ਮੈਂ ਆਪਣੇ ਖਿਡਾਰੀਆਂ ਨੂੰ ਗਾਲ੍ਹਾਂ ਕੱਢਣ ਤੋਂ ਕਰਦਾ ਹਾਂ ਮਨ੍ਹਾ : ਧੋਨੀ

Sunday, Jul 22, 2018 - 08:53 PM (IST)

ਮੈਂ ਆਪਣੇ ਖਿਡਾਰੀਆਂ ਨੂੰ ਗਾਲ੍ਹਾਂ ਕੱਢਣ ਤੋਂ ਕਰਦਾ ਹਾਂ ਮਨ੍ਹਾ : ਧੋਨੀ

ਨਵੀਂ ਦਿੱਲੀ— ਭਰਤ ਸੁੰਦਰੇਸ਼ਨ ਦੀ ਕਿਤਾਬ 'ਦ ਧੋਨੀ ਟਚ' 'ਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਬਾਰੇ 'ਚ ਦੱਸਿਆ ਗਿਆ ਹੈ ਕਿ ਉਸ ਨੇ ਹਮੇਸ਼ਾ ਆਪਣੇ ਖਿਡਾਰੀਆਂ ਨੂੰ ਮਾਂ-ਭੈਣ ਦੀ ਗਾਲ੍ਹਾਂ ਦੇਣ ਲਈ ਮਨ੍ਹਾ ਕੀਤਾ। ਮੈਦਾਨ 'ਤੇ ਜਿੰਨ੍ਹਾਂ ਮਰਜੀ ਭਰਿਆ ਮਾਹੌਲ ਹੋਵੇ ਪਰ ਧੋਨੀ ਹਮੇਸ਼ਾ ਹੀ ਕੂਲ ਰਹਿੰਦੇ ਹਨ। ਸਾਲ 2008 'ਚ ਭਾਰਤੀ ਟੀਮ ਨੇ ਆਸਟਰੇਲੀਆ ਦਾ ਦੌਰਾ ਕੀਤਾ ਅਤੇ ਇਹ ਧੋਨੀ ਦੀ ਕਪਤਾਨੀ 'ਚ ਪਹਿਲਾਂ ਵਿਦੇਸ਼ੀ ਦੌਰਾ ਸੀ। ਉਸ ਸਮੇਂ ਆਸਟਰੇਲੀਆ ਟੀਮ ਆਪਣੀ ਹਮਲਾਵਾਰ ਨੀਤੀ ਲਈ ਜਾਣੀ ਜਾਂਦੀ ਸੀ, ਪਰ ਧੋਨੀ ਨੇ ਆਪਣੇ ਖਿਡਾਰੀਆਂ ਨਾਲ ਕਿਸੇ ਵੀ ਵਿਰੋਧ ਦੇ ਨਾਲ ਛੇੜਛਾੜ ਲਈ ਮਨ੍ਹਾ ਕੀਤਾ ਸੀ।
2008 'ਚ ਕਾਮਨਵੇਲਥ ਸੀਰੀਜ਼ ਦੌਰਾਨ ਆਸਟਰੇਲੀਆ ਦੀ ਪੂਰੀ ਟੀਮ 159 ਦੌੜਾਂ 'ਤੇ ਆਲਆਊਟ ਗੋ ਗਈ ਸੀ। ਤਾਂ ਧੋਨੀ ਨੇ ਆਪਣੀ ਟੀਮ ਦੇ ਖਿਡਾਰੀਆਂ ਨੂੰ ਕਿਹਾ ਸੀ ਕਿ ਉਹ ਜਿੱਤ ਦਾ ਜਸ਼ਨ ਨਾ ਮਨਾਏ। ਭਰਤ ਸੁੰਦਰ ਨੇ ਆਪਣੀ ਕਿਤਾਬ 'ਚ ਇਹ ਦੱਸਿਆ ਕਿ ਮਾਹੀ ਆਸਟਰੇਲੀਆ ਟੀਮ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਹਰਾਉਣਾ ਕੋਈ ਵੱਡੀ ਗੱਲ ਨਹੀਂ ਹੈ। ਜੇਕਰ ਅਸੀਂ ਜਿੱਤ ਦਾ ਜ਼ਿਆਦਾ ਜਸ਼ਨ ਮਨਾਉਂਦੇ ਤਾਂ ਆਸਟਰੇਲੀਆਈ ਟੀਮ ਨੂੰ ਲੱਗਦਾ ਕਿ ਇਹ ਇਕ ਉਲਟਫੇਰ ਹੋਇਆ ਹੈ। ਅਸੀਂ ਉਨ੍ਹਾਂ ਨੂੰ ਇਹ ਮਹਿਸੂਸ ਕਰਵਾਉਣਾ ਚਾਹੁੰਦੇ ਸੀ ਕਿ ਇਹ ਤੁੱਕਾ ਨਹੀਂ ਹੈ। ਇਹ ਅੱਗੇ ਵੀ ਹੁੰਦਾ ਰਹੇਗਾ।
ਧੋਨੀ ਦੇ ਇਕ ਨੇੜਲੇ ਦੋਸਤ ਨੇ ਕਿਤਾਬ 'ਚ ਕਿਹਾ ਕਿ ਧੋਨੀ ਆਪਣੀ ਸਟ੍ਰਾਇਲ 'ਚ ਗੋਲੀ ਮਾਰਦੇ ਹਨ। ਧੋਨੀ ਦਾ ਮੰਨਣਾ ਸੀ ਕਿ ਜੇਕਰ ਉਹ ਆਪਣੇ ਖਿਡਾਰੀਆਂ ਨੂੰ ਮਾਂ-ਭੈਣ ਦੀਆਂ ਗਾਲ੍ਹਾਂ ਦੇਣ ਦੀ ਛੂਟ ਦੇਣ ਤਾਂ ਉਸ ਦਾ ਖੇਡ ਨਹੀਂ, ਬਲਕਿ ਉਸ ਦੀਆਂ ਗੱਲਾਂ ਵਿਰੋਧੀਆਂ ਨੂੰ ਪਰੇਸ਼ਾਨ ਕਰਦੀਆਂ। ਧੋਨੀ ਕਦੇ ਵੀ ਹਮਲਾਵਾਰ ਨੀਤੀ ਦਿਖਾਉਣ 'ਚ ਵਿਸ਼ਵਾਸ ਨਹੀਂ ਕਰਦੇ ਸਨ। ਧੋਨੀ ਦਾ ਕਹਿਣਾ ਸੀ ਕਿ ਜੇਕਰ ਤੁਸੀਂ ਆਸਟਰੇਲੀਆਈ ਖਿਡਾਰੀਆਂ ਨੂੰ ਪਰੇਸ਼ਾਨ ਕਰਨਾ ਚਾਹੁੰਦੇ ਹੋ ਤਾਂ ਆਪਣੇ ਸਟਾਇਲ ਨਾਲ ਕਰੋਂ ਨਾ ਕਿ ਆਸਟਰੇਲੀਆਈ ਅੰਦਾਜ਼ 'ਚ।
ਧੋਨੀ ਨੇ 90 ਟੈਸਟ ਮੈਚਾਂ 'ਚ 38.90 ਦੀ ਔਸਤ ਨਾਲ 4876 ਦੌੜਾਂ ਬਣਾਈਆਂ ਹਨ, ਜਿਸ ਦੌਰਾਨ ਉਸ ਨੇ 6 ਸੈਂਕੜੇ, 1 ਦੋਹਰਾ ਸੈਂਕੜਾ ਅਤੇ 33 ਅਰਧ ਸੈਂਕੜੇ ਜੜੇ ਹਨ। ਉੱਥੇ ਹੀ 321 ਵਨਡੇ ਮੈਚਾਂ 'ਚ ਧੋਨੀ ਨੇ 51.25 ਦੀ ਔਸਤ ਤੋਂ 10046 ਦੌੜਾਂ ਬਣਾਈਆਂ ਹਨ। ਵਨਡੇ 'ਚ ਧੋਨੀ 10 ਸੈਂਕੜੇ, 67 ਅਰਧ ਸੈਂਕੜੇ ਲਗਾ ਚੁੱਕੇ ਹਨ। ਧੋਨੀ ਨੇ ਵਨਡੇ 'ਚ ਹੁਣ ਤੱਕ 217 ਛੱਕੇ ਅਤੇ 776 ਚੌਕੇ ਲਗਾਏ ਹਨ।


Related News