ਟੋਕੀਓ ਓਲੰਪਿਕ ਫਾਈਨਲ ਖੇਡ ਸਕਦੇ ਹਾਂ : ਹਾਕੀ ਕਪਤਾਨ ਮਨਪ੍ਰੀਤ
Wednesday, Jan 01, 2020 - 05:44 PM (IST)

ਸਪੋਰਟਸ ਡੈਸਕ— ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਭਾਰਤੀ ਟੀਮ ਟੋਕੀਓ ਓਲੰਪਿਕ 'ਚ ਫਾਈਨਲ ਤੱਕ ਪਹੁੰਚ ਸਕਦੀ ਹੈ ਬਸ਼ਰਤੇ ਅਨੁਸ਼ਾਸਨ ਦੇ ਨਾਲ ਲਗਾਤਾਰ ਚੰਗਾ ਪ੍ਰਦਰਸ਼ਨ ਕਰਦੀ ਰਹੇ। ਭਾਰਤੀ ਟੀਮ ਵਿਸ਼ਵ ਕੱਪ 2018 'ਚ ਕੁਆਟਰ ਫਾਈਨਲ ਤੋਂ ਬਾਹਰ ਹੋ ਗਈ ਸੀ। ਭਾਰਤੀ ਟੀਮ ਨੇ ਉਸ ਤੋਂ ਬਾਅਦ ਆਸਟਰੇਲੀਆਈ ਕੋਚ ਗਰਾਹਮ ਰੀਡ ਦੇ ਮਾਰਗਦਰਸ਼ਨ 'ਚ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ।
ਮਨਪ੍ਰੀਤ ਨੇ ਕਿਹਾ ਕਿ ਪਿੱਛਲਾ ਸਾਲ ਟੀਮ ਲਈ ਚੰਗਾ ਰਿਹਾ ਹਾਲਾਂਕਿ ਉੱਚ ਪੱਧਰ 'ਤੇ ਜ਼ਿਆਦਾ ਖੇਡਣ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ, ''2019 ਚੰਗਾ ਰਿਹਾ। ਅਸੀਂ ਸ਼ੁਰੂਆਤ 'ਚ 5ਵੇਂ ਸਥਾਨ 'ਤੇ ਸਨ ਅਤੇ ਉਸ ਨੂੰ ਬਰਕਰਾਰ ਰੱਖਣ 'ਚ ਕਾਮਯਾਬ ਰਹੇ। ਪ੍ਰੋ ਲੀਗ ਦੇ ਪਹਿਲੇ ਸੈਸ਼ਨ ਤੋਂ ਨਾਂ ਵਾਪਸ ਲੈਣ ਵਾਲੀ ਭਾਰਤੀ ਟੀਮ 18 ਅਤੇ 19 ਜਨਵਰੀ ਨੂੰ ਡੱਚ ਟੀਮ ਖਿਲਾਫ ਖੇਡੇਗੀ। ਇਸ ਤੋਂ ਬਾਅਦ ਉਸ ਨੂੰ ਅੱਠ ਅਤੇ 9 ਫਰਵਰੀ ਨੂੰ ਬੈਲਜ਼ੀਅਮ ਤੋਂ ਅਤੇ 22 ਅਤੇ 23 ਫਰਵਰੀ ਨੂੰ ਆਸਟਰੇਲੀਆ ਨਾਲ ਖੇਡਣਾ ਹੈ।