ਭਾਰਤ ਦੀ ‘ਬੀ’ ਟੀਮ ਹੱਥੋਂ ਹਾਰ ਜਾਣ ਦਾ ਦਰਦ ਮੈਂ ਸਮਝ ਸਕਦਾ ਹਾਂ : ਪੇਨ
Saturday, Mar 09, 2024 - 07:16 PM (IST)
ਨਵੀਂ ਦਿੱਲੀ- ਟਿਮ ਪੇਨ ਨੇ ਪੁਰਾਣੇ ਵਿਰੋਧੀ ਇੰਗਲੈਂਡ ਨੂੰ ਹਾਰਦੇ ਹੋਏ ਦੇਖਣਾ ਚੰਗਾ ਲੱਗਦਾ ਹੈ ਪਰ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਨੂੰ ਪਤਾ ਹੈ ਕਿ ਟੈਸਟ ਕ੍ਰਿਕਟ ’ਚ ਭਾਰਤ ਦੀ ‘ਬੀ’ ਟੀਮ ਹੱਥੋਂ ਹਾਰ ਜਾਣ ਦਾ ਦਰਦ ਕੀ ਹੁੰਦਾ ਹੈ। ਪੇਨ 2020-21 ਦੀ ਬਾਰਡਰ ਗਾਵਸਕਰ ਟਰਾਫੀ ਦੌਰਾਨ ਆਸਟ੍ਰੇਲੀਆ ਦਾ ਕਪਤਾਨ ਸੀ ਜਦੋਂ ਭਾਰਤ ਨੇ ਉਸ ਨੂੰ ਉਸੇ ਦੀ ਧਰਤੀ ’ਤੇ 2-1 ਨਾਲ ਹਰਾਇਆ ਸੀ। ਵਿਰਾਟ ਕੋਹਲੀ ਉਸ ਸਮੇਂ ਪਹਿਲੇ ਟੈਸਟ ਤੋਂ ਬਾਅਦ ਵਤਨ ਪਰਤ ਆਇਆ ਸੀ ਤੇ ਰੋਹਿਤ ਸ਼ਰਮਾ ਪਹਿਲੇ ਦੋ ਟੈਸਟਾਂ ’ਚੋਂ ਬਾਹਰ ਸੀ। ਤਦ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਤੇ ਉਮੇਸ਼ ਯਾਦਵ ਸੱਟ ਕਾਰਨ ਬਾਹਰ ਸਨ ਜਦਕਿ ਆਰ. ਅਸ਼ਵਿਨ ਤੇ ਜਸਪ੍ਰੀਤ ਬੁਮਰਾਹ ਗਾਬਾ ’ਤੇ ਆਖਰੀ ਟੈਸਟ ਲਈ ਉਪਲਬੱਧ ਨਹੀਂ ਸਨ।ਅਜਿਹੇ ਵਿਚ ਅਜਿੰਕਯ ਰਹਾਨੇ ਨੇ ਨੌਜਵਾਨ ਭਾਰਤੀ ਟੀਮ ਦੀ ਅਗਵਾਈ ਕਰਕੇ ਇਤਿਹਾਸਕ ਜਿੱਤ ਦਿਵਾਈ ਸੀ।
ਪੇਨ ਨੇ ਕਿਹਾ,‘‘ਮੈਨੂੰ ਪਤਾ ਹੈ ਕਿ ਭਾਰਤ ਦੀ ‘ਬੀ’ ਟੀਮ ਹੱਥੋਂ ਹਾਰ ਜਾਮ ’ਤੇ ਕਿਵੇਂ ਲੱਗਦਾ ਹੈ। ਸਾਡੇ ਨਾਲ ਸਾਡੇ ਦੇਸ਼ ਵਿਚ ਇਹ ਹੋ ਚੱਕਾ ਹੈ। ਭਾਰਤ ਦੇ ਕੁਝ ਵੱਡੇ ਖਿਡਾਰੀ ਇਸ ਲੜੀ ’ਚ ਵਿਚ ਨਹੀਂ ਸੀ, ਜਿਸ ਦਾ ਇੰਗਲੈਂਡ ਨੂੰ ਫਾਇਦਾ ਚੁੱਕਣਾ ਚਾਹੀਦਾ ਸੀ।’’