ਏਸ਼ੀਆ ਕੱਪ ਲਈ Team India ਦਾ ਐਲਾਨ ! ਵੈਭਵ ਸਮੇਤ ਕਈ ਧਾਕੜ ਖਿਡਾਰੀਆਂ ਦੀ ਟੀਮ ''ਚ ਐਂਟਰੀ

Monday, Nov 02, 2026 - 06:46 PM (IST)

ਏਸ਼ੀਆ ਕੱਪ ਲਈ Team India ਦਾ ਐਲਾਨ ! ਵੈਭਵ ਸਮੇਤ ਕਈ ਧਾਕੜ ਖਿਡਾਰੀਆਂ ਦੀ ਟੀਮ ''ਚ ਐਂਟਰੀ

ਸਪੋਰਟਸ ਡੈਸਕ : ਏਸੀਸੀ ਰਾਈਜ਼ਿੰਗ ਸਟਾਰਜ਼ ਏਸ਼ੀਆ ਕਪ 2026 ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੀ ਸੀਨੀਅਰ ਸਿਲੈਕਸ਼ਨ ਕਮੇਟੀ ਵੱਲੋਂ 15 ਮੈਂਬਰੀ ਇੰਡੀਆ-ਏ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਟੂਰਨਾਮੈਂਟ ਵਿੱਚ ਤਿਲਕ ਵਰਮਾ ਟੀਮ ਦੀ ਕਪਤਾਨੀ ਸੰਭਾਲਣਗੇ, ਜਦਕਿ ਰਜਤ ਪਾਟੀਦਾਰ ਉਪ-ਕਪਤਾਨ ਹੋਣਗੇ। ਇਸ ਤੋਂ ਇਲਾਵਾ ਨੌਜਵਾਨ ਖਿਡਾਰੀ ਵੈਭਵ ਸੂਰਿਆਵੰਸ਼ੀ ਨੂੰ ਵੀ ਟੀਮ ਵਿੱਚ ਥਾਂ ਦਿੱਤੀ ਗਈ ਹੈ। ਇਹ ਟੂਰਨਾਮੈਂਟ 19 ਤੋਂ 29 ਨਵੰਬਰ 2026 ਤੱਕ ਕਤਰ ਦੀ ਰਾਜਧਾਨੀ ਦੋਹਾ ਵਿੱਚ ਖੇਡਿਆ ਜਾਵੇਗਾ।

15 ਮੈਂਬਰੀ ਭਾਰਤੀ ਟੀਮ
ਟੀਮ ਵਿੱਚ ਅਭਿਸ਼ੇਕ ਸ਼ਰਮਾ, ਰਿੰਕੂ ਸਿੰਘ ਅਤੇ ਹਰਸ਼ਿਤ ਰਾਣਾ ਵਰਗੇ ਪ੍ਰਮੁੱਖ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਦਕਿ ਵਿਕਟਕੀਪਰ ਵਜੋਂ ਪ੍ਰਭਸਿਮਰਨ ਸਿੰਘ ਅਤੇ ਕੁਮਾਰ ਕੁਸ਼ਾਗਰ ਦੀ ਚੋਣ ਹੋਈ ਹੈ।
ਟੀਮ ਖਿਡਾਰੀਆਂ ਦੀ ਪੂਰੀ ਸੂਚੀ:
ਅਭਿਸ਼ੇਕ ਸ਼ਰਮਾ, ਵੈਭਵ ਸੂਰਿਆਵੰਸ਼ੀ, ਪ੍ਰਭਸਿਮਰਨ ਸਿੰਘ (ਵਿਕਟਕੀਪਰ), ਤਿਲਕ ਵਰਮਾ (ਕਪਤਾਨ), ਰਜਤ ਪਾਟੀਦਾਰ (ਉਪ-ਕਪਤਾਨ), ਰਿੰਕੂ ਸਿੰਘ, ਕੁਮਾਰ ਕੁਸ਼ਾਗਰ (ਵਿਕਟਕੀਪਰ), ਸੂਰਯਾਂਸ਼ ਸ਼ੇਡਗੇ, ਸ਼ਾਹਬਾਜ਼ ਅਹਿਮਦ, ਵਿਪ੍ਰਜ ਨਿਗਮ, ਹਰਸ਼ ਦੁਬੇ, ਤਨੁਸ਼ ਕੋਟੀਆਨ, ਹਰਸ਼ਿਤ ਰਾਣਾ, ਪ੍ਰਿੰਸ ਯਾਦਵ, ਅਰਸ਼ਦ ਖਾਨ

ਗਰੁੱਪ ਅਤੇ ਮੈਚਾਂ ਦਾ ਸ਼ੈਡਿਊਲ
ਟੂਰਨਾਮੈਂਟ ਵਿੱਚ ਕੁੱਲ 8 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਭਾਰਤ ਨੂੰ ਗਰੁੱਪ-ਬੀ ਵਿੱਚ ਰੱਖਿਆ ਗਿਆ ਹੈ:
-ਗਰੁੱਪ-ਏ: ਬਾਂਗਲਾਦੇਸ਼-ਏ, ਸ਼੍ਰੀਲੰਕਾ-ਏ, ਅਫਗਾਨਿਸਤਾਨ-ਏ ਅਤੇ ਹਾਂਗਕਾਂਗ ਚੀਨ।
-ਗਰੁੱਪ-ਬੀ: ਇੰਡੀਆ-ਏ, ਪਾਕਿਸਤਾਨ-ਏ, ਨੇਪਾਲ ਅਤੇ ਯੂਏਈ।

ਭਾਰਤੀ ਟੀਮ ਦੇ ਲੀਗ ਮੈਚਾਂ ਦਾ ਸ਼ੈਡਿਊਲ ਇਸ ਪ੍ਰਕਾਰ ਹੈ:
-20 ਨਵੰਬਰ: ਇੰਡੀਆ-ਏ ਬਨਾਮ ਨੇਪਾਲ (ਵੈਸਟ ਐਂਡ ਪਾਰਕ ਇੰਟਰਨੈਸ਼ਨਲ ਸਟੇਡੀਅਮ, ਦੋਹਾ)।
-22 ਨਵੰਬਰ: ਇੰਡੀਆ-ਏ ਬਨਾਮ ਪਾਕਿਸਤਾਨ-ਏ (ਵੈਸਟ ਐਂਡ ਪਾਰਕ ਇੰਟਰਨੈਸ਼ਨਲ ਸਟੇਡੀਅਮ, ਦੋਹਾ)।
-24 ਨਵੰਬਰ: ਇੰਡੀਆ-ਏ ਬਨਾਮ ਯੂਏਈ (ਯੂਨੀਵਰਸਿਟੀ ਆਫ ਦੋਹਾ ਫਾਰ ਸਾਇੰਸ ਐਂਡ ਟੈਕਨਾਲੋਜੀ)।
ਦੋਵਾਂ ਗਰੁੱਪਾਂ ਵਿੱਚੋਂ ਚੋਟੀ ਦੀਆਂ ਦੋ-ਦੋ ਟੀਮਾਂ ਸੈਮੀਫਾਈਨਲ ਵਿੱਚ ਪਹੁੰਚਣਗੀਆਂ, ਜੋ 26 ਤੇ 27 ਨਵੰਬਰ ਨੂੰ ਖੇਡੇ ਜਾਣਗੇ। ਫਾਈਨਲ ਮੁਕਾਬਲਾ 29 ਨਵੰਬਰ ਨੂੰ ਖੇਡਿਆ ਜਾਵੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Shivani Bassan

Content Editor

Related News