ਆਈ. ਲੀਗ 30 ਨਵੰਬਰ ਤੋਂ ਹੋਵੇਗੀ ਸ਼ੁਰੂ
Friday, Oct 25, 2019 - 11:30 PM (IST)

ਨਵੀਂ ਦਿੱਲੀ— ਆਈ. ਲੀਗ ਦਾ ਨਵਾਂ ਸੈਸ਼ਨ 30 ਨਵੰਬਰ ਤੋਂ ਸ਼ੁਰੂ ਹੋਵੇਗਾ ਪਰ ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਨੇ ਹੁਣ ਤਕ ਆਗਾਮੀ ਸੈਸ਼ਨ ਦੇ ਲਈ ਪ੍ਰਸਾਰਕ ਦੀ ਪੁਸ਼ਟੀ ਨਹੀਂ ਕੀਤੀ। ਇਹ ਫੈਸਲਾ ਸ਼ੁੱਕਰਵਾਰ ਨੂੰ ਲੀਗ ਕਮੇਟੀ ਦੀ ਬੈਠਕ 'ਚ ਲਿਆ ਗਿਆ। ਆਈ. ਲੀਗ 'ਚ ਜੋ ਪ੍ਰਮੁੱਖ ਟੀਮਾਂ ਹਿੱਸਾ ਲੈਣਗੀਆਂ ਉਸ 'ਚ ਮੌਜੂਦਾ ਚੈਂਪੀਅਨ ਚੇਨਈ ਸਿਟੀ, ਕੋਲਕਾਤਾ ਦੀ ਮੋਹਨ ਬਾਗਾਨ ਤੇ ਈਸਟ ਬੰਗਾਲ ਤੇ ਰੀਅਲ ਕਸ਼ਮੀਰ ਏ. ਐੱਫ. ਸੀ. ਸ਼ਾਮਿਲ ਹਨ।