ਪੰਡਯਾ ਨਾਲ ਤੁਲਨਾ ਨੂੰ ਲੈ ਕੇ ਵਿਜੇ ਸ਼ੰਕਰ ਨੇ ਕਿਹਾ, ਮੇਰਾ ਧਿਆਨ ਸਿਰਫ ਚੰਗੇ ਪ੍ਰਦਰਸ਼ਨ ’ਤੇ
Friday, May 22, 2020 - 11:19 AM (IST)

ਸਪੋਰਟਸ ਡੈਸਕ— ਵਿਜੇ ਸ਼ੰਕਰ ਇਸ ਸੋਚ ’ਚ ਆਪਣਾ ਕੀਮਤੀ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ ਕਿ ਭਾਰਤੀ ਟੀਮ ਲਈ ਸਫੇਦ ਗੇਂਦ ਦੇ ਫਾਰਮੈਟ ’ਚ ਹਰਫਨਮੌਲਾ ਖਿਡਾਰੀ ਦੇ ਰੂਪ ’ਚ ਪਹਿਲੀ ਪਸੰਦ ਹਾਰਦਿਕ ਪੰਡਯਾ ਹੈ ਉਹ ਨਹੀਂ। ਸਗੋਂ ਉਨ੍ਹਾਂ ਦਾ ਪੂਰਾ ਧਿਆਨ ਚੰਗਾ ਪ੍ਰਦਰਸ਼ਨ ਕਰਕੇ ਦੋੜ ’ਚ ਬਣੇ ਰਹਿਣ ’ਚ ਰੱਖਣਾ ਚਾਹੁੰਦੇ ਹਨ। ਸ਼ੰਕਰ ਭਾਰਤ ਦੀ ਵਿਸ਼ਵ ਕੱਪ ਟੀਮ ਦਾ ਹਿੱਸਾ ਸਨ ਪਰ ਗੋਡੇ ਦੀ ਸੱਟ ਦੇ ਕਾਰਨ ਪੂਰਾ ਟੂਰਨਾਮੈਂਟ ਨਹੀਂ ਖੇਡ ਸਕੇ ਸਨ। ਉਸ ਤੋਂ ਬਾਅਦ ਉਹ ਸੀਨੀਅਰ ਟੀਮ ਦਾ ਹਿੱਸਾ ਨਹੀਂ ਹਨ, ਕਿਉਂਕਿ ਜ਼ਖਮੀ ਪੰਡਯਾ ਦੀ ਜਗ੍ਹਾ ਸ਼ਿਵਮ ਦੁੱਬੇ ਨੇ ਲੈ ਲਈ। ਹੁਣ ਪੰਡਯਾ ਫਿੱਟ ਹੋ ਕੇ ਟੀਮ ’ਚ ਵਾਪਸੀ ਲਈ ਤਿਆਰ ਹਨ।
ਦਰਅਸਲ, ਵਿਜੇ ਨੇ ਇਕ ਇੰਟਰਵੀਊ ’ਚ ਕਿਹਾ, ‘ਜੇਕਰ ਮੇਰੇ ਉਪਰ ਇਨਾਂ ਗੱਲਾਂ ਦਾ ਫ਼ਰਕ ਪੈਣ ਲੱਗਾ ਤਾਂ ਮੈਂ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਾਂਗਾ। ਮੇਰਾ ਧਿਆਨ ਸਿਰਫ ਆਪਣੇ ਮੈਚਾਂ ਅਤੇ ਚੰਗੇ ਪ੍ਰਦਰਸ਼ਨ ’ਤੇ ਹੋਣਾ ਚਾਹੀਦਾ ਹੈ। ‘ਉਨ੍ਹਾਂ ਨੇ ਕਿਹਾ, ‘ਮੈਂ ਚੰਗਾ ਖੇਡਾਂਗਾ ਤਾਂ ਲੋਕ ਮੇਰੇ ਬਾਰੇ ’ਚ ਗੱਲ ਕਰਨਗੇ ਅਤੇ ਮੈਂ ਭਾਰਤੀ ਟੀਮ ’ਚ ਚੁਣਿਆ ਜਾਵਾਂਗਾ। ਇਸ ਕਰਕੇ ਮੈਂ ਇਸ ਬਾਰੇ ’ਚ ਹੀ ਸੋਚਦਾ ਨਹੀਂ ਰਹਾਂਗਾ ਕਿ ਦੂੱਜੇ ਖਿਡਾਰੀ ਕੀ ਕਰ ਰਹੇ ਹਨ।‘
ਤਮਿਲਨਾਡੂ ਦੇ ਇਸ ਕ੍ਰਿਕਟਰ ਨੇ ਕਿਹਾ, ‘ਮੈਂ ਲੰਬੇ ਸਮੇਂ ਤਕ ਅੰਤਰਰਾਸ਼ਟਰੀ ਕ੍ਰਿਕਟ ਖੇਡਣਾ ਚਾਹੁੰਦਾ ਹਾਂ। ਚੰਗਾ ਪ੍ਰਦਰਸ਼ਨ ਕਰਨ ’ਤੇ ਹੀ ਇਹ ਸੰਭਵ ਹੋ ਸਕੇਗਾ। ‘ਵਿਜੇ ਨੇ ਘਰ ਦੀ ਛੱਤ ’ਤੇ ਐਸਟਰੋਟਰਫ ਵਿਕਟ ਲਗਾ ਰੱਖੀ ਹੈ ਪਰ ਲਾਕਡਾਊਨ ਦੇ ਦੌਰਾਨ ਉਹ ਅਭਿਆਸ ਨਹੀਂ ਕਰ ਰਹੇ। ਉਨ੍ਹਾਂ ਨੇ ਕਿਹਾ, ‘ਆਮ ਤੌਰ ’ਤੇ ਮੈਂ ਗੇਂਦ ਜਾਂ ਥਰੋਡਾਊਨ ਪਾਉਣ ਲਈ ਦੋ ਜਾਂ ਤਿੰਨ ਲੋਕਾਂ ਨੂੰ ਬੁਲਾਉਂਦਾ ਹਾਂ। ਲਾਕਡਾਊਨ ਦੇ ਕਾਰਣ ਮੈਂ ਅਜਿਹਾ ਨਹੀਂ ਕਰ ਪਾ ਰਿਹਾ। ਸ਼ਾਇਦ ਹੁਣ ਅਭਿਆਸ ਸ਼ੁਰੂ ਕਰ ਸਕਾਂ। ‘