ਼ਬੂਤ ਦਾਅਵੇਦਾਰ ਨਹੀਂ ਕਿਹਾ ਜਾ ਸਕਦਾ। ਕੋਈ ਵੀ ਟੀਮ ਕਿਸੇ ਵੀ ਦਿਨ ਚੰਗਾ ਕਰ ਸਕਦੀ ਹੈ ਪਰ ਮੈਂ ਵਿੰਡੀਜ਼ ਦੇ ਚੰਗੇ ਪ੍ਰਦਰਸ਼ਨ ਨੂੰ ਲੈ ਕੇ ਆਸਬੰਦ ਹਾਂ ਕਿਉਂਕਿ ਸਾਡੀ ਟੀਮ ਵਿਚ ਹੁਨਰ ਅਤੇ ਨੌਜਵਾਨਾਂ ਦਾ ਚੰਗਾ ਮਿਸ਼ਰਣ ਹੈ।''


Related News