ਅਜੇ ਮੈਂ ਖਤਮ ਨਹੀਂ ਹੋਈ ਹਾਂ : ਦੁਤੀ ਚੰਦ

Wednesday, Jul 17, 2019 - 09:20 PM (IST)

ਅਜੇ ਮੈਂ ਖਤਮ ਨਹੀਂ ਹੋਈ ਹਾਂ : ਦੁਤੀ ਚੰਦ

ਨਵੀਂ ਦਿੱਲੀ- ਸਟਾਰ ਫਰਾਟਾ ਦੌੜਾਕ ਦੁਤੀ ਚੰਦ ਨੇ ਕਿਹਾ ਕਿ ਉਹ ਅਜੇ ਖਤਮ ਨਹੀਂ ਹੋਈ ਹੈ। ਸਮਲਿੰਗੀ ਰਿਸ਼ਤੇ ਦੇ ਖੁਲਾਸੇ ਤੋਂ ਬਾਅਦ ਕੁਝ ਹਲਕਿਆਂ ਵਿਚ ਫੈਲੀ ਨਾਕਾਰਾਤਮਕਤਾ ਦੇ ਬਾਵਜੂਦ ਪਿਛਲੇ ਹਫਤੇ ਵਿਸ਼ਵ ਯੂਨੀਵਰਸਿਟੀ ਖੇਡਾਂ ਵਿਚ ਸੋਨ ਤਮਗਾ ਜਿੱਤਣ ਤੋਂ ਬਾਅਦ ਉਸ ਦੀਆਂ ਨਵਆਂ ਸਫਲਤਾਵਾਂ ਲਈ ਹੋਰ ਲਾਲਸਾ ਵਧ ਗਈ ਹੈ। 23 ਸਾਲਾ ਦੀ ਦੁਤੀ ਨੇ 9 ਜੁਲਾਈ ਨੂੰ ਨਪੋਲੀ 'ਚ ਵਿਸ਼ਵ ਯੂਨੀਵਰਸਿਟੀ ਖੇਡਾਂ 'ਚ ਸੋਨ ਤਮਗਾ ਜਿੱਤਿਆ ਤੇ ਉਹ ਇਹ ਕਾਰਨਾਮਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ।  
ਦੁਤੀ ਨੇ ਕਿਹਾ ਕਿ ਇਹ ਉਸ ਦੇ ਆਲੋਚਕਾਂ ਨੂੰ ਕਰਾਰਾ ਜਵਾਬ ਹੈ, ਜਿਨ੍ਹਾਂ ਨੇ ਸਮਲਿੰਗੀ ਰਿਸ਼ਤਾ ਕਬੂਲਣ ਤੋਂ ਬਾਅਦ ਉਸ ਦਾ ਬੋਰੀਆ-ਬਿਸਤਰਾ ਬੰਨ੍ਹ ਦਿੱਤਾ ਸੀ। ਉਸ ਨੇ ਕਿਹਾ ਕਿ ਕਈ ਲੋਕਾਂ ਨੇ ਖਰਾਬ ਭਾਸ਼ਾ ਦਾ ਇਸਤੇਮਾਲ ਕੀਤਾ। ਦੁਤੀ ਦਾ ਫੋਕਸ ਨਿੱਜੀ ਜੀਵਨ 'ਤੇ ਹੈ ਅਤੇ ਐਥਲੈਟਿਕਸ ਵਿਚ ਉਸ ਦਾ ਕਰੀਅਰ ਖਤਮ ਹੋ ਗਿਆ ਹੈ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਅਜੇ ਖਤਮ ਨਹੀਂ ਹੋਈ ਹਾਂ। ਜਿਸ ਤਰ੍ਹਾਂ ਦੂਸਰੇ ਇਨਸਾਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਿੰਤਤ ਹੁੰਦੇ ਹਨ, ਉਸੇ ਤਰ੍ਹਾਂ ਮੈਂ ਵੀ ਹਾਂ। ਇਹੀ ਵਜ੍ਹਾ ਹੈ ਕਿ ਮੈਂ ਆਪਣੇ ਰਿਸ਼ਤੇ ਬਾਰੇ ਮੰਨ ਲਿਆ।


author

Gurdeep Singh

Content Editor

Related News