ਗੰਭੀਰ ਨੂੰ ਬੱਲੇਬਾਜ਼ ਦੇ ਰੂਪ ''ਚ ਪਸੰਦ ਕਰਦਾ ਹਾਂ ਪਰ ਇਨਸਾਨ ਦੇ ਤੌਰ ''ਤੇ ਨਹੀਂ: ਅਫਰੀਦੀ

Monday, Jul 20, 2020 - 12:17 AM (IST)

ਗੰਭੀਰ ਨੂੰ ਬੱਲੇਬਾਜ਼ ਦੇ ਰੂਪ ''ਚ ਪਸੰਦ ਕਰਦਾ ਹਾਂ ਪਰ ਇਨਸਾਨ ਦੇ ਤੌਰ ''ਤੇ ਨਹੀਂ: ਅਫਰੀਦੀ

ਨਵੀਂ ਦਿੱਲੀ – ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਕਿਹਾ ਹੈ ਕਿ ਉਹ ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਗੌਤਮ ਗੰਭੀਰ ਨੂੰ ਇਕ ਬੱਲੇਬਾਜ਼ ਦੇ ਰੂਪ ਵਿਚ ਬੇਸ਼ੱਕ ਪਸੰਦ ਕਰਦਾ ਹੈ ਪਰ ਇਨਸਾਨ ਦੇ ਤੌਰ 'ਤੇ ਉਸਦੇ ਨਾਲ ਉਸਦੇ ਮਤਭੇਦ ਹਨ। ਗੰਭੀਰ ਤੇ ਅਫਰੀਦੀ ਵਿਚਾਲੇ ਪਹਿਲਾਂ ਤੋਂ ਹੀ ਮਤਭੇਦ ਹਨ ਤੇ ਦੋਵੇਂ ਹੀ ਖਿਡਾਰੀਆਂ ਦੀ ਕਈ ਵਾਰ ਮੈਦਾਨ ਦੇ ਅੰਦਰ ਤੇ ਬਾਹਰ ਿਤੱਖੀ ਬਹਿਸਬਾਜ਼ੀ ਹੋ ਚੁੱਕੀ ਹੈ। ਗੰਭੀਰ ਤੇ ਅਫਰੀਦੀ ਅਕਸਰ ਸੋਸ਼ਲ ਮੀਡੀਆ 'ਤੇ ਉਲਝਦੇ ਰਹਿੰਦੇ ਹਨ। ਅਫਰੀਦੀ ਨੇ ਇਕ ਇੰਟਰਵਿਊ ਵਿਚ ਿਕਹਾ,''ਇਕ ਕ੍ਰਿਕਟਰ ਤੇ ਬੱਲੇਬਾਜ਼ ਦੇ ਤੌਰ 'ਤੇ ਮੈਂ ਗੰਭੀਰ ਨੂੰ ਪਸੰਦ ਕਰਦਾ ਹਾਂ ਪਰ ਇਨਸਾਨ ਦੇ ਤੌਰ 'ਤੇ ਉਹ ਕਦੇ-ਕਦੇ ਅਜਿਹੀਆਂ ਚੀਜ਼ਾਂ ਕਰਦਾ ਹੈ, ਜਿਸ ਤੋਂ ਮੈਨੂੰ ਦਿੱਕਤ ਹੈ।''


author

Inder Prajapati

Content Editor

Related News